ਗਰਮ ਚਾਹ ਤੇ ਕੌਫੀ ਪੀਣ ਵਾਲਿਆਂ ਨੂੰ ਹੋ ਸਕਦੈ ਖੁਰਾਕ ਨਲੀ ਦਾ ਕੈਂਸਰ

03/21/2019 1:37:43 PM

ਵਾਸ਼ਿੰਗਟਨ/ ਟੋਕੀਓ (ਪੀ. ਟੀ. ਆਈ.) : ਗਰਮ-ਗਰਮ ਚਾਹ ਜਾਂ ਕੌਫੀ ਦਾ ਸੇਵਨ ਕਰਨ ਨਾਲ ਖੁਰਾਕ ਨਲੀ ਦੇ ਕੈਂਸਰ ਨੂੰ ਸੱਦਾ ਦੇਣਾ ਹੈ। ਇਸ ਦਾ ਦਾਅਵਾ ਇੰਟਰਨੈਸ਼ਨਲ ਜਨਰਲ ਆਫ ਕੈਂਸਰ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਕੀਤਾ ਗਿਆ ਹੈ। ਅਧਿਐਨ ਮੁਤਾਬਕ ਲੰਮੇ ਸਮੇਂ ਤੋਂ 40 ਤੋਂ 75 ਵਰ੍ਹਿਆਂ ਦੇ 50045 ਵਿਅਕਤੀਆਂ 'ਤੇ ਕੀਤੀ ਗਈ ਖੋਜ ਤੋਂ ਇਹ ਸਿੱਟਾ ਕੱਢਿਆ ਗਿਆ ਹੈ। ਅਮਰੀਕਨ ਸੋਸਾਇਟੀ ਆਫ ਕੈਂਸਰ ਦੇ ਪ੍ਰਮੁੱਖ ਲੇਖਕ ਫਰਹਾਦ ਇਸਲਾਮੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਗਰਮ-ਗਰਮ ਪੀਣ ਵਾਲੇ ਪਦਾਰਥਾਂ ਦਾ ਖੂਬ ਆਨੰਦ ਲੈਂਦੇ ਹਨ, ਇਸ ਲਈ ਅਜਿਹੇ ਲੋਕਾਂ ਨੂੰ ਸਲਾਹ ਹੈ ਕਿ ਉਹ ਜ਼ਿਆਦਾ ਗਰਮ ਚਾਹ, ਕੌਫੀ ਜਾਂ ਹੋਰ ਪੀਣ ਵਾਲੇ ਪਦਾਰਥਾਂ ਨੂੰ ਪਹਿਲਾਂ ਥੋੜ੍ਹਾ ਠੰਡਾ ਕਰ ਲੈਣ ਅਤੇ ਫਿਰ ਉਸ ਨੂੰ ਪੀਣ ਨਹੀਂ ਤਾਂ ਉਹ ਖੁਰਾਕ ਨਲੀ ਦੇ ਕੈਂਸਰ ਦੀ ਲਪੇਟ 'ਚ ਆ ਸਕਦੇ ਹਨ।


Anuradha

Content Editor

Related News