ਜਥੇਬੰਦੀਆਂ ਵੱਲੋਂ ਮੰਗਾਂ ਸਬੰਧੀ ਸਰਕਾਰ ਖਿਲਾਫ ਰੋਸ ਮੁਜ਼ਾਹਰਾ
Saturday, Oct 27, 2018 - 05:34 PM (IST)
ਅੰਮ੍ਰਿਤਸਰ(ਦਲਜੀਤ)-ਪੰਜਾਬ ਅਤੇ ਯੂ. ਟੀ. ਮੁਲਾਜ਼ਮਕਮੇਟੀ ਪੰਜਾਬ ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਜ਼ਿਲਾ ਅੰਮ੍ਰਿਤਸਰ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖਿਲਾਫ ਸ਼ਹਿਰ ’ਚ ਰੋਸ ਮਾਰਚ ਕੱਢਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਅਾਂ ਜਰਮਨਜੀਤ ਸਿੰਘ, ਗੁਰਦੀਪ ਬਾਜਵਾ, ਅਸ਼ਵਨੀ ਅਵਸਥੀ, ਨਰੇਸ਼ ਕੁਮਾਰ, ਬਲਕਾਰ ਸਿੰਘ ਸਫਰੀ, ਪ੍ਰਕਾਸ਼ ਥੋਥੀਆਂ, ਜਤਿੰਦਰ ਸਿੰਘ ਆਦਿ ਨੇ ਪਟਿਆਲਾ ਵਿਖੇ ਪੱਕੇ ਮੋਰਚੇ ’ਤੇ ਬੈਠੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਡ਼ ਰਹੇ ਅਧਿਆਪਕਾਂ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 20 ਦਿਨਾਂ ਤੋਂ ਪੱਕੇ ਮੋਰਚੇ ’ਤੇ ਡਟੇ ਐੱਸ. ਐੱਸ. ਏ./ਰਮਸਾ ਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਬਾਕੀ ਮੰਗਾਂ ’ਤੇ ਵੀ ਹਮਦਰਦੀ ਨਾਲ ਵਿਚਾਰ ਕਰ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਚਾਇਆ ਜਾਵੇ। ਇਸ ਮੌਕੇ ਮੰਗਲ ਸਿੰਘ ਟਾਂਡਾ, ਨਰਿੰਦਰ ਸਿੰਘ, ਕਰਮਜੀਤ ਕੇ. ਪੀ., ਬਲਦੇਵ ਸਿੰਘ ਡੁੱਲਟ, ਪ੍ਰੇਮ ਚੰਦ ਅਾਜ਼ਾਦ, ਅਸ਼ਵਨੀ ਅਵਸਥੀ, ਰਵਿੰਦਰ ਰੰਧਾਵਾ, ਜਤਿਨ ਸ਼ਰਮਾ, ਇੰਦਰਜੀਤ ਰਿਸ਼ੀ, ਸਵਿੰਦਰ ਭੱਟੀ, ਲਖਵਿੰਦਰ ਗਿੱਲ, ਸੁੱਚਾ ਸਿੰਘ ਟਰਪਈ, ਨਿਰਮਲ ਸਿੰਘ ਭੋਮਾ, ਨਵਦੀਪ ਸਿੰਘ ਸੇਖੋਂ, ਮਮਤਾ ਸ਼ਰਮਾ, ਪਰਮਜੀਤ ਕੌਰ, ਕਰਨਰਾਜ ਗਿੱਲ, ਗੁਰਦੀਪ ਸਿੰਘ ਦਲੇਰ, ਰਾਜ ਮਸੀਹ ਭੋਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
