ਕੋਰੋਨਾ ਦੇ ਮਾਮਲੇ ’ਚ ਭਾਰਤ ਤੋੜ ਰਿਹਾ ਹੈ ਅਮਰੀਕਾ ਦਾ ਰਿਕਾਰਡ, ਜਾਣੋ ਕਿਵੇਂ (ਵੀਡੀਓ)
Tuesday, Sep 01, 2020 - 10:01 AM (IST)
ਜਲੰਧਰ (ਬਿਊਰੋ) - ਭਾਰਤ ’ਚ ਬੀਤੇ ਦਿਨੀਂ 78,512 ਨਵੇਂ ਨਾਵਲ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਰਿਪੋਰਟ ਦਰਜ ਕੀਤੀ ਗਈ ਸੀ, ਜੋ ਪਿਛਲੇ ਦਿਨ ਦੇ ਰਿਕਾਰਡ ਨਾਲੋਂ ਥੋੜ੍ਹੀ ਜਿਹੀ ਘੱਟ ਹੈ। ਜ਼ਿਕਰਯੋਗ ਹੈ ਕਿ ਬੀਤੇ 29 ਅਗਸਤ ਨੂੰ ਭਾਰਤ 'ਚ ਇੱਕ ਹੀ ਦਿਨ 'ਚ 78,761 ਮਾਮਲੇ ਦਰਜ ਕੀਤੇ ਗਏ ਸਨ। ਭਾਰਤ ਨੇ ਅਮਰੀਕਾ ਦਾ 24 ਜੁਲਾਈ ਦਾ 78,586 ਮਾਮਲਿਆਂ ਦਾ ਰਿਕਾਰਡ ਵੀ ਪਾਰ ਕਰ ਲਿਆ ਸੀ।
ਓਥੇ ਹੀ ਦੂਜੇ ਪਾਸੇ 16 ਜੁਲਾਈ ਨੂੰ ਸੰਯੁਕਤ ਰਾਜ ਅਮਰੀਕਾ ਵਿਚ, ਜਿਥੇ 77,299 ਮਾਮਲੇ ਦਰਜ ਕੀਤੇ ਗਏ ਸਨ, ਉਥੇ ਹੀ ਭਾਰਤ 'ਚ ਬੀਤੇ ਦਿਨੀਂ ਕੁੱਲ 78,761 ਨਵੇਂ ਕੇਸ ਸਾਹਮਣੇ ਆਉਣ ਨਾਲ ਪਿਛਲੇ ਰਿਕਾਰਡ ਨੂੰ ਪਾਰ ਕਰ ਲਿਆ ਹੈ। ਭਾਰਤ, ਦੁਨੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ 7 ਅਗਸਤ ਤੋਂ ਹਰ ਦਿਨ ਦੁਨੀਆ ਵਿੱਚ ਸਭ ਤੋਂ ਵੱਧ ਸਿੰਗਲ-ਡੇਅ ਕੇਸ ਪਾ ਰਿਹਾ ਹੈ, ਜੋ ਕਿ ਸੰਯੁਕਤ ਰਾਜ ਅਮਰੀਕਾ ਅਤੇ ਬ੍ਰਾਜ਼ੀਲ ਦੋਵਾਂ ਦੀ ਗਿਣਤੀ ਤੋਂ ਵੀ ਵੱਧ ਹੈ।
ਕੁਲ ਮਿਲਾ ਕੇ ਭਾਰਤ 'ਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਮੁਕਾਬਲੇ ਮਾਮਲੇ ਵਿਚ ਤੇਜ਼ੀ ਨਾਲ ਵੱਧ ਰਹੇ ਹਨ ਪਰ ਇਸ ਵਿਚ ਮੌਤ ਦੀ ਦਰ ਘੱਟ ਹੈ। ਸਿਹਤ ਮੰਤਰਾਲੇ ਮੁਤਾਬਕ ਕੋਵਿਡ -19 ਭਾਰਤ ਵਿੱਚ ਮੌਤ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 971 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲੀਆਂ ਦਾ ਅੰਕੜਾ 64,469 ਤੋਂ ਪਾਰ ਹੋ ਚੁੱਕਿਆ ਹੈ। ਇਸ ਸਬੰਧ ’ਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...