ਰੋਹਿਤ ਸਮੇਤ ਵਿਸ਼ਵ ਕੱਪ ਟੀਮ ਦੇ 10 ਮੈਂਬਰ ਪਹੁੰਚੇ ਨਿਊਯਾਰਕ
Monday, May 27, 2024 - 11:00 AM (IST)
ਨਿਊਯਾਰਕ (ਭਾਸ਼ਾ)– ਭਾਰਤੀ ਕ੍ਰਿਕਟ ਟੀਮ ਦੇ 10 ਮੈਂਬਰ ਟੀ-20 ਵਿਸ਼ਵ ਕੱਪ ਲਈ ਐਤਵਾਰ ਸਵੇਰੇ ਇੱਥੇ ਪਹੁੰਚੀ, ਜਿਸ ਵਿਚ ਕਪਤਾਨ ਰੋਹਿਤ ਸ਼ਰਮਾ ਵੀ ਸ਼ਾਮਲ ਹੈ। ਹਾਲਾਂਕਿ ਨਿਊਯਾਰਕ ਪਹੁੰਚਣ ਵਾਲੇ ਪਹਿਲੇ ਗਰੁੱ ਵਿਚ ਵਿਰਾਟ ਕੋਹਲੀ ਤੇ ਉਪ ਕਪਤਾਨ ਹਾਰਦਿਕ ਪੰਡਯਾ ਸ਼ਾਮਲ ਨਹੀਂ ਹਨ।
ਮੁੱਖ ਕੋਚ ਰਾਹੁਲ ਦ੍ਰਾਵਿੜ ਤੇ ਬਾਕੀ ਸਹਿਯੋਗੀ ਸਟਾਫ ਵੀ ਨਿਊਯਾਰਕ ਪਹੁੰਚਿਆ। ਰੋਹਿਤ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਵੀ ਸ਼ਾਮਲ ਹਨ।
ਰਿਜ਼ਰਵ ਖਿਡਾਰੀ ਸ਼ੁਭਮਨ ਗਿੱਲ ਤੇ ਖਲੀਲ ਅਹਿਮਦ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਕੋਹਲੀ ਨੇ ਬੁੱਧਵਾਰ ਨੂੰ ਅਹਿਮਦਾਬਾਦ ਵਿਚ ਆਈ. ਪੀ. ਐੱਲ. ਐਲਿਮੀਨੇਟਰ ਮੁਕਾਬਲਾ ਖੇਡਿਆ ਸੀ। ਉਹ ਬਾਅਦ ਵਿਚ ਟੀਮ ਦੇ ਨਾਲ ਜੁੜੇਗਾ। ਹਾਰਦਿਕ ਆਈ. ਪੀ. ਐੱਲ. ਲੀਗ ਗੇੜ ਦੇ ਪੂਰਾ ਹੋਣ ਤੋਂ ਬਾਅਦ ਬ੍ਰਿਟੇਨ ਚਲਾ ਗਿਆ ਸੀ।
5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਕਪਤਾਨ ਹਾਰਦਿਕ ਦੀ ਅਗਵਾਈ ਵਿਚ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ ਸੀ। ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਰਾਤ ਚੇਨਈ ਵਿਚ ਦੂਜਾ ਕੁਆਲੀਫਾਇਰ ਖੇਡਿਆ ਸੀ, ਜਿਸ ਵਿਚ ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ, ਯੁਜਵੇਂਦਰ ਚਾਹਲ ਤੇ ਆਵੇਸ਼ ਖਾਨ (ਰਿਜ਼ਰਵ) ਸੋਮਵਾਰ ਨੂੰ ਨਿਊਯਾਰਕ ਰਵਾਨਾ ਹੋਣਗੇ। ਭਾਰਤ ਆਪਣਾ ਇਕਲੌਤਾ ਵਿਸ਼ਵ ਕੱਪ ਅਭਿਆਸ ਮੈਚ ਬੰਗਲਾਦੇਸ਼ ਵਿਰੁੱਧ ਨਾਸਾਓ ਕਾਊਂਟੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡੇਗਾ।