WHO ਨੇ ਡੇਂਗੂ ਨਾਲ ਨਜਿੱਠਣ ਲਈ ਗਲੋਬਲ ਯੋਜਨਾ ਸ਼ੁਰੂ ਕੀਤੀ
Friday, Oct 04, 2024 - 05:50 PM (IST)

ਜੇਨੇਵ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਡੇਂਗੂ ਅਤੇ ਹੋਰ ਏਡੀਜ਼ ਮੱਛਰ ਤੋਂ ਪੈਦਾ ਹੋਣ ਵਾਲੇ ਆਰਬੋਵਾਇਰਸ ਨਾਲ ਨਜਿੱਠਣ ਲਈ ਗਲੋਬਲ ਰਣਨੀਤਕ ਤਿਆਰੀ, ਮੁਸਤੈਦੀ ਅਤੇ ਪ੍ਰਤੀਕਿਰਿਆ ਯੋਜਨਾ (ਐੱਸ.ਪੀ.ਆਰ.ਪੀ.) ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਸੰਗਠਨ ਨੇ ਸ਼ੁੱਕਰਵਾਰ ਨੂੰ ਦਿੱਤੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ 4 ਅਰਬ ਲੋਕਾਂ ਨੂੰ ਆਰਬੋਵਾਇਰਸ ਤੋਂ ਸੰਕਰਮਣ ਦਾ ਖ਼ਤਰਾ ਹੈ ਅਤੇ ਇਹ ਸੰਖਿਆ 2050 ਤੱਕ ਵੱਧ ਕੇ 5 ਅਰਬ ਹੋ ਜਾਣ ਦਾ ਅਨੁਮਾਨ ਹੈ।
WHO ਨੇ ਕਿਹਾ ਕਿ ਡੇਂਗੂ ਹੁਣ 130 ਤੋਂ ਵੱਧ ਦੇਸ਼ਾਂ ਵਿੱਚ ਸਥਾਨਿਕ ਹੈ। SPRP ਯੋਜਨਾ ਸਤੰਬਰ 2025 ਤੱਕ ਇੱਕ ਸਾਲ ਵਿੱਚ ਲਾਗੂ ਕੀਤੀ ਜਾਵੇਗੀ ਅਤੇ ਇਸ ਲਈ ਸਿਹਤ ਦੀ ਤਿਆਰੀ, ਮੁਸਤੈਦੀ ਅਤੇ ਪ੍ਰਤੀਕਿਰਿਆ ਦੇ ਯਤਨਾਂ ਦਾ ਸਮਰਥਨ ਕਰਨ ਲਈ 5.5 ਕਰੋੜ ਅਮਰੀਕੀ ਡਾਲਰ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ: ਈਰਾਨ ਤੇ ਇਜ਼ਰਾਈਲ ਵਿਚਾਲੇ ਜਾਰੀ ਜੰਗ ਦੌਰਾਨ ਕਿਮ ਜੋਂਗ ਉਨ ਦੀ ਧਮਕੀ, ਕਿਹਾ- ਕਰਾਂਗਾ ਪ੍ਰਮਾਣੂ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8