ਅਦਾਕਾਰ ਬਿਲੀ ਮਿਲਰ ਦਾ 43 ਸਾਲ ਦੀ ਉਮਰ ’ਚ ਦਿਹਾਂਤ, ਮਾਨਸਿਕ ਉਦਾਸੀ ਨਾਲ ਰਹੇ ਸਨ ਜੂਝ
Monday, Sep 18, 2023 - 01:17 PM (IST)
ਨਿਊਯਾਰਕ (ਰਾਜ ਗੋਗਨਾ)– ਬੀਤੇਂ ਦਿਨੀਂ ਸੋਪ ਓਪੇਰਾ ਸਟਾਰ ਬਿਲੀ ਮਿਲਰ, ਜੋ ‘ਦਿ ਯੰਗ ਐਂਡ ਦਿ ਰੈਸਟਲੈੱਸ’ ਤੇ ‘ਜਨਰਲ ਹੌਸਪੀਟਲ’ ’ਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ ਤੇ ਜੋ ਤਿੰਨ ਵਾਰ ਡੇ ਟਾਈਮ ਐਮੀ ਪੁਰਸਕਾਰ ਵਿਜੇਤਾ ਹਨ, ਦੀ ਬੀਤੇ ਦਿਨੀਂ ਮੌਤ ਹੋ ਗਈ। ਉਹ 43 ਸਾਲਾਂ ਦੇ ਸਨ। ਮਿੱਲਰ ਦੇ ਪਰਿਵਾਰ ਨੇ ਬੀਤੇਂ ਦਿਨੀਂ ਇਕ ਪੋਸਟ ਸਾਂਝੀ ਕੀਤੀ, ਜਿਸ ’ਚ ਦੱਸਿਆ ਕਿ ਉਹ ਕੁਝ ਸਮੇਂ ਤੋਂ ਮਾਨਸਿਕ ਉਦਾਸੀ ਨਾਲ ਜੂਝ ਰਹੇ ਸਨ।
ਉਨ੍ਹਾਂ ਦੀ ਮੌਤ ਔਸਟਿਨ, ਟੈਕਸਾਸ ਸੂਬੇ ’ਚ ਹੋਈ। 17 ਸਤੰਬਰ, 1979 ਨੂੰ ਤੁਲਸਾ, ਓਕਲਾਹੋਮਾ ’ਚ ਜਨਮੇ ਮਿਲਰ ਗ੍ਰੈਂਡ ਪ੍ਰੇਰੀ, ਟੈਕਸਾਸ ’ਚ ਵੱਡੇ ਹੋਏ ਸਨ, ਜੋ ਤਿੰਨ ਵਾਰ ਡੇ ਟਾਈਮ ਐਮੀ ਪੁਰਸਕਾਰ ਵਿਜੇਤਾ ਰਹੇ ਹਨ। ਉਨ੍ਹਾਂ ਦੀ ਮੌਤ ਸਥਾਨਕ ਹਸਪਤਾਲ ’ਚ ਹੋਈ। ਉਨ੍ਹਾਂ ਨੂੰ ‘ਦਿ ਯੰਗ ਐਂਡ ਦਿ ਰੈਸਟਲੈੱਸ’ ’ਚ ਬਿਲੀ ਐਬੋਟ ਦਾ ਕਿਰਦਾਰ ਨਿਭਾਉਣ ਲਈ ਤਿੰਨ ਡੇ ਟਾਈਮ ਐਮੀ ਐਵਾਰਡ ਪ੍ਰਾਪਤ ਕੀਤੇ ਸਨ।
ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਇਸ ਦਿਨ ਰਿਲੀਜ਼ ਹੋਵੇਗਾ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦਾ ਟੀਜ਼ਰ
ਆਸਟਿਨ ਵਿਖੇ ਸਥਿਤ ਟੈਕਸਾਸ ਯੂਨੀਵਰਸਿਟੀ ’ਚ ਜਾਣ ਤੋਂ ਬਾਅਦ ਉਨ੍ਹਾਂ ਨੇ ਵਿਲਹੇਲਮੀਨਾ ਲਈ ਇਕ ਮਾਡਲ ਵਜੋਂ ਵੀ ਦਸਤਖ਼ਤ ਕੀਤੇ ਜਾਣ ਤੋਂ ਪਹਿਲਾਂ ਇੰਡਸਟਰੀ ਐਂਟਰਟੇਨਮੈਂਟ ਦੇ ਮੇਲਰੂਮ ’ਚ ਵੀ ਕੰਮ ਕੀਤਾ। ਉਨ੍ਹਾਂ ਨੇ ਮਸ਼ਹੂਰ ਸੋਪ ਓਪੇਰਾ ‘ਆਲ ਮਾਈ ਚਿਲਡਰਨ’ ਰਾਹੀਂ ਆਪਣੀ ਸ਼ੁਰੂਆਤ ਕੀਤੀ। 2008 ’ਚ ‘ਦਿ ਯੰਗ ਐਂਡ ਦਿ ਰੈਸਟਲੈੱਸ’ ਦੀ ਕਾਸਟ ’ਚ ਸ਼ਾਮਲ ਹੋਣ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਰਿਚੀ ਨੋਵਾਕ ਦੀ ਭੂਮਿਕਾ ਨਿਭਾਈ ਤੇ ਉਹ ਆਪਣੇ ਯਤਨਾਂ ਲਈ ਜਾਣੇ ਜਾਂਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।