ਅਮਰੀਕਾ : ਮਹਿੰਗੇ ਭਾਅ ਵਿਕ ਰਹੀਆਂ ਕਾਰਾਂ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਿਲ ਰਹੀ ਡਿਲਿਵਰੀ
Friday, Dec 24, 2021 - 06:18 PM (IST)
ਵਾਸ਼ਿੰਗਟਨ - ਅਮਰੀਕਾ ਮੌਜੂਦਾ ਸਮੇਂ ਵਿਚ ਨਵੀਂਆਂ ਅਤੇ ਪੁਰਾਣੀਆਂ ਕਾਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਸਾਲ ਦੇ ਅਖ਼ੀਰ ਵਿਚ ਅਮਰੀਕਾ ਦੇ ਲੋਕਾਂ ਵਿਚ ਖ਼ਰੀਦਦਾਰੀ ਨੂੰ ਲੈ ਕੇ ਵੱਡਾ ਰੁਝਾਨ ਦੇਖਣ ਨੂੰ ਮਿਲਦਾ ਹੈ ਪਰ ਕਾਰਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਵਾਹਨ ਨਹੀਂ ਮਿਲ ਰਹੇ। ਇਸ ਮੌਕੇ ਦਾ ਲਾਭ ਲੈਂਦੇ ਹੋਏ ਕਾਰ ਵਿਕਰੇਤਾ ਵੀ ਅਸਲ ਕੀਮਤ ਤੋਂ ਵਧ ਕੀਮਤ 'ਤੇ ਆਪਣੀਆਂ ਕਾਰਾਂ ਵੇਚ ਰਹੇ ਹਨ।
ਇਸ ਦਾ ਕਾਰਨ ਇਹ ਹੈ ਕਿ ਦੁਨੀਆਂ ਭਰ ਦੀਆਂ ਕਾਰ ਨਿਰਮਾਤਾ ਕੰਪਨੀਆਂ ਇਸ ਸਮੇਂ ਸੈਮੀਕੰਡਕਟਰ ਚਿਪ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ। ਇਸ ਸੰਕਟ ਤੋਂ ਅਮਰੀਕਾ ਵੀ ਬਚ ਨਹੀਂ ਸਕਿਆ ਹੈ। ਨਵੀਂਆਂ ਕਾਰਾਂ ਦੀ ਅਸੈਂਬਲਿੰਗ ਲਈ ਅਤੇ ਪੁਰਾਣੀਆਂ ਕਾਰਾਂ ਦੇ ਸਾਜ਼ੋ-ਸਮਾਨ ਲਈ ਸਪਲਾਈ ਨਹੀਂ ਹੋ ਰਹੀ ਹੈ। ਨਤੀਜੇ ਵਜੋਂ ਪੁਰਾਣੀ ਕਾਰ ਖ਼ਰੀਦਣ ਵਾਲਿਆਂ ਨੂੰ ਫਲਾਈਟ ਜ਼ਰੀਏ 900 ਕਿਲੋਮੀਟਰ ਤੱਕ ਦਾ ਲੰਮਾ ਸਫ਼ਰ ਤੈਅ ਕਰਕੇ ਡਿਲਵਿਰੀ ਲੈਣ ਲਈ ਜਾਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਬਦਲ ਰਿਹਾ ਹੈ ਡੈਬਿਟ ਅਤੇ ਕ੍ਰੈਡਿਟ ਕਾਰਡ ਭੁਗਤਾਨ ਦਾ ਤਰੀਕਾ, ਜਾਣੋ ਕੀ ਹੈ RBI ਦਾ ਨਵਾਂ ਨਿਯਮ
ਅਮਰੀਕੀ ਕੰਪਨੀਆਂ ਆਪਣੀਆਂ ਕਾਰਾਂ ਵਿਚ ਬਹੁਤ ਸਾਰੀਆਂ ਕੰਪਿਊਟਰ ਚਿੱਪ ਦਾ ਇਸਤੇਮਾਲ ਕਰਦੀਆਂ ਹਨ। ਚਿਪ ਦੀ ਕਮੀ ਕਾਰਨ ਉਤਾਪਦਨ ਲਗਭਗ ਬੰਦ ਹੋ ਗਿਆ ਹੈ। ਇਸ ਕਾਰਨ ਡੀਲਰਾਂ ਕੋਲ ਕਾਰਾਂ ਦਾ ਸਟਾਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਲੋਕ ਬਹੁਤ ਹੀ ਸਜਗ ਹੋ ਗਏ ਹਨ ਅਤੇ ਜਨਤਕ ਵਾਹਨ ਦੀ ਥਾਂ ਨਿੱਜੀ ਵਾਹਨ ਜ਼ਰੀਏ ਯਾਤਰਾ ਕਰਨ ਦੇ ਵਿਕਲਪ ਨੂੰ ਚੁਣ ਰਹੇ ਹਨ। ਇਸ ਕਾਰਨ ਦੁਨੀਆ ਭਰ ਵਿਚ ਕਾਰਾਂ ਦੀ ਮੰਗ ਵਧ ਗਈ ਹੈ। ਇਸ ਦੇ ਨਾਲ ਹੀ ਲੋਕਾਂ ਦਾ ਰੁਝਾਨ ਹੁਣ ਇਲੈਕਟ੍ਰਿਕ ਕਾਰਾਂ ਵੱਲ ਵੀ ਵਧ ਰਿਹਾ ਹੈ। ਇਸ ਲਈ ਕਾਰਾਂ ਦੀ ਮੰਗ ਰੱਖਣ ਵਾਲੇ ਲੋਕ ਜਿਥੋਂ ਵੀ ਨਵੀਂ ਜਾਂ ਪੁਰਾਣੀ ਕਾਰ ਮਿਲ ਰਹੀ ਹੈ ਫਿਰ ਭਾਵੇਂ ਕਿੰਨੀ ਵੀ ਦੂਰ ਹੋਵੇ ਉਥੇ ਜਾ ਕੇ ਖ਼ਰੀਦ ਰਹੇ ਹਨ।
ਇਹ ਵੀ ਪੜ੍ਹੋ : ਏਸ਼ੀਆ ਦੇ 48 ਦੇਸ਼ਾਂ 'ਚ ਰੁਪਏ ਦਾ ਬੁਰਾ ਹਾਲ, ਭਾਰਤ 'ਚ ਫਟ ਸਕਦੈ ਮਹਿੰਗਾਈ ਬੰਬ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।