ਅਮਰੀਕੀ ਅਦਾਲਤ ਨੇ ਬਲਾਤਕਾਰੀ ਅਤੇ ਕਾਤਲ ਨੂੰ ਦਿੱਤੀ ਮੌਤ ਦੀ ਸਜ਼ਾ

11/21/2020 8:58:58 PM

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਅਦਾਲਤ ਦੇ ਹੁਕਮ ਮੁਤਾਬਕ ਅਗਵਾਕਾਰ, ਬਲਾਤਕਾਰੀ ਅਤੇ ਕਾਤਲ ਨੂੰ ਕਾਨੂੰਨੀ ਤੌਰ 'ਤੇ ਮੌਤ ਦੇ ਘਾਟ ਉਤਾਰਿਆ ਗਿਆ। 1994 ਵਿਚ ਟੈਕਸਾਸ ਦੀ 16 ਸਾਲਾ ਲੀਜ਼ਾ ਰੇਨੇ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਪੈਟਰੋਲ ਛਿੜਕੇ ਜਿਊਂਦੇ ਦਫਨਾ ਦਿੱਤਾ ਗਿਆ ਸੀ। ਦੋਸ਼ੀ ਔਰਲੈਂਡੋ ਹਾਲ ਨੂੰ ਦੋ ਦਹਾਕਿਆਂ ਤੋਂ ਬਾਅਦ ਇਸ ਸਾਲ ਮੌਤ ਦੇ ਘਾਟ ਉਤਾਰਿਆ ਗਿਆ। ਔਰਲੈਂਡੋ ਹਾਲ ਇਸ ਸਜ਼ਾ ਨੂੰ ਭੁਗਤਣ ਵਾਲਾ ਅੱਠਵਾਂ ਸੰਘੀ ਕੈਦੀ ਸੀ। 

ਇੰਡੀਆਨਾ ਦੇ ਟੈਰੇ ਹਾਉਟ ਦੇ ਸੰਘੀ ਜੇਲ੍ਹ ਕੰਪਲੈਕਸ ਵਿਚ ਜਾਨਲੇਵਾ ਟੀਕੇ ਦਿੱਤੇ ਜਾਣ ਤੋਂ ਬਾਅਦ 49 ਸਾਲਾ ਔਰਲੈਂਡੋ ਹਾਲ ਨੂੰ ਵੀਰਵਾਰ ਰਾਤ 11:47 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸੰਬੰਧੀ ਦੇਰ ਰਾਤ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹਾਲ ਦੇ ਅਟਾਰਨੀ ਵੱਲੋਂ ਆਖਰੀ ਮਿੰਟ ਦੀਆਂ ਕਾਨੂੰਨੀ ਚੁਣੌਤੀਆਂ ਨੂੰ ਰੱਦ ਕਰ ਦਿੱਤਾ ਸੀ। ਉਸ ਨੇ ਆਪਣੇ ਬਚਾਅ ਲਈ ਦਲੀਲ ਦਿੱਤੀ ਸੀ ਕਿ ਨਸਲੀ ਪੱਖਪਾਤ ਕਾਰਨ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।


ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਹਾਲ ਪਾਈਨ ਬਲਫ, ਅਰਕਨਸਾਸ ਵਿਚ ਇਕ ਭੰਗ ਦਾ ਤਸਕਰ ਸੀ ਅਤੇ ਕਈ ਵਾਰ ਡੱਲਾਸ ਦੇ ਖੇਤਰ ਵਿਚ ਭੰਗ ਦੀਆਂ ਦਵਾਈਆਂ ਖਰੀਦਦਾ ਸੀ। ਉਹ 24 ਸਤੰਬਰ, 1994 ਨੂੰ ਡੱਲਾਸ ਪਹੁੰਚਿਆ ਅਤੇ ਰੇਨੇ ਦੇ ਦੋ ਭਰਾਵਾਂ ਭੰਗ ਲੈਣ ਲਈ 4,700 ਡਾਲਰ ਦੇ ਦਿੱਤੇ ਪਰ ਰੇਨੇ ਦਾ ਭਰਾਵਾਂ ਪੈਸੇ 'ਤੇ ਆਪਣਾ ਦਾਅਵਾ ਪੇਸ਼ ਕੀਤਾ। ਬਾਅਦ ਵਿਚ ਹਾਲ ਤਿੰਨ ਹੋਰ ਆਦਮੀਆਂ ਸਣੇ ਉਨ੍ਹਾਂ ਦੇ ਘਰ ਪਹੁੰਚਿਆ ਜਿੱਥੇ ਲੀਜ਼ਾ ਰੇਨੇ ਇਕੱਲੀ ਸੀ। ਦੋਸ਼ੀ ਰੇਨੇ ਨੂੰ ਜਬਰਦਸਤੀ ਆਪਣੇ ਨਾਲ ਲੈ ਗਏ ਅਤੇ ਸਾਰੀ ਘਟਨਾ ਨੂੰ ਅੰਜ਼ਾਮ ਦਿੱਤਾ।
 


Sanjeev

Content Editor

Related News