ਅਮਰੀਕਾ: ਡੇਨਵਰ ਹਾਈ ਸਕੂਲ 'ਚ ਗੋਲੀ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਕਾਰ ਨੇੜੇ ਮਿਲੀ ਲਾਸ਼
03/23/2023 6:24:22 PM

ਅਮਰੀਕਾ (ਬਿਊਰੋ)- ਅਮਰੀਕਾ ਦੇ ਡੇਨਵਰ ਹਾਈ ਸਕੂਲ 'ਚ ਬੁੱਧਵਾਰ ਨੂੰ ਇਕ 17 ਸਾਲਾ ਵਿਦਿਆਰਥੀ ਨੇ ਦੋ ਪ੍ਰਸ਼ਾਸਕਾਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।ਜਿਸ ਤੋਂ ਬਾਅਦ ਹੀ ਰਾਤ ਨੂੰ ਵਿਦਿਆਰਥੀ ਦੀ ਕਾਰ ਕੋਲ ਇਕ ਲਾਸ਼ ਮਿਲੀ ਸੀ। ਹਾਲਾਂਕਿ ਅਧਿਕਾਰੀ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਕਰ ਸਕੇ । ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਦੇ ਵਿਵਹਾਰ ਕਾਰਨ ਉਸ ਸਕੂਲ 'ਚ ਰੋਜ਼ਾਨਾ ਤਲਾਸ਼ੀ ਲਈ ਜਾ ਰਹੀ ਹੈ ਪਰ ਬੁੱਧਵਾਰ ਨੂੰ ਗੋਲੀਬਾਰੀ ਦੇ ਸਮੇਂ ਉੱਥੇ ਕੋਈ ਅਧਿਕਾਰੀ ਨਹੀਂ ਸੀ।
ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
ਅਧਿਕਾਰੀਆਂ ਅਨੁਸਾਰ 17 ਸਾਲਾ ਸ਼ੱਕੀ ਵਿਅਕਤੀ ਪ੍ਰਸ਼ਾਸਕਾਂ 'ਤੇ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਡੇਨਵਰ ਪੁਲਸ ਨੇ ਸ਼ੱਕੀ ਵਿਦਿਆਰਥੀ ਦੀ ਪਛਾਣ ਆਸਟਿਨ ਲਾਇਲ ਵਜੋਂ ਕੀਤੀ ਸੀ। ਡੇਨਵਰ ਹੈਲਥ ਹਸਪਤਾਲ ਦੇ ਬੁਲਾਰੇ ਹੀਥਰ ਨੇ ਕਿਹਾ ਕਿ ਜ਼ਖ਼ਮੀ ਪ੍ਰਸ਼ਾਸਕਾਂ 'ਚੋਂ ਇਕ ਨੂੰ ਬੁੱਧਵਾਰ ਦੁਪਹਿਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਦੇ ਨਾਲ ਹੀ ਦੂਜੇ ਪ੍ਰਸ਼ਾਸਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਮਲੇ ਦੇ ਮੁਲਜ਼ਮ ਵਿਦਿਆਰਥੀ ਦਾ ਵਾਹਨ ਡੇਨਵਰ ਤੋਂ ਲਗਭਗ 50 ਮੀਲ (80 ਕਿਲੋਮੀਟਰ) ਦੱਖਣ-ਪੱਛਮ 'ਚ ਦੂਰ-ਦੁਰਾਡੇ ਪਹਾੜੀ ਖ਼ੇਤਰ 'ਚ ਮਿਲਿਆ ਸੀ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼
ਪਾਰਕ ਕਾਉਂਟੀ ਦੇ ਸ਼ੈਰਿਫ ਟੌਮ ਮੈਕਗ੍ਰਾ ਨੇ ਕਿਹਾ ਕਿ ਪਾਰਕ ਕਾਉਂਟੀ ਦੇ ਛੋਟੇ ਜਿਹੇ ਕਸਬੇ ਬੇਲੀ ਨੇੜੇ ਬੁੱਧਵਾਰ ਰਾਤ ਨੂੰ ਕਾਰ ਕੋਲ ਇਕ ਲਾਸ਼ ਮਿਲੀ। ਢਿੱਲੀ ਸੁਰੱਖਿਆ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਦੇ ਹੋਏ, ਡੇਨਵਰ ਸਕੂਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਹਿਰ ਦੇ ਪਬਲਿਕ ਹਾਈ ਸਕੂਲਾਂ 'ਚ ਹਥਿਆਰਬੰਦ ਅਫ਼ਸਰਾਂ ਨੂੰ ਤਾਇਨਾਤ ਕਰਨਗੇ। ਈਸਟ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਹਿੰਸਾ, ਤਾਲਾਬੰਦੀ ਅਤੇ ਇਕ ਵਿਦਿਆਰਥੀ ਦੀ ਹੱਤਿਆ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ 'ਚ ਕੋਲੋਰਾਡੋ ਕੈਪੀਟਲ 'ਚ ਰੈਲੀ ਕੀਤੀ। ਦੂਜੇ ਪਾਸੇ ਬੁੱਧਵਾਰ ਨੂੰ ਸਕੂਲ 'ਚ ਇਕੱਠੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ ਉਹ ਬੱਚਿਆਂ ਦੀ ਸੁਰੱਖਿਆ ਲਈ ਪੁਖ਼ਤਾ ਕਦਮ ਨਹੀਂ ਚੁੱਕ ਰਹੇ। ਪੁਲਸ ਨੇ ਲਾਇਲ ਬਾਰੇ ਜਾਣਕਾਰੀ ਦੇਣ ਲਈ 2,000 ਰੁਪਏ ਡਾਲਰ ਇਨਾਮ ਦਾ ਐਲਾਨ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।