ਦਿ ਰੈਵੀਨਿਊ ਪਟਵਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਹੋਈ ਚੋਣ

Thursday, Dec 20, 2018 - 03:54 PM (IST)

ਦਿ ਰੈਵੀਨਿਊ ਪਟਵਾਰ ਯੂਨੀਅਨ ਦੇ ਅਹੁਦੇਦਾਰਾਂ ਦੀ ਹੋਈ ਚੋਣ

ਅੰਮ੍ਰਿਤਸਰ (ਜ.ਬ) - ਦਿ ਰੈਵੀਨਿਊ ਪਟਵਾਰ ਯੂਨੀਅਨ ਮਜੀਠਾ ਦੀ ਜ਼ਿਲਾ ਇਕਾਈ ਅੰਮ੍ਰਿਤਸਰ ਦਾ ਚੋਣ ਇਜਲਾਸ ਯੂਨੀਅਨ ਦੇ ਚੋਣ ਦਫਤਰ ਤਹਿਸੀਲ ਮਜੀਠਾ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸਾਬੀ ਦਫਤਰ ਕਾਨੂੰਨਗੋ ਤੇ ਮਨਿੰਦਰਜੀਤ ਸਿੰਘ ਬਿੱਟਾ ਦਫਤਰ ਕਾਨੂੰਨਗੋ ਅੰਮ੍ਰਿਤਸਰ ਨੇ ਪੁਰਾਣੀ ਬਾਡੀ ਭੰਗ ਕਰਨ ਦਾ ਐਲਾਨ ਕੀਤਾ, ਉਪਰੰਤ ਨਵੀਂ ਬਾਡੀ ਦੇ ਗਠਨ ਦਾ ਸਿਸਸਿਲਾ ਸ਼ੁਰੂ ਕੀਤਾ ਗਿਆ, ਜਿਸ ਵਿਚ ਹਾਜ਼ਰ ਸਮੂਹ ਪਟਵਾਰੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਕੁਮਾਰ ਮਜੀਠਾ ਨੂੰ ਤਹਿਸੀਲ ਮਜੀਠਾ ਦਾ ਪ੍ਰਧਾਨ ਚੁਣਿਆ ਤੇ ਬਾਕੀ ਅਹੁਦੇਦਾਰਾਂ ਨੂੰ ਚੁਣਨ ਦੇ ਸਾਰੇ ਅਧਿਕਾਰ ਉਨ੍ਹਾਂ ਨੂੰ ਦਿੱਤੇ, ਜਿਸ ਵਿਚ ਮੇਜਰ ਸਿੰਘ ਭੋਮਾ ਜਨਰਲ ਸਕੱਤਰ, ਕਰਨ ਖੋਸਲਾ ਸੀਨੀਅਰ ਮੀਤ ਪ੍ਰਧਾਨ, ਕੰਵਲ ਅਵਤਾਰ ਸਿੰਘ ਸੀਨੀ. ਮੀਤ ਪ੍ਰਧਾਨ, ਜਸਵਿੰਦਰ ਸਿੰਘ ਬੇਦੀ ਸਹਾਇਕ ਜਨਰਲ ਸਕੱਤਰ, ਇੰਦਰਜੀਤ ਸ਼ਰਮਾ ਖਜ਼ਾਨਚੀ, ਬਲਵਿੰਦਰ ਸਿੰਘ ਸਹਾਇਕ ਖਜ਼ਾਨਚੀ, ਮੀਤ ਪ੍ਰਧਾਨ ਜਸਪਾਲ ਸਿੰਘ ਕੰਦੋਵਾਲੀ, ਅਵਤਾਰ ਸਿੰਘ, ਗੁਰਜਸਪਾਲ ਸਿੰਘ, ਕੁਲਦੀਪ ਸਿੰਘ (ਸਾਪ੍ਰਧਾਨ), ਮੁਨੀਸ਼ ਕੁਮਾਰ ਪ੍ਰੈੱਸ ਸਕੱਤਰ ਤੇ ਸੁਖਦੀਪ ਸਿੰਘ ਨੂੰ ਆਡੀਟਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਹਰਿੰਦਰ ਸਿੰਘ ਲਾਲੀ, ਸੁਖਬੀਰ ਸਿੰਘ ਭੋਮਾ, ਗੁਰਮੇਜ ਸਿੰਘ ਨੂੰ ਜ਼ਿਲਾ ਨੁਮਾਇੰਦਾ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸਾਬੀ, ਰਕੇਸ਼ ਕੁਮਾਰ ਕਾਲੀਆ, ਸੁਰਿੰਦਰ ਸਿੰਘ, ਹਿਰਦੇਪਾਲ ਸਿੰਘ (ਚਾਰੋਂ ਕਾਨੂੰਨਗੋ), ਰਾਜੇਸ਼ ਕੁਮਾਰ, ਰਣਜੀਤ ਸਿੰਘ, ਸ਼ਿਵਰਾਜ ਸਿੰਘ, ਪ੍ਰਦੀਪ ਕੁਮਾਰ, ਜਗਜੀਤ ਸਿੰਘ ਭੰਗਾਲੀ, ਗੁਰਨਾਮ ਸਿੰਘ ਆਦਿ ਪਟਵਾਰੀ ਹਾਜ਼ਰ ਸਨ।


Related News