‘ਅਮਰੀਕਾ ’ਚ ਵਧ ਰਿਹੈ ਫੇਕ ਪ੍ਰੋਡਕਟ ਦਾ ਕਾਰੋਬਾਰ : 464 ਕਰੋੜ ਰੁਪਏ ਦੇ ਲੱਖਾਂ ਫੇਕ ਵਾਇਰਲੈੱਸ ਹੈੱਡਫੋਨ ਕੀਤੇ ਜ਼ਬਤ

Sunday, Jul 18, 2021 - 12:39 PM (IST)

‘ਅਮਰੀਕਾ ’ਚ ਵਧ ਰਿਹੈ ਫੇਕ ਪ੍ਰੋਡਕਟ ਦਾ ਕਾਰੋਬਾਰ : 464 ਕਰੋੜ ਰੁਪਏ ਦੇ ਲੱਖਾਂ ਫੇਕ ਵਾਇਰਲੈੱਸ ਹੈੱਡਫੋਨ ਕੀਤੇ ਜ਼ਬਤ

ਨਵੀਂ ਦਿੱਲੀ (ਇੰਟ.) – ਅਮਰੀਕਾ ਦੇ ਕਸਟਮ ਡਿਪਾਰਟਮੈਂਟ ਨੇ ਲਗਭਗ 3.60 ਲੱਖ ਤੋਂ ਵੀ ਵੱਧ ਫੇਕ ਹੈੱਡਫੋਨਜ਼ ਜ਼ਬਤ ਕੀਤੇ ਹਨ, ਇਸ ’ਚ ਏਅਰ ਪਾਡਸ ਪ੍ਰੋ ਵੀ ਸ਼ਾਮਲ ਹਨ। ਇਹ ਅੰਕੜਾ 2020 ਤੋਂ ਹੁਣ ਤੱਕ ਦਾ ਹੈ।

ਦੋ ਮਹੀਨੇ ਪਹਿਲਾਂ ਹੀ ਫੇਕ ਏਅਰ ਪਾਡਸ ਨੂੰ ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਵਿਭਾਗ ਨੇ ਫੜ੍ਹ ਲਿਆ ਸੀ। ਇਸ ਨੂੰ ਅਮਰੀਕਾ ਦੇ ਸਿਨਸਿਨਾਟੀ ਖੇਤਰ ’ਚ ਫੜ੍ਹਿਆ ਗਿਆ। ਇਹ ਚੀਨ ਤੋਂ 3 ਵੱਡੀਆਂ ਸ਼ਿਪਮੈਂਟਸ ਨਾਲ ਆ ਰਹੇ ਸਨ। ਇਨ੍ਹਾਂ ਤਿੰਨਾਂ ਸ਼ਿਪਮੈਂਟਸ ’ਚ ਫੇਕ ਐਪਲ ਏਅਰਪਾਡ ਪੈਕ ਸਨ, ਜਿਨ੍ਹਾਂ ਦੀ ਕੀਮਤ 7.16 ਮਿਲੀਅਨ ਯੂ. ਐੱਸ. ਡਾਲਰ (ਲਗਭਗ 53 ਕਰੋੜ ਰੁਪਏ) ਦੇ ਕਰੀਬ ਦੱਸੀ ਗਈ ਸੀ।

ਇਹ ਵੀ ਪੜ੍ਹੋ : ਵੱਡਾ ਝਟਕਾ! AC, Fridge ਸਮੇਤ ਮਹਿੰਗੀਆਂ ਹੋਣਗੀਆਂ ਇਹ ਵਸਤੂਆਂ

ਹਾਲਾਂਕਿ ਇਸ ’ਚ ਐਪਲ ਦੇ ਪ੍ਰੋਡਕਟ ਕਿੰਨੇ ਸਨ, ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਰ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਅਰ ਪਾਡਸ ਪ੍ਰੋ ਮਹਿੰਗੇ ਹੋਣ ਕਾਰਨ ਸ਼ਾਤਰ ਇਸ ਨੂੰ ਚੋਰੀ ਕਰ ਲੈਂਦੇ ਹਨ। ਯੂ. ਐੱਸ. ਦੇ ਸੀ. ਬੀ. ਪੀ. ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 9 ਮਹੀਨਿਆਂ ’ਚ (62.2 ਮਿਲੀਅਨ ਡਾਲਰ) ਲਗਭਗ 464 ਕਰੋੜ ਰੁਪਏ ਦੇ 3 ਲੱਖ 60 ਹਜ਼ਾਰ ਫੇਕ ਵਾਇਰਲੈੱਸ ਹੈੱਡਫੋਨ ਨੂੰ ਜ਼ਬਤ ਕੀਤਾ ਗਿਆ ਹੈ।

ਫੇਕ ਪ੍ਰੋਡਕਟ ਨੂੰ ਰੋਕਣ ਲਈ ਬਣਾਈ ਗਈ ਟੀਮ

ਐਪਲ ਦੇ ਬੁਲਾਰੇ ਨੇ ਦਿ ਇਨਫਾਰਮੇਸ਼ਨ ਦੇ ਹਵਾਲੇ ਤੋਂ ਕਿਹਾ ਕਿ ਫੇਕ ਪ੍ਰੋਡਕਟ ਘਟੀਆ ਹੁੰਦੇ ਹਨ ਜੋ ਖਤਰਨਾਕ ਹੋ ਸਕਦੇ ਹਨ। ਬੁਲਾਰੇ ਨੇ ਕਿਹਾ ਕਿ ਐਪਲ ਕੋਲ ਦੁਨੀਆ ਭਰ ਦੀਆਂ ਟੀਮਾਂ ਨਾਲ ਜੋ ਲਾਅ ਇਨਫੋਰਸਮੈਂਟ, ਕਸਟਮ, ਮਰਚੈਂਟ, ਸੋਸ਼ਲ ਮੀਡੀਆ ਕੰਪਨੀਆਂ ਅਤੇ ਈ-ਕਾਮਰਸ ਸਾਈਟਾਂ ਨਾਲ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ITR ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ, ਹੁਣ ਡਾਕਖਾਨੇ 'ਚ ਵੀ ਮਿਲੇਗੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News