USA 'ਚ 1 ਕਰੋੜ ਲੋਕ ਹੋਏ ਬੇਰੋਜ਼ਗਾਰ, ਕੋਰੋਨਾ ਨੇ ਹਫਤੇ 'ਚ 66 ਲੱਖ ਨੂੰ ਕਰ 'ਤਾ ਵਿਹਲੇ

04/03/2020 7:27:37 AM

ਵਾਸ਼ਿੰਗਟਨ : USA ਵਿਚ ਜਿੱਥੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਉੱਥੇ ਹੀ ਬੇਰੋਜ਼ਗਾਰਾਂ ਦੀ ਗਿਣਤੀ ਦਾ ਵੀ ਇਕਦਮ ਹੜ੍ਹ ਆ ਗਿਆ ਹੈ। ਮਾਰਚ ਵਿਚ ਕੁੱਲ ਮਿਲਾ ਕੇ ਲਗਭਗ 1 ਕਰੋੜ ਲੋਕਾਂ ਦਾ ਰੋਜ਼ਗਾਰ ਖੁਸ ਚੁੱਕਾ ਹੈ ਤੇ ਇਨ੍ਹਾਂ ਨੇ ਸਰਕਾਰੀ ਵਿੱਤੀ ਸਹਾਇਤਾ ਲਈ ਅਪਲਾਈ ਕੀਤਾ ਹੈ।

PunjabKesari

ਕਿਰਤ ਵਿਭਾਗ ਮੁਤਾਬਕ, ਪਿਛਲੇ ਹਫਤੇ 66 ਲੱਖ ਅਮਰੀਕੀਆਂ ਨੇ ਬੇਰੋਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ। ਇਸ ਤੋਂ ਪਿਛਲੇ ਹਫਤੇ 34 ਲੱਖ ਲੋਕਾਂ ਨੇ ਬੇਰੋਜ਼ਗਾਰੀ ਭੱਤੇ ਲਈ ਕਲੇਮ ਕੀਤਾ ਸੀ। ਇਸ ਤਰ੍ਹਾਂ ਪਿਛਲੇ ਦੋ ਹਫਤਿਆਂ ਦੌਰਾਨ 1 ਕਰੋੜ ਲੋਕ ਬੇਰੋਜ਼ਗਾਰੀ ਭੱਤੇ ਲਈ ਕਲੇਮ ਕਰ ਚੁੱਕੇ ਹਨ। ਬੇਰੋਜ਼ਗਾਰੀ ਭੱਤੇ ਤਹਿਤ ਉਹ ਵਿਅਕਤੀ ਜਿਸ ਦੀ ਖੁਦ ਦੀ ਗਲਤੀ ਬਿਨਾਂ ਰੋਜ਼ਗਾਰ ਚਲਾ ਜਾਂਦਾ ਹੈ, ਉਸ ਨੂੰ ਵਿੱਤੀ ਲਾਭ ਮਿਲਦਾ ਹੈ। ਇਸ ਮਾਹੌਲ ਵਿਚ  ਲੱਖਾਂ ਅਮਰੀਕੀਆਂ ਲਈ ਬੇਰੋਜ਼ਗਾਰੀ ਭੱਤਾ ਇਕ ਵਿੱਤੀ ਜੀਵਨ ਰੇਖਾ ਬਣ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਨੌਕਰੀਦਾਤਾਵਾਂ ਤੇ ਛੋਟੇ ਕਾਰੋਬਾਰਾਂ ਨੇ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਕੌਮਾਂਤਰੀ ਫਲਾਈਟਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਬਿਆਨ, ਤੁਹਾਡੀ ਵੀ ਹੈ ਟਿਕਟ ਬੁੱਕ? ► 63 ਕਰੋੜ ਲੋਕਾਂ ਨੂੰ ਤੋਹਫਾ, ਮੋਟਰ ਤੇ ਹੈਲਥ ਇੰਸ਼ੋਰੈਂਸ ਪਾਲਿਸੀ 'ਤੇ ਮਿਲੀ ਵੱਡੀ ਰਾਹਤ

PunjabKesari

5 ਸਾਲਾਂ 'ਚ ਜਿੰਨੇ ਰੋਜ਼ਗਾਰ ਪੈਦਾ ਹੋਏ, ਓਨੇ 2 ਹਫਤੇ 'ਚ ਸਵਾਹਾ

PunjabKesari
ਮਾਹਰਾਂ ਮੁਤਾਬਕ, ਸਥਿਤੀ ਵਿਚ ਜਲਦ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ। ਸਥਿਤੀ ਇੰਨੀ ਖਰਾਬ ਹੈ ਕਿ ਲੋਕਾਂ ਨੂੰ ਕਲੇਮ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੋਰੋਨਾ ਕਾਰਨ ਬਹੁਤ ਸਾਰੇ ਛੋਟੇ ਰੋਜ਼ਗਾਰ ਬੰਦ ਹੋਣ ਨਾਲ ਲੋਕਾਂ ਨੂੰ ਘਰਾਂ ਵਿਚ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਉਹ ਬੇਰੋਜ਼ਗਾਰੀ ਬੀਮਾ ਕਲੇਮ ਕਰ ਰਹੇ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ਵਿਚ ਜਿੰਨੇ ਰੋਜ਼ਗਾਰ ਪੈਦਾ ਹੋਏ ਸਨ, ਓਨੇ ਇਨ੍ਹਾਂ ਪਿਛਲੇ ਦੋ ਹਫਤਿਆਂ ਵਿਚ ਲਗਭਗ ਤਬਾਹ ਹੋ ਗਏ ਹਨ। ਨਵੇਂ ਲੋਕਾਂ ਨੂੰ ਨੌਕਰੀ ਨਹੀਂ ਮਿਲ ਰਹੀ, ਜਿਸ ਕਾਰਨ ਬੋਰਜ਼ਗਾਰੀ ਭੱਤੇ ਦੀ ਮੰਗ ਵੱਧ ਗਈ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਹਾਲ ਦੀ ਘੜੀ ਕਈ ਜਗ੍ਹਾ ਰੈਸਟੋਰੈਂਟ, ਜਿੰਮ, ਹੋਟਲ ਅਤੇ ਯਾਤਰਾ ਬੰਦ ਹੋਣ ਕਾਰਨ ਬਹੁਤ ਸਾਰੇ ਲੋਕ ਵਿਹਲੇ ਹੋ ਗਏ ਹਨ। 

ਇਹ ਵੀ ਪੜ੍ਹੋ-  ਕੈਨੇਡਾ 'ਚ ਕੋਰੋਨਾ ਦਾ ਕਹਿਰ, 24 ਘੰਟੇ 'ਚ ਕਈ ਮੌਤਾਂ, ਮਰੀਜ਼ 10 ਹਜ਼ਾਰ ਤੋਂ ਪਾਰ ► ਫਿਲਪੀਨਜ਼ ਰਾਸ਼ਟਰਪਤੀ ਦੇ ਕੌੜੇ ਬੋਲ, ਕਿਹਾ- 'ਸਮਝ ਜਾਓ ਨਹੀਂ ਤਾਂ ਮੈਂ ਤੁਹਾਨੂੰ ਦਫਨਾ ਦੇਵਾਂਗਾ'

PunjabKesari


ਕੋਰੋਨਾ ਵਾਇਰਸ ਕਾਰਨ ਇਕਨੋਮਿਕ ਸ਼ਟਡਾਊਨ ਦਾ ਤੇਜ਼ੀ ਨਾਲ, ਡੂੰਘਾ ਤੇ ਦਰਦਨਾਕ ਪ੍ਰਭਾਵ ਕਈ ਅਮਰੀਕੀ ਪਰਿਵਾਰਾਂ 'ਤੇ ਪੈ ਰਿਹਾ ਹੈ। ਬੇਰੋਜ਼ਗਾਰੀ ਸਿਰਫ ਰੈਸਟੋਰੈਂਟ ਜਾਂ ਹੋਟਲ ਅਸਥਾਈ ਤੌਰ 'ਤੇ ਬੰਦ ਹੋਣ ਜਾਂ ਯਾਤਰਾ ਸੀਮਤ ਹੋਣ ਕਾਰਨ ਹੀ ਨਹੀਂ ਵਧੀ ਸਗੋਂ ਨਿਰਮਾਣ, ਗੁਦਾਮਾਂ ਤੇ ਟ੍ਰਾਂਸਪੋਰਟੇਸ਼ਨ ਵਿਚ ਵੀ ਛਾਂਟੀ ਹੋਈ ਹੈ, ਜੋ ਇਹ ਦਰਸਾਉਂਦਾ ਹੈ ਕਿ ਕੋਰੋਨਾ ਵਾਇਰਸ ਮੰਦੀ ਦਾ ਦਰਦ ਕਿੰਨਾ ਵਿਸ਼ਾਲ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤਕ ਵਿਸ਼ਵ ਭਰ ਵਿਚ 50 ਹਜ਼ਾਰ ਤੋਂ ਵੱਧ ਦੀ ਮੌਤ ਹੋ ਚੁੱਕੀ ਹੈ। USA ਵਿਚ ਨਿਊਯਾਰਕ ਸਿਟੀ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਹੁਣ ਤਕ 1,500 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੂਰੇ ਅਮਰੀਕਾ ਵਿਚ ਇਹ ਅੰਕੜਾ 5,900 'ਤੇ ਪੁੱਜ ਚੁੱਕਾ ਹੈ।

ਇਹ ਵੀ ਪੜ੍ਹੋ- APPLE, ਸੈਮਸੰਗ, Xioami ਤੇ ਵੀਵੋ ਨੇ ਫੋਨ ਕੀਮਤਾਂ 'ਚ ਕੀਤਾ ਵਾਧਾ, ਜਾਣੋ ਕਿੰਨੀ ਢਿੱਲੀ ਹੋਵੇਗੀ ਜੇਬ ► ਜਿਓ ਦੀ ਕੋਰੋੜਾਂ ਯੂਜ਼ਰਜ਼ ਨੂੰ ਵੱਡੀ ਸੌਗਾਤ, 17 APRIL ਤੱਕ ਫ੍ਰੀ ਮਿਲੇਗੀ ਇਹ ਸਰਵਿਸ


Sanjeev

Content Editor

Related News