‘ਅਮਰੀਕਾ ਦੀ GDP ’ਚ 1946 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, 2020 ’ਚ ਜ਼ੀਰੋ ਤੋਂ 3.5 ਫੀਸਦੀ ਹੇਠਾਂ ਰਹੀ ਗ੍ਰੋਥ’
Saturday, Jan 30, 2021 - 09:24 AM (IST)

ਵਾਸ਼ਿੰਗਟਨ (ਇੰਟ.) – ਅਮਰੀਕੀ ਅਰਥਵਿਵਸਥਾ ਦੀ ਗ੍ਰੋਥ 2020 ’ਚ ਜ਼ੀਰੋ ਤੋਂ 3.5 ਫੀਸਦੀ ਹੇਠਾਂ ਰਹੀ। ਇਹ ਜਾਣਕਾਰੀ ਅਮਰੀਕੀ ਵਪਾਰ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਤੋਂ ਮਿਲੀ ਹੈ। 1946 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਅਮਰੀਕੀ ਅਰਥਵਿਵਸਥਾ ਦਾ ਆਕਾਰ ਇੰਨਾ ਜ਼ਿਆਦਾ ਘਟਿਆ ਹੈ। ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਵਾਲੇ ਉਸ ਸਾਲ ’ਚ ਅਮਰੀਕਾ ਦੀ ਜੀ. ਡੀ. ਪੀ. ਗ੍ਰੋਥ ਜ਼ੀਰੋ ਤੋਂ 11.6 ਫੀਸਦੀ ਹੇਠਾਂ ਰਹੀ ਸੀ।
ਇਕਨੌਮਿਕ ਗ੍ਰੋਥ ਦੇ ਡਾਟਾ ਵੀਰਵਾਰ ਨੂੰ ਜਾਰੀ ਕੀਤੇ ਗਏ ਸਨ। ਉਸ ਦੇ ਮੁਤਾਬਕ ਦਸੰਬਰ ਤਿਮਾਹੀ ’ਚ ਗ੍ਰੋਥ ਰੇਟ 4 ਫੀਸਦੀ ਰਿਹਾ ਸੀ। ਇੰਨਾ ਗ੍ਰੋਥ ਰੇਟ ਉਦੋਂ ਰਿਹਾ ਜਦੋਂ ਕੋਰੋਨਾ ਵਾਇਰਸ ਦਾ ਕਹਿਰ ਸਿਖਰ ’ਤੇ ਸੀ। ਸਤੰਬਰ ਕੁਆਰਟਰ ’ਚ ਅਮਰੀਕਾ ਦੀ ਅਰਥਵਿਵਸਥਾ ਦਾ ਆਕਾਰ ਸਾਲਾਨਾ ਆਧਾਰ ’ਤੇ 33.4 ਫੀਸਦੀ ਘਟਿਆ ਸੀ। ਇਹ ਜਾਣਕਾਰੀ ਚੀਨੀ ਏਜੰਸੀ ਸ਼ਿਨਹੁਆ ਨੇ ਦਿੱਤੀ ਹੈ।
ਇਹ ਵੀ ਪਡ਼੍ਹੋ : ਬਜਟ 2021 : ਆਰਥਿਕਤਾ ਦੀ ਬਹਾਲੀ ਲਈ ਚੁੱਕੇ ਜਾਣਗੇ ਠੋਸ ਕਦਮ, ਜਾਣੋ ਕੀ ਹੈ ਸਰਕਾਰ ਦੀ ਯੋਜਨਾ
ਅਮਰੀਕਾ ਦੇ ਵਪਾਰ ਮੰਤਰਾਲਾ ਮੁਤਾਬਕ ਸਾਲ ਦੀ ਦੂਜੀ ਛਿਮਾਹੀ ’ਚ ਦੇਸ਼ ਦੀ ਅਰਥਵਿਵਸਥਾ ’ਚ ਥੋੜੀ-ਬਹੁਤ ਰਿਕਵਰੀ ਹੋਈ। ਇਸ ਕਾਰਣ 2020 ਦੇ ਪੂਰੇ ਸਾਲ ’ਚ ਜੀ. ਡੀ. ਪੀ. ਗ੍ਰੋਥ ਰੇਟ -3.5 ਫੀਸਦੀ ਰਿਹਾ ਸੀ ਜੋ ਪਿਛਲੇ ਸਾਲ 2.2 ਫੀਸਦੀ ਰਿਹਾ ਸੀ।
2009 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਜੀ. ਡੀ. ਪੀ. ਦੀ ਗ੍ਰੋਥ ਨਕਾਰਾਤਮਕ ਰਹੀ ਹੈ। ਬੀਤੇ ਬੁੱਧਵਾਰ ਨੂੰ ਫੈੱਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਸੀ ਕਿ ਹਾਲ ਹੀ ਦੇ ਮਹੀਨਿਆਂ ’ਚ ਰਿਕਵਰੀ ਸੁਸਤ ਹੋਈ ਹੈ। ਇਸ ਕਾਰਣ ਉਨ੍ਹਾਂ ਆਰਥਿਕ ਖੇਤਰ ਦੀਆਂ ਗਤੀਵਿਧੀਆਂ ’ਚ ਸੁਸਤੀ ਰਹੀ ਹੈ, ਜਿਨ੍ਹਾਂ ’ਤੇ ਕੋਰੋਨਾ ਵਾਇਰਸ ਅਤੇ ਫਿਜ਼ੀਕਲ ਡਿਸਟੈਂਸਿੰਗ ਦੀ ਮਾਰ ਸਭ ਤੋਂ ਜ਼ਿਆਦਾ ਪਈ ਹੈ।
ਇਹ ਵੀ ਪਡ਼੍ਹੋ : ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਸਾਲ 2021 ਦਾ ਬਜਟ, PM ਮੋਦੀ ਨੇ ਦੱਸਿਆ ਕੀ ਹੋਵੇਗਾ ਖ਼ਾਸ
ਪਿਛਲੇ ਸਾਲ ਅਮਰੀਕੀ ਸੰਸਦ ਨੇ ਕੋਵਿਡ-19 ਤੋਂ ਬਚਾਅ ਲਈ 900 ਅਰਬ ਡਾਲਰ ਦੇ ਪੈਕੇਜ਼ ਨੂੰ ਮਨਜ਼ੂਰੀ ਦਿੱਤੀ ਸੀ। ਮਨਜ਼ੂਰੀ ਤੋਂ ਪਹਿਲਾਂ ਇਸ ਗੱਲ ’ਤੇ ਖੂਬ ਖਿੱਚੋਤਾਣ ਹੋਈ ਕਿ ਪੈਕੇਜ਼ ਕਿੰਨਾ ਵੱਡਾ ਹੋਣਾ ਚਾਹੀਦਾ ਹੈ।
ਇਸ ਦੇ ਘੇਰੇ ’ਚ ਕਿਸ ਨੂੰ ਲਿਅਾਂਦਾ ਜਾਣਾ ਚਾਹੀਦਾ ਹੈ ਪਰ ਅਰਥਸ਼ਾਸਤਰੀਆਂ ਅਤੇ ਕੁਝ ਪਾਲਿਸੀ ਮੇਕਰਸ ਦਾ ਕਹਿਣਾ ਹੈ ਕਿ ਇੰਨਾ ਪੈਕੇਜ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਾਇਕ ਨਹੀਂ ਹੈ।
ਇਹ ਵੀ ਪਡ਼੍ਹੋ : ਗਿਰਾਵਟ ਦੇ 5 ਦਿਨਾਂ ਬਾਅਦ ਫਿਰ ਚਮਕਿਆ ਸੋਨਾ, ਦੋ ਦਿਨਾਂ ਵਿਚ 2,000 ਤੋਂ ਵਧ ਮਹਿੰਗੀ ਹੋਈ ਚਾਂਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।