ਸਰਕਾਰ ਤੇ ਕਿਸਾਨਾਂ ’ਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ‘ਸੋਲਰ ਪੰਪ’
Wednesday, Jul 08, 2020 - 11:40 AM (IST)
ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਟਿਊਬਵੈਲਾਂ ਲਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ’ਤੇ ਹਰ ਸਾਲ ਕਰੀਬ 6 ਹਜ਼ਾਰ ਕਰੋੜ ਦਾ ਵਿੱਤੀ ਬੋਝ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੀ.ਐੱਮ. ਕੁਸਮ ਸਕੀਮ ਸੂਬੇ ਅੰਦਰ 4500 ਦੇ ਕਰੀਬ ਸੋਲਰ ਪੰਪ ਸਬਸਿਡੀ ’ਤੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਸੂਬੇ ਦੇ ਸਿਰਫ 22 ਬਲਾਕਾਂ ਅੰਦਰ ਹੀ ਨਵਾਂ ਬੋਰ ਕਰ ਕੇ ਸੋਲਰ ਪੰਪ ਲਗਾ ਸਕਦੇ ਹਨ, ਜਦੋਂ ਕਿ ਬਾਕੀ ਦੇ ਬਲਾਕਾਂ ਅੰਦਰ ਸਰਕਾਰ ਨੇ ਕਈ ਅਜਿਹੀਆਂ ਸ਼ਰਤਾਂ ਰੱਖੀਆਂ ਹਨ। ਜਿਨ੍ਹਾਂ ਸਦਕਾ ਕਈ ਕਿਸਾਨ ਚਾਹੁੰਦੇ ਹੋਏ ਵੀ ਸੋਲਰ ਪੰਪ ਲਗਾਉਣ ਤੋਂ ਅਸਮਰਥ ਹਨ। ਇਸ ਕਾਰਣ ਕਿਸਾਨ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਬਿਜਲੀ ਅਤੇ ਡੀਜ਼ਲ ਦੇ ਖਰਚੇ ਘਟਾਉਣ ਲਈ ਸੋਲਰ ਪੰਪ ਸਬਸਿਡੀ ’ਤੇ ਦੇਣ ਵਾਲੀ ਯੋਜਨਾ ਦਾ ਘੇਰਾ ਵਧਾਉਣਾ ਚਾਹੀਦਾ ਹੈ। ਇਸ ਦੀਆਂ ਸ਼ਰਤਾਂ ਨੂੰ ਨਰਮ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਸੋਲਰ ਪੰਪ ਦੇਣ ਦੀ ਲੋੜ ਹੈ।
ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)
ਪੰਜਾਬ ਅੰਦਰ ਲੱਗ ਚੁੱਕੇ ਹਨ 5500 ਦੇ ਕਰੀਬ ਸੋਲਰ ਪੰਪ
ਇਕੱਤਰ ਵੇਰਵਿਆਂ ਪੰਜਾਬ ਅੰਦਰ ਇਸ ਮੌਕੇ 5500 ਦੇ ਕਰੀਬ ਸੋਲਰ ਪੰਪ ਚਲ ਰਹੇ ਹਨ। ਜਿਨਾਂ ’ਚੋਂ ਕਰੀਬ 2900 ਪੰਪ ਪਿਛਲੇ ਸਾਲ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਤਹਿਤ ਲੱਗੇ ਸਨ, ਜਿਨਾਂ ਤਹਿਤ ਕੇਂਦਰ ਸਰਕਾਰ ਨੇ ਸੋਲਰ ਪੰਪ ਲਗਾਉਣ ਵਾਲੇ ਕਿਸਾਨਾਂ ਨੂੰ 30 ਫੀਸਦੀ ਸਬਸਿਡੀ ਦਿੱਤੀ ਸੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਦਿੱਤੇ ਜਾਣ ਕਾਰਨ ਕਿਸਾਨਾਂ ਨੂੰ ਸਿਰਫ 20 ਫੀਸਦੀ ਹਿੱਸਾ ਪਾ ਕੇ ਹੀ ਇਹ ਕੁਨੈਕਸ਼ਨ ਮਿਲ ਗਏ ਸਨ। ਉਸ ਤੋਂ ਪਹਿਲਾਂ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਲਈ ਸਬਸਿਡੀ ਸਮੇਤ ਹੋਰ ਕਈ ਸਹੂਲਤਾਂ ਦਿੱਤੀਆਂ ਸਨ। ਇਸ ਵਾਰ ਸਰਕਾਰ ਵਲੋਂ 4500 ਸੇਲਰ ਪੰਪ ਲਗਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਸਿੱਧੀ ਬਿਜਾਈ ਵਾਲੇ ਝੋਨੇ ਦਾ ਫੈਲਾਅ ਘੱਟ ਹੋਣ ਸਬੰਧੀ 'ਬੇਲੋੜੀ ਚਿੰਤਾ' ਨਾਲ ਜੂਝ ਰਹੇ ਕਿਸਾਨ
ਵੱਡੀਆਂ ਮੋਟਰਾਂ ਲਈ ਪਹਿਲੀ ਵਾਰ ਸ਼ੁਰੂ ਕੀਤੀ ਯੋਜਨਾ
ਹੁਣ ਤੱਕ ਸੋਲਰ ਪੰਪ ਲਗਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾਂਦੀਆਂ ਰਹੀਆਂ ਯੋਜਨਾਵਾਂ ਵਿਚ ਆਮ ਤੌਰ ’ਤੇ 2 ਐੱਚ. ਪੀ. ਤੱਕ ਦੀਆਂ ਮੋਟਰਾਂ ਹੀ ਚਲਾਈਆਂ ਜਾਂਦੀਆਂ ਰਹੀਆਂ ਸਨ। ਜਦੋਂ ਕਿ ਪਿਛਲੇ ਸਾਲ ਸ਼ੁਰੂ ਕੀਤੀ ਯੋਜਨਾਂ ਵਿਚ 5 ਐੱਚ. ਪੀ. ਤੱਕ ਦੀਆਂ ਮੋਟਰਾਂ ਚਲਾਉਣ ਵਾਲੇ ਪ੍ਰਾਜੈਕਟਾਂ ’ਤੇ ਵੀ ਸਬਸਿਡੀ ਦਿੱਤੀ ਗਈ ਸੀ। ਪਰ ਪੰਜਾਬ ਦੇ ਕਈ ਹਿਸਿਆਂ 'ਚ ਕਿਸਾਨਾਂ ਦੀ ਲੋੜ ਅਤੇ ਮੰਗ ਨੂੰ ਦੇਖਦਿਆਂ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਯੋਜਨਾ ਤਹਿਤ ਕਿਸਾਨ 10 ਐੱਚ.ਪੀ. ਤੱਕ ਦਾ ਸਿਸਟਮ ਵੀ ਲਗਵਾ ਸਕਦੇ ਹਨ।
ਇਕ ਦਿਨ ਵਿਚ ਕਿੰਨਾ ਪਾਣੀ ਕੱਢਦੇ ਹਨ ਸੋਲਰ ਪੰਪ
ਜੇਕਰ ਮੌਸਮ ਸਾਫ ਰਹੇ ਤਾਂ ਸੋਲਰ ਪੰਪ ਇਕ ਦਿਨ ਵਿਚ ਲੱਖਾਂ ਲਿਟਰ ਪਾਣੀ ਕੱਢ ਸਕਦੇ ਹਨ। ਇਸ ਤਹਿਤ ਜੇਕਰ ਧਰਤੀ ਹੇਠਲਾ ਪਾਣੀ ਕਰੀਬ 33 ਫੁੱਟ ਡੂੰਘਾਈ ’ਤੇ ਹੋਵੇ ਤਾਂ 3 ਐੱਚ.ਪੀ ਦੇ ਪੰਪ ਨਾਲ ਇਕ ਦਿਨ ਵਿਚ 2.30 ਲੱਖ ਲਿਟਰ ਪਾਣੀ ਕੱਢਿਆ ਜਾ ਸਕਦਾ ਹੈ ਜਦੋਂ ਕਿ 5 ਐੱਚ.ਪੀ ਦੀ ਮੋਟਰ ਨਾਲ 3.70 ਲੱਖ, 7.5 ਐੱਚ.ਪੀ. ਦੀ ਮੋਟਰ ਨਾਲ 5.40 ਲੱਖ ਅਤੇ 10 ਐੱਚ.ਪੀ. ਦੀ ਮੋਟਰ ਨਾਲ 7.30 ਲੱਖ ਲਿਟਰ ਪਾਣੀ ਕੱਢਿਆ ਜਾ ਸਕਦਾ ਹੈ। ਜੇਕਰ ਧਰਤੀ ਹੇਠਲਾ ਪਾਣੀ ਕਰੀਬ 66 ਫੁੱਟ ਡੂੰਘਾਈ 'ਤੇ ਹੈ ਤਾਂ 3 ਐੱਚ.ਪੀ. ਦੀ ਮੋਟਰ ਨਾਲ 1.10 ਲੱਖ, 5 ਐੱਚ.ਪੀ. ਨਾਲ 1.75 ਲੱਖ, 7.5 ਐੱਚ.ਪੀ. ਨਾਲ 2.60 ਲੱਖ ਲਿਟਰ ਅਤੇ 10 ਐੱਚ.ਪੀ. ਦੀ ਮੋਟਰ ਨਾਲ 3.50 ਲੱਖ ਲਿਟਰ ਪਾਣੀ ਕੱਢਿਆ ਜਾ ਸਕਦਾ ਹੈ। ਜੇਕਰ ਪਾਣੀ ਦਾ ਪੱਧਰ ਕਰੀਬ 98 ਫੁੱਟ ਹੋਵੇ ਤਾਂ 3 ਐੱਚ.ਪੀ. ਨਾਲ-ਨਾਲ 0.80 ਲੱਖ ਲਿਟਰ, 5 ਐੱਚ.ਪੀ. ਨਾਲ 1.30 ਲੱਖ, 7.5 ਨਾਲ 2 ਲੱਖ, 10 ਐੱਚ.ਪੀ. ਦੀ ਮੋਟਰ ਨਾਲ 2.50 ਲੱਖ ਲਿਟਰ ਪਾਣੀ ਕੱਢਿਆ ਜਾ ਸਕਦਾ ਹੈ। ਇਸੇਤਰਾਂ ਪਾਣੀ ਦੀ ਡੂੰਘਾਈ 164 ਫੁੱਟ ਦੇ ਕਰੀਬ ਹੋਣ ਦੀ ਸੂਰਤ ਵਿਚ 3 ਐੱਚ.ਪੀ. ਦੀ ਮੋਟਰ ਨਾਲ 50 ਹਜ਼ਾਰ ਲਿਟਰ, 5 ਦੀ ਮੋਟਰ ਨਾਲ 80 ਹਜ਼ਾਰ, 7.5 ਦੀ ਮੋਟਰ ਨਾਲ 1.20 ਲੱਖ ਲਿਟਰ ਅਤੇ 10 ਦੀ ਮੋਟਰ ਨਾਲ 1.40 ਲੱਖ ਲਿਟਰ ਪਾਣੀ ਕੱਢ ਕੇ ਵਰਤਿਆ ਜਾ ਸਕਦਾ ਹੈ। ਜੇਕਰ ਪਾਣੀ ਦੀ ਡੂੰਘਾਈ 230 ਫੁੱਟ ਤੱਕ ਹੋਵੇ ਤਾਂ 3 ਅਤੇ 5 ਐੱਚ.ਪੀ. ਦੀਆਂ ਮੋਟਰਾਂ ਕੰਮ ਹੀ ਨਹੀਂ ਕਰਦੀਆਂ ਅਤੇ ਕਿਸਾਨ 7.5 ਐੱਚ.ਪੀ. ਦੀ ਮੋਟਰ ਲਗਾ ਕੇ ਪ੍ਰਤੀ ਦਿਨ 80 ਹਜ਼ਾਰ ਲਿਟਰ ਅਤੇ ਜਾਂ ਫਿਰ 10 ਦੀ ਮੋਟਰ ਲਗਾ ਕੇ 1 ਲੱਖ ਲਿਟਰ ਪਾਣੀ ਇਕ ਦਿਨ ਵਿਚ ਕੱਢ ਸਕਦੇ ਹਨ।
ਬੀਮਾਰ ਲੋਕਾਂ ਦਾ ਖਾਣਾ ਮੰਨਿਆ ਜਾਂਦਾ ਹੈ 'ਦਲੀਆ', ਜਾਣੋ ਹਰ ਵਿਅਕਤੀ ਲਈ ਕਿਉਂ ਹੈ ਜ਼ਰੂਰੀ
ਇਸ ਵਾਰ ਮਿਲੇਗੀ 60 ਫੀਸਦੀ ਸਬਸਿਡੀ
ਪੰਜਾਬ ਸਰਕਾਰ ਵੱਲੋਂ ਐੱਚ.ਪੀ. ਕੁਸਮ ਸਕੀਮ ਦੇ ਕੰਪੋਨੈਂਟ ਬੀ ਤਹਿਤ ਸੋਲਰ ਪੰਪ ਲਗਾਉਣ ਦੀ ਕੀਤੀ ਗਈ ਸ਼ੁਰੂਆਤ ਤਹਿਤ ਕਿਸਾਨਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦਾ ਬਰਾਬਰ ਦਾ 30-30 ਫੀਸਦੀ ਹਿੱਸਾ ਹੋਵੇਗਾ। ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਸਬਸਿਡੀ 'ਤੇ ਕੁਨੈਕਸ਼ਨ ਲੈਣ ਦੇ ਚਾਹਵਾਨ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਸਬਸਿਡੀ ਮਿਲੇਗੀ ਦੋ ਹਰੇਕ ਪ੍ਰਕਾਰ ਦੀ ਸਿੰਚਾਈ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹੋਣ। ਇਸ ਦੇ ਨਾਲ ਜਿਹੜੇ ਕਿਸਾਨ, ਪੰਚਾਇਤਾਂ ਤਲਾਬਾਂ ਵਿਚੋਂ ਪਾਣੀ ਚੁੱਕਣ ਲਈ ਡੀਜ਼ਲ ਪੰਪ ਦੀ ਵਰਤੋਂ ਕਰਦੇ ਹੋਣ। ਪੰਜਾਬ ਦੇ 22 ਬਲਾਕਾਂ ਵਿਚ ਕਿਸਾਨ ਨਵੇਂ ਬੋਰ ਕਰਕੇ ਸੋਲਰ ਪੰਪ ਲਗਾ ਸਕਦੇ ਹਨ। ਪਰ 22 ਬਲਾਕਾਂ ਨੂੰ ਛੱਡ ਕੇ ਬਾਕੀ ਦੇ ਡਾਰਕ ਜੋਨ ਵਾਲੇ ਬਲਾਕਾਂ ਵਿਚ ਸਿਰਫ ਉਹੀ ਕਿਸਾਨ ਇਹ ਸਬਸਿਡੀ ਵਾਲੇ ਪੰਪ ਲਗਵਾ ਸਕਦੇ ਹਨ ਜਿਨਾਂ ਨੇ ਸਿੰਚਾਈ ਲਈ ਡੀਜ਼ਲ ਪੰਪਾਂ ਨਾਲ ਚੱਲਣ ਵਾਲੇ ਲਘੂ ਤੇ ਮਾਈਕਰੋ ਡਰਿਪ ਇਰੀਗੇਸ਼ਨ ਸਿਸਟਮ ਚਲਾਉਣੇ ਹੋਣ ਅਤੇ ਜਾਂ ਫਿਰ ਤਲਾਬਾਂ ਵਿਚੋਂ ਪਾਣੀ ਕੱਢਣ ਲਈ ਡੀਜਲ ਪੰਪ ਦੀ ਜਗ੍ਹਾ ਉਕਤ ਸੋਲਰ ਪੰਪ ਦੀ ਵਰਤੋਂ ਕਰਨੀ ਹੋਵੇ।
ਗੰਭੀਰ ਚੁਣੌਤੀਆਂ ਦੇ ਬਾਵਜੂਦ ਸਫਲਤਾ ਦੇ ਝੰਡੇ ਬੁਲੰਦ ਕਰਨ ਵਾਲਾ ਮਹਾਯੋਧਾ ਹੈ 'ਗੁਰਬਿੰਦਰ ਸਿੰਘ ਬਾਜਵਾ'
ਪੰਪ ਲਗਾਉਣ ਲਈ ਲੋੜੀਂਦੀ ਹੈ ਕਿੰਨੀ ਜਗ੍ਹਾ?
3 ਐੱਚ.ਪੀ. ਦਾ ਸੋਲਰ ਪੰਪ ਲਗਾਉਣ ਲਈ ਕਿਸਾਨ ਕੋਲ 2 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਅਤੇ ਪੰਪ ਲਗਾਉਣ ਲਈ ਕਰੀਬ 300 ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ 5 ਐੱਚ.ਪੀ. ਦੇ ਪੰਪ ਲਈ ਤਿੰਨ ਏਕੜ ਜ਼ਮੀਨ ਹੋਣ ਦੀ ਸ਼ਰਤ ਹੈ ਅਤੇ ਪੰਪ ਦੀ ਫਿਟਿੰਗ ਲਈ 500 ਫੁੱਟ ਜਗਾ ਲੋੜੀਂਦੀ ਹੈ, ਜਿਥੇ ਧੁੱਪ ਰਹਿੰਦੀ ਹੋਵੇ। 7.5 ਐੱਚ.ਪੀ. ਦੇ ਪੰਪਾਂ ਲਈ 5 ਏਕੜ ਮਾਲਕੀ ਹੋਣੀ ਚਾਹੀਦੀ ਹੈ ਅਤੇ ਪੈਨਲ ਫਿਟਿੰਗ ਲਈ 750 ਫੁੱਟ ਛਾਂ ਰਹਿਤ ਜਗਾ ਲੋੜੀਂਦੀ ਹੈ। ਸਭ ਤੋਂ ਜ਼ਿਆਦਾ ਸਮਰੱਥਾ ਵਾਲੇ 10 ਐੱਚ.ਪੀ. ਦੇ ਪੰਪ ਲਈ ਕਿਸਾਨ ਕੋਲ ਘੱਟੋ-ਘੱਟ 7 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਅਤੇ 1000 ਫੁੱਟ ਰਕਬਾ ਅਜਿਹਾ ਹੋਣਾ ਚਾਹੀਦਾ ਹੈ, ਜਿਥੇ ਛਾਂ ਨਾ ਆਉਂਦੀ ਹੋਵੇ ਤੇ ਸੋਲਰ ਪੈਨਲ ਧੁੱਪ ਵਿਚ ਰਹਿ ਸਕਣ।
ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’
ਕਿਹੜੇ ਬਲਾਕਾਂ ਵਿਚ ਨਵੇਂ ਬੋਰ ਲਈ ਲਏ ਜਾ ਸਕਦੇ ਹਨ ਪੰਪ
ਪੰਜਾਬ ਊਰਜਾ ਵਿਕਾਸ ਏਜੰਸੀ ਦੇ ਮੈਨੇਜਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕੁੱਲ ਬਲਾਕਾਂ ਵਿਚੋਂ ਸਿਰਫ 9 ਜ਼ਿਲਿਆਂ ਅੰਦਰ 22 ਬਲਾਕ ਅਜਿਹੇ ਹਨ, ਜਿਨ੍ਹਾਂ ਅੰਦਰ ਕਿਸਾਨ ਨਵਾਂ ਬੋਰ ਕਰ ਕੇ ਸੋਲਰ ਪੰਪ ਸਬਸਿਡੀ ’ਤੇ ਲਗਾ ਸਕਦੇ ਹਨ। ਇਨ੍ਹਾਂ ਵਿਚ ਗੁਰਦਾਸਪੁਰ ਜ਼ਿਲ੍ਹੇ ਦਾ ਸਿਰਫ ਦੀਨਾਨਗਰ ਬਲਾਕ ਸ਼ਾਮਲ ਹੈ, ਜਦੋਂਕਿ ਪਠਾਨਕੋਟ ਜ਼ਿਲ੍ਹੇ ਦੇ ਬਮਿਆਲ, ਧਾਰ ਕਲਾਂ, ਨਰੋਟ ਜੈਮਲ ਸਿੰਘ ਬਲਾਕਾਂ ਵਿਚ ਇਹ ਸਿਸਟਮ ਸਬਸਿਡੀ ’ਤੇ ਲਿਆ ਜਾ ਸਕਦਾ ਹੈ। ਬਠਿੰਡਾ ਜ਼ਿਲੇ ਅੰਦਰ ਤਲਵੰਡੀ ਸਾਬੋ, ਸੰਗਤ ਤੇ ਰਾਮਪੁਰਾ ਬਲਾਕ, ਫਾਜਿਲਕਾ ਵਿਚ ਅਬੋਹਰ, ਫਾਜ਼ਿਲਕਾ, ਖੁਈਆਂ ਸਰਵਰ, ਮੁਕਤਸਰ ਸਾਹਿਬ ਵਿਚ ਗਿੱਦੜਬਾਹਾ,ਲੰਬੀ, ਮਲੋਟ ਤੇ ਮੁਕਤਸਰ, ਹੁਸ਼ਿਆਰਪੁਰ ਜ਼ਿਲੇ ਅੰਦਰ ਹੁਸ਼ਿਆਰਪੁਰ-2, ਭੁੰਗਾ, ਹਾਜੀਪੁਰ ਤੇ ਮਾਹਿਲਪੁਰ, ਰੋਪੜ ਜ਼ਿਲ੍ਹੇ ਵਿਚ ਰੋਪੜ ਬਲਾਕ ਅਤੇ ਮੋਹਾਲੀ ਵਿਚ ਸਿਰਫ ਮਾਜਰੀ ਬਲਾਕ ਸ਼ਾਮਲ ਹੈ।
ਯੁਗਾਂਡਾ ’ਚ 12,000 ਏਕੜ ਦੀ ਖੇਤੀ ਕਰ ਰਹੇ ਇਸ ਭਾਰਤੀ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ
ਸੂਰਜ ਦੀ ਰੌਸ਼ਨੀ ਦੇ ਨਾਲ ਹੀ ਚੱਲਣਗੇ ਪੰਪ, ਨਹੀਂ ਹੋਵੇਗਾ ਕੋਈ ਬੈਕਅੱਪ
ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਪੰਪ ਬਹੁਤ ਵਧੀਆ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸੂਰਜ ਦੀ ਰੌਸ਼ਨੀ ਮਿਲਦੀ ਰਹੇਗੀ, ਓਨੀ ਦੇਰ ਮੋਟਰਾਂ ਪੂਰੀ ਸਮਰੱਥਾ ਨਾਲ ਚੱਲ ਕੇ ਪਾਣੀ ਕੱਢਣਗੀਆਂ। ਧੁੱਪ ਖਤਮ ਹੋਣ ਦੀ ਸੂਰਤ ਵਿਚ ਇਹ ਪੰਪ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਇਨ੍ਹਾਂ ਦੇ ਮਗਰ ਕੋਈ ਵੀ ਬੈਟਰੀ ਬੈਕਅੱਪ ਨਹੀਂ ਹੁੰਦਾ।