ਸ਼ਾਹਰੁਖ ਖ਼ਾਨ ਨਾਲ ਅਮਰੀਕਾ 'ਚ ਹਾਦਸਾ, ਹਫੜਾ-ਦਫੜੀ 'ਚ ਪਹੁੰਚਾਇਆ ਹਸਪਤਾਲ

07/04/2023 1:05:42 PM

ਮੁੰਬਈ - ਬਾਲੀਵੁੱਡ ਦੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਇਕ ਹਾਦਸੇ ਦਾ ਸ਼ਿਕਾਰ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਨਾਲ ਇਹ ਹਾਦਸਾ ਅਮਰੀਕਾ 'ਚ ਵਾਪਰਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਾਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।  

ਇਹ ਖ਼ਬਰ ਵੀ ਪੜ੍ਹੋ : ਗਾਇਕ ਦੀਪ ਢਿੱਲੋਂ ਨੇ ਲਿਆ ਵੱਡਾ ਫ਼ੈਸਲਾ, ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ

ਖ਼ਬਰਾਂ ਮੁਤਾਬਕ, ਹਾਲ ਹੀ 'ਚ ਸ਼ਾਹਰੁਖ ਖ਼ਾਨ ਸ਼ੂਟ ਲਈ ਅਮਰੀਕਾ ਰਵਾਨਾ ਹੋਏ ਸਨ। ਕਿੰਗ ਖ਼ਾਨ ਅਮਰੀਕਾ 'ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਉਦੋਂ ਹੀ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਦੇ ਨੱਕ 'ਤੇ ਸੱਟ ਲੱਗੀ ਹੈ। ਮੌਜੂਦ ਟੀਮ ਸ਼ਾਹਰੁਖ ਨੂੰ ਤੁਰੰਤ ਹਸਪਤਾਲ ਲੈ ਗਈ। ਜਿੱਥੇ ਡਾਕਟਰ ਨੇ ਟੀਮ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਨੱਕ ਤੋਂ ਖੂਨ ਵਹਿਣ ਤੋਂ ਰੋਕਣ ਲਈ ਸ਼ਾਹਰੁਖ ਦੀ ਛੋਟੀ ਜਿਹੀ ਸਰਜਰੀ ਕੀਤੀ ਗਈ। ਜਦੋਂ ਸ਼ਾਹਰੁਖ ਖ਼ਾਨ ਸਰਜਰੀ ਤੋਂ ਬਾਅਦ ਬਾਹਰ ਆਏ ਤਾਂ ਉਨ੍ਹਾਂ ਦੇ ਨਾਂ 'ਤੇ ਪੱਟੀ ਬੰਨ੍ਹੀ ਹੋਈ ਸੀ। ਹੁਣ ਸ਼ਾਹਰੁਖ ਭਾਰਤ ਪਰਤ ਆਏ ਹਨ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

ਦੱਸਣਯੋਗ ਹੈ ਕਿ ਇਸ ਸਾਲ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਰਿਲੀਜ਼ ਹੋਈ ਸੀ, ਜਿਸ ਨੇ ਹਰ ਪਾਸੇ ਖੂਬ ਧੂਮ ਮਚਾਈ ਸੀ। ਦੁਨੀਆ ਭਰ 'ਚ ਇਸ ਫ਼ਿਲਮ ਨੇ 1000 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ਾਹਰੁਖ ਦੀ ਫ਼ਿਲਮ 'ਜਵਾਨ' ਦਾ ਟਰੇਲਰ ਇਸੇ ਮਹੀਨੇ ਰਿਲੀਜ਼ ਹੋਵੇਗਾ। ਉਮੀਦ ਹੈ ਕਿ ਇਸ ਦਾ ਟਰੇਲਰ 12 ਜੁਲਾਈ ਨੂੰ ਰਿਲੀਜ਼ ਹੋ ਸਕਦਾ ਹੈ। ਫ਼ਿਲਮ ਦਾ ਟਰੇਲਰ ਟੌਮ ਕਰੂਜ਼ ਦੀ ਫ਼ਿਲਮ 'ਮਿਸ਼ਨ ਇੰਪੌਸੀਬਲ: ਡੇਡ ਰਿਕੋਨਿੰਗ' ਨਾਲ ਸਿਨੇਮਾਘਰਾਂ 'ਚ ਦਿਖਾਇਆ ਜਾਵੇਗਾ।
 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News