ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋਡ਼ਵੰਦਾਂ ਨੂੰ ਮਹੀਨਾਵਾਰ ਮਦਦ ਦੇ ਚੈੱਕ ਵੰਡੇ

Saturday, Nov 10, 2018 - 05:44 PM (IST)

ਅੰਮ੍ਰਿਤਸਰ (ਕਮਲ)— ਦੁਬਈ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋਡ਼ਵੰਦ ਸੰਸਥਾਵਾਂ, ਪਰਿਵਾਰਾਂ ਤੇ ਬੇਸਹਾਰਾ ਵਿਧਵਾਵਾਂ ਲਈ ਚਲਾਈ ਜਾ ਰਹੀ ਮਹੀਨਾਵਾਰ ਮਦਦ ਸਕੀਮ ਤਹਿਤ ਅੱਜ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਦੀ ਯੋਗ ਅਗਵਾਈ ਹੇਠ ਅਬਾਦੀ ਮਕਬੂਲਪੁਰਾ ਵਿਚ ਸਿਟੀਜਨਜ਼ ਫਾਰਮ ਵਿੱਦਿਆ ਮੰਦਿਰ ਸਕੂਲ ਤੋਂ ਇਲਾਵਾ ਇਲਾਕੇ ਦੀਆਂ ਵਿਧਵਾਵਾਂ ਅਤੇ ਲੋਡ਼ਵੰਦਾਂ ਨੂੰ ਮਹੀਨਾਵਾਰ ਆਰਥਿਕ ਮਦਦ ਦੇ ਚੈੱਕ ਵੰਡੇ ਗਏ । ਇਸ ਸਬੰਧੀ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਟਰੱਸਟ ਵਲੋਂ ਅੰਮ੍ਰਿਤਸਰ ਵਿਚ ਪਹਿਲਾਂ ਹੀ ਡਾ. ਓਬਰਾਏ ਦੀ ਸਰਪ੍ਰਸਤੀ ਹੇਠ ਲੋਡ਼ਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾ ਕੇ ਮੁਫ਼ਤ ਲੈਂਜ਼ ਪਵਾਉਣ ਤੋਂ ਇਲਾਵਾ ਜਿੱਥੇ ਕਫ਼ਾਇਤੀ ਰੇਟਾਂ ਤੇ ਡਾਇਲਸੈੱਸ ਦੀ ਸਹੂਲਤ ਦਿੱਤੀ ਜਾ ਰਹੀ ਹੈ ਉੱਥੇ ਹੀ, ਹੁਣ ਬਹੁਤ ਜਲਦ ਟਰੱਸਟ ਵੱਲੋਂ ਅੰਮ੍ਰਿਤਸਰ ਵਿਖੇ ਇਕ ਲੈਬਾਟਰੀ ਸਥਾਪਤ ਕਰ ਕੇ ਮਰੀਜ਼ਾਂ ਲਈ ਨਾ-ਮਾਤਰ ਰੇਟ ’ਤੇ ਪੂਰੇ ਸਰੀਰ ਦੇ ਟੈਸਟ ਕਰਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ । ਇਸ ਮੌਕੇ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਸ਼ਿਸ਼ਪਾਲ ਸਿੰਘ ਲਾਡੀ, ਲਿਵਤਾਰ ਸਿੰਘ, ਮਾਸਟਰ ਅਜੀਤ ਸਿੰਘ ਮਕਬੂਲਪੁਰਾ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਵੀ ਹਾਜਰ ਸਨ ।


Related News