ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ

Tuesday, May 04, 2021 - 05:41 PM (IST)

ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ

ਵਾਸ਼ਿੰਗਟਨ- ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਗੇਟਸ ਨੇ ਆਪਣੇ ਵਿਆਹ ਦੇ 27 ਸਾਲਾਂ ਬਾਅਦ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਦੋਹਾਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ‘ਸਾਨੂੰ ਨਹੀਂ ਲੱਗਦਾ ਕਿ ਅਸੀਂ ਇਕ ਜੋੜੇ ਦੇ ਤੌਰ 'ਤੇ ਅੱਗੇ ਵੱਧ ਸਕਦੇ ਹਾਂ।’

ਉਨ੍ਹਾਂ ਨੇ ਟਵਿੱਟਰ 'ਤੇ ਆਪਣੇ ਤਲਾਕ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ- "ਬਹੁਤ ਸੋਚ-ਸਮਝ ਅਤੇ ਆਪਣੇ ਰਿਸ਼ਤੇ 'ਤੇ ਕੰਮ ਕਰਨ ਤੋਂ ਬਾਅਦ ਅਸੀਂ ਆਪਣਾ ਵਿਆਹ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।"

 

ਇਹ ਵੀ ਪੜ੍ਹੋ- ਵੱਡਾ ਝਟਕਾ! ਵਿਧਾਨ ਸਭਾ ਚੋਣਾਂ ਖ਼ਤਮ, ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ

ਉਨ੍ਹਾਂ ਅੱਗੇ ਲਿਖਿਆ ਹੈ, ''ਪਿਛਲੇ 27 ਸਾਲਾਂ ਵਿਚ ਅਸੀਂ ਆਪਣੇ ਤਿੰਨ ਬੱਚਿਆਂ ਨੂੰ ਪਾਲ ਕੇ ਵੱਡਾ ਕੀਤਾ ਹੈ। ਇਕ ਸੰਸਥਾ ਵੀ ਬਣਾਈ ਹੈ ਜੋ ਵਿਸ਼ਵ ਭਰ ਵਿਚ ਲੋਕਾਂ ਦੀ ਸਿਹਤ ਤੇ ਭਲਾਈ ਲਈ ਕੰਮ ਕਰਦੀ ਹੈ। ਅਸੀਂ ਇਸ ਮਿਸ਼ਨ ਲਈ ਹੁਣ ਵੀ ਇਕੋ-ਜਿਹੀ ਸੋਚ ਰੱਖਾਂਗੇ ਅਤੇ ਨਾਲ ਕੰਮ ਕਰਾਂਗੇ। ਹਾਲਾਂਕਿ, ਸਾਨੂੰ ਹੁਣ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਵਿਚ ਬਤੌਰ ਪਤੀ-ਪਤਨੀ ਨਾਲ ਨਹੀਂ ਰਹਿ ਸਕਾਂਗੇ। ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ, ਅਜਿਹੇ ਵਿਚ ਲੋਕਾਂ ਕੋਲੋਂ ਸਾਡੇ ਪਰਿਵਾਰ ਲਈ ਸਪੇਸ ਤੇ ਪ੍ਰਾਈਵੇਸੀ ਦੀ ਉਮੀਦ ਹੈ।"

ਇਹ ਵੀ ਪੜ੍ਹੋ- 30 ਜੂਨ ਤੱਕ ਵੱਡਾ ਮੌਕਾ, ਇਨ੍ਹਾਂ ਸਰਕਾਰੀ ਸਕੀਮਾਂ 'ਚ ਸ਼ਾਨਦਾਰ ਹੋਵੇਗੀ ਕਮਾਈ

►ਦਿੱਗਜ ਕਾਰੋਬਾਰੀ ਬਿਲ ਗੇਟਸ ਤੇ ਮੇਲਿੰਡਾ ਦੇ ਫ਼ੈਸਲੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News