ਝੋਨੇ ਬਾਸਮਤੀ ’ਚ ਖੇਤੀ ਜ਼ਹਿਰਾਂ ਦਾ ਇਸਤੇਮਾਲ ਸੰਯਮ ਨਾਲ ਕਰਨ ਦੀ ਲੋੜ

09/07/2021 5:11:14 PM

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਅਪਰਾ, ਦੋਸਾਂਝ ਕਲਾਂ, ਪੱਦੀ ਖਾਲਸਾ, ਲੱਦੀਆਂ, ਡੋਂਗਰੀਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਹੇਠ ਤਕਰੀਬਨ 1.71 ਲੱਖ ਹੈਕਟੇਅਰ ਰਕਬਾ ਬੀਜੀਆ ਗਿਆ ਹੈ ਅਤੇ ਫ਼ਸਲ ਦੀ ਹਾਲਤ ਫਿਲਹਾਲ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਕਈਂ ਕਿਸਾਨਾ ਵੱਲੋਂ ਬਗੈਰ ਫ਼ਸਲ ਦਾ ਨਿਰੀਖਣ ਕੀਤੀਆਂ ਵੇਖੋ ਵੇਖੀ ਜ਼ਹਿਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦਾ ਫ਼ਾਇਦਾ ਹੋਣ ਦੀ ਥਾਂ ਨੁਕਸਾਨ ਹੋ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਉਨ੍ਹਾਂ ਨੇ ਪਿੰਡ ਲੱਦੀਆਂ ਤੋ ਸ. ਸਤਿੰਦਰ ਸਿੰਘ ਅਤੇ ਸ ਸੁਖਜਿੰਦਰ ਸਿੰਘ ਅਤੇ ਪੱਦੀ ਖਾਲਸਾ ਤੋਂ ਸ ਬਲਿਹਾਰ ਸਿੰਘ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਧੇਰੇ ਖਾਦਾਂ ਅਤੇ ਜ਼ਹਿਰਾਂ ਪਾਉਣ ਨਾਲ ਹਾਨੀਕਾਰਕ ਕੀੜਿਆਂ ਦਾ ਹਮਲਾ ਫ਼ਸਲਾਂ ’ਤੇ ਵੱਧ ਜਾਦਾ ਹੈ। ਝੋਨੇ ਵਿੱਚ ਗੋਭ ਦੀ ਸੁੰਡੀ ਦੇ ਹਮਲਾ ਦੀ ਰੋਕਥਾਮ ਉਦੋਂ ਕਰੋ, ਜਦੋਂ ਸਮੁੱਚੇ ਖੇਤ ਵਿੱਚ 5 ਫਸੀਦੀ ਗੋਭਾਂ ਸੁੱਕੀਆਂ ਦਿਖਾਈ ਦੇਣ। ਇਸ ਲਈ ਸਾਨੂੰ ਸਿਫਾਰਿਸ਼ ਕੀਤੀਆਂ ਗਈਆਂ ਜ਼ਹਿਰਾਂ ਜਿਵੇਂ- 20 ਐੱਮ.ਐੱਲ.ਫੇਮ, ਜਾਂ 60 ਐੱਮ.ਐੱਲ. ਕੋਰਾਜ਼ਨ ਦਵਾਈ ਦਾ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰਨਾ ਚਾਹੀਦਾ ਹੈ। ਇਸੇ ਤਰਾਂ ਪੱਤਾ ਲਪੇਟ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਜ਼ਹਿਰ ਦਾ ਇਸਤੇਮਾਲ ਉਸ ਵੇਲੇ ਕਰੋ ਜਦੋਂ ਪੱਤਿਆਂ ਦਾ ਨੁਕਸਾਨ 10 ਫੀਸਦੀ ਤੋਂ ਵਧੇਰੇ ਹੋਵੇ। ਇਸ ਲਈ ਸਿਫਾਰਿਸ਼ ਕੀਤੀਆਂ ਗਈਆਂ ਜ਼ਹਿਰਾਂ ਜਿਵੇਂ 20 ਐੱਮ.ਐੱਲ. ਫੇਮ, ਜਾਂ 60 ਐੱਮ.ਐੱਲ. ਕੋਰਾਜ਼ਨ ਦਵਾਈ ਦਾ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰਨਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਗੁ. ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ

ਉਨ੍ਹਾਂ ਨੇ ਕਿਹਾ ਕਿ ਬੂਟਿਆਂ ਦੇ ਟਿੱਡਿਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ, ਜਦੋਂ ਬੂਟੇ ਨੂੰ ਝਾੜਨ ’ਤੇ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ’ਤੇ ਤਰਦੇ ਨਜ਼ਰ ਆਉਣ। ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 94 ਮਿਲੀਲਿਟਰ ਪੈਕਸਾਲੋਨ 10 ਐੱਸ.ਸੀ. ਜਾਂ 120 ਗ੍ਰਾਮ ਚੈੱਸ 50 ਡਬਲਯੂ. ਜੀ. ਜਾਂ 800 ਮਿਲੀਲਿਟਰ ਏਕਾਲਕਸ 25 ਈ.ਸੀ. ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਡਾ.ਸਿੰਘ ਨੇ ਇਸ ਤੋਂ ਪਹਿਲਾ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਜਿਲ੍ਹਾ ਪੱਧਰ ਦੀ ਪੇਸਟ ਸਰਵੈਂਲੇਸ ਕਮੇਟੀ  ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ ਮਨਿੰਦਰ ਸਿੰਘ, ਡਿਪਟੀ ਡਾਇਰੈਕਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ.ਸੰਜੀਵ ਕਟਾਰੀਆ ਅਤੇ ਡਾ.ਮੈਡਮ ਰਿਤੂਰਾਜ ਨੇ ਸ਼ਿਰਕਤ ਕੀਤੀ। ਇਨ੍ਹਾਂ ਮਾਹਿਰਾਂ ਨੇ ਮੀਟਿੰਗ ਦੌਰਾਨ ਸਿਫਾਰਿਸ਼ ਕੀਤੀ ਕਿ ਸਾਨੂੰ ਜ਼ਹਿਰਾਂ ਦਾ ਇਸਤੇਮਾਲ ਮਾਹਿਰਾਂ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ਨਾਲ ਝੀਲ ਵੇਖਣ ਗਏ ਨੌਜਵਾਨ ਦਾ ਸੈਲਫੀ ਲੈਂਦੇ ਸਮੇਂ ਫਿਸਲਿਆ ਪੈਰ, ਪਿਆ ਚੀਕ-ਚਿਹਾੜਾ (ਤਸਵੀਰਾਂ)

ਖੇਤੀਬਾੜੀ ਅਫ਼ਸਰ ਡਾ.ਨਰੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਮੱਕੜੀ, ਲਾਲ ਭੂੰਡੀ, ਡੇਮਸਲ ਫਲਾਈ, ਡਰੈਗਨ ਫਲਾਈ ਅਤੇ ਮੀਡੋ ਗਰਾਸ ਹਾਪਰ ਵਰਗੇ ਮਿੱਤਰ ਕੀੜੇ ਦਿਨ ਰਾਤ ਫ਼ਸਲ ਦੀ ਰੱਖਵਾਲੀ ਕਰਦੇ ਰਹਿੰਦੇ ਹਨ। ਬਗੈਰ ਸੋਚੇ ਸਮਝੇ ਸਪਰੇ ਕਰਨ ਨਾਲ ਇਨ੍ਹਾਂ ਜੀਵਾਂ ਦਾ ਖ਼ਾਤਮਾ ਹੋ ਜਾਂਦਾ ਹੈ। ਇਨ੍ਹਾਂ ਮਿੱਤਰ ਜੀਵਾਂ ਦੀ ਅਣਹੋਂਦ ਵਿੱਚ ਹਨੀਕਾਰਕ ਕੀੜੇ ਜ਼ਿਆਦਾ ਤੇਜ਼ੀ ਨਾਲ ਫ਼ਸਲਾਂ ’ਤੇ ਹਮਲਾ ਕਰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ 8 ਵੱਖ-ਵੱਖ ਤਰਾਂ ਦੀਆਂ ਜ਼ਹਿਰਾਂ ਜਿਵੇਂ ਐਸੀਫੇਟ, ਥਾਇੳਮਿਥੌਕਸਮ, ਪ੍ਰੋਪੀਕੋਨਾਜ਼ੋਲ, ਕਾਰਬੈਂਡਾਜ਼ਿਮ, ਬਿਪਰੋਫਿਂਜਨ, ਕਾਰਬੋਫਿਉਰੋਨ, ਥਾਇੳਫਿਨੇਟ ਮਿਥਾਇਲ, ਟ੍ਰਾੲਸਾਇਕਲਾਜ਼ੋਲ ਦਾ ਇਸਤੇਮਾਲ ਬਾਸਮਤੀ ਦੀ ਫ਼ਸਲ ’ਤੇ ਨਾ ਕਰਨ ਦੀ ਸਲਾਹ ਵੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਗੁ. ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ

ਇਸ ਮੌਕੇ ਹਾਜ਼ਰ ਕਿਸਾਨਾਂ ਨੇ ਡਾ.ਸੁਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਖਾਦਾ ਦੀ ਸਪਲਾਈ ਨੂੰ ਨਿਸ਼ਚਿਤ ਕਰਨ ਦੀ ਅਪੀਲ ਕੀਤੀ। ਡਾ.ਸਿੰਘ ਨੇ ਯਕੀਨ ਦੁਵਾਇਆ ਕਿ ਖਾਦਾ ਦੀ ਸੰਤੂਲਿਤ ਅਤੇ ਲੋੜ ਅਨੁਸਾਰ ਵਰਤੋਂ ਕਰਦੇ ਹੋਏ ਕਿਸਾਨਾਂ ਤੱਕ ਆਲੂ ਅਤੇ ਕਣਕ ਦੀ ਬਿਜਾਈ ਤੋਂ ਪਹਿਲਾ ਖਾਦਾ ਦੀ ਸਪਲਾਈ ਨੂੰ ਸਹੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾ ਨੂੰ ਬੇਨਤੀ ਕੀਤੀ ਕਿ ਸਾਨੂੰ ਖਾਦਾਂ ਦਾ ਮੱਟੀ ਪਰਖ ਰਿਪੋਰਟ ਅਤੇ ਖੇਤੀਬਾੜੀ ਯੂਨੀਵਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਇਸਤੇਮਾਲ ਕਰਨਾ ਚਾਹੀਦਾ ਹੈ।

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜਲੰਧਰ

 


rajwinder kaur

Content Editor

Related News