ਮਾਤਾ-ਪਿਤਾ ’ਚੋਂ ਇਕ ਨੂੰ ਅਲਰਜੀ ਹੈ ਤਾਂ 35 ਫੀਸਦੀ ਬੱਚੇ ਅਲਰਜੀਗ੍ਰਸਤ ਹੁੰਦੇ ਹਨ : ਡਾ. ਓਹਰੀ

Thursday, Dec 06, 2018 - 02:28 PM (IST)

ਮਾਤਾ-ਪਿਤਾ ’ਚੋਂ ਇਕ ਨੂੰ ਅਲਰਜੀ ਹੈ ਤਾਂ 35 ਫੀਸਦੀ ਬੱਚੇ ਅਲਰਜੀਗ੍ਰਸਤ ਹੁੰਦੇ ਹਨ : ਡਾ. ਓਹਰੀ

ਅੰਮ੍ਰਿਤਸਰ (ਕੱਕਡ਼/ਬੀ.ਐੱਨ162/12) - ਓਹਰੀ ਹਸਪਤਾਲ ਜੀ. ਟੀ. ਰੋਡ ਪੁਤਲੀਘਰ ਦੇ ਅਲਰਜੀ ਅਤੇ ਦਮਾ ਰੋਗ ਮਾਹਿਰ ਡਾ. ਪ੍ਰਦੀਪ ਓਹਰੀ ਨੇ ਦੱਸਿਆ ਕਿ ਅਲਰਜੀ ਦੇ ਲੱਛਣ ਤੇ ਇਸ ਸਬੰਧੀ ਰੋਗ ਅਕਸਰ ਜਮਾਂਦਰੂ ਹੁੰਦੇ ਹਨ, ਜੇਕਰ ਮਾਤਾ-ਪਿਤਾ ’ਚੋਂ ਕਿਸੇ ਇਕ ਨੂੰ ਅਲਰਜੀ ਹੈ ਤਾਂ ਲਗਭਗ 35 ਫੀਸਦੀ ਬੱਚੇ ਅਲਰਜੀਗ੍ਰਸਤ ਹੁੰਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਕਾਰਨਾਂ ਨਾਲ ਮਾਤਾ-ਪਿਤਾ ਅਲਰਜੀਗ੍ਰਸਤ ਹਨ, ਉਹੀ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਵੀ ਅਲਰਜੀ ਦੇਣ ਜਾਂ ਕਿਸੇ ਹੋਰ ਪ੍ਰਕਾਰ ਦੀ ਸਮੱਸਿਆ ਹੋਵੇ। ਅਲਰਜੀ ਜ਼ਿਆਦਾਤਰ ਮਿੱਟੀ, ਫੁੱਲਾਂ ਦੇ ਕਣ, ਦਵਾਈਆਂ, ਪੰਛੀਆਂ ਦੇ ਖੰਭ, ਜਾਨਵਰਾਂ ਦੇ ਵਾਲ, ਪਿਸ਼ਾਬ, ਕਾਸਮੈਟਿਕ ਪਦਾਰਥ, ਜੀਵਾਣੂ, ਧੂੰਅਾਂ ਤੇ ਹਵਾ ਪ੍ਰਦੂਸ਼ਣ ਨਾਲ ਹੁੰਦੀ ਹੈ। ਜ਼ਿਆਦਾਤਰ ਸੰਵੇਦਨਸ਼ੀਲ ਲੋਕਾਂ ਨੂੰ ਗਰਮੀ, ਠੰਡ, ਕੋਹਰੇ, ਰੌਸ਼ਨੀ ਦੀਆਂ ਕਿਰਨਾਂ ਨਾਲ ਵੀ ਅਲਰਜੀ ਹੋ ਸਕਦੀ ਹੈ। ਕੁਝ ਨੂੰ ਕਿਸੇ ਇਕ ਚੀਜ਼ ਨਾਲ ਅਲਰਜੀ ਹੁੰਦੀ ਹੈ ਤਾਂ ਕਈ ਹੋਰ ਲੋਕਾਂ ਨੂੰ ਕਈ ਦੂਸਰੇ ਕਾਰਨਾਂ ਨਾਲ ਅਲਰਜੀ ਹੁੰਦੀ ਹੈ। ਨਜ਼ਲਾ, ਜ਼ੁਕਾਮ, ਨੱਕ ’ਚੋਂ ਪਾਣੀ ਆਉਣਾ, ਛਿੱਕਾ, ਖੰਘ, ਗਲ਼ੇ ਦੀ ਖਰਾਸ਼ ਆਦਿ ਵੀ ਅਲਰਜੀ ਦੇ ਕਾਰਨ ਹੋ ਸਕਦੇ ਹਨ।


Related News