ਮੋਟਰਾਂ ਲਈ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

Tuesday, Jun 23, 2020 - 10:09 AM (IST)

ਮੋਟਰਾਂ ਲਈ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਝੋਨੇ ਲਈ ਵਾਧੂ ਪਾਣੀ ਤਾਂ ਚਾਹੀਦਾ ਹੀ ਹੈ ਅਤੇ ਝੋਨੇ ਦੀ ਲਵਾਈ ਸਮੇਂ ਕੱਦੂ ਕਰਨ ਲਈ ਪਾਣੀ ਦੀ ਬਹੁਤ ਹੀ ਜ਼ਿਆਦਾ ਲੋੜ ਪੈਂਦੀ ਹੈ। ਜਿਸ ਕਰਕੇ ਮੋਟਰਾਂ ਚਲਾਉਣ ਲਈ ਬਿਜਲੀ ਬੋਰਡ ਵੱਲੋਂ ਦਿੱਤੀ ਜਾਂਦੀ ਹਰ 24 ਘੰਟੇ ਬਾਅਦ ਅੱਠ ਘੰਟੇ ਬਿਜਲੀ ਵੀ ਘੱਟ ਪੈ ਜਾਂਦੀ ਹੈ ਅਤੇ ਕਈ ਵਾਰ ਤਾਂ ਅੱਠ ਘੰਟੇ ਵੀ ਬਿਜਲੀ ਪੂਰੀ ਨਹੀਂ ਆਉਂਦੀ । ਲਵਾਈ ਸਮੇਂ ਪਾਣੀ ਪੂਰਾ ਕਰਨ ਲਈ ਕਿਸਾਨਾਂ ਨੂੰ ਜਰਨੇਟਰ ਦਾ ਪ੍ਰਬੰਧ ਕਰਨਾ ਪੈਂਦਾ ਹੈ। ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਵੀ ਬਲਦੀ ਉੱਤੇ ਘਿਓ ਦਾ ਕੰਮ ਕਰ ਰਹੀਆਂ ਹਨ । 

ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਵੱਲੋਂ ਹਰ ਰੋਜ਼ ਘੱਟੋ ਘੱਟ ਇੱਕ ਤੋਂ ਦੋ ਘੰਟੇ ਦਾ ਕੱਟ ਲੱਗਦਾ ਹੈ। ਜੇਕਰ ਕੋਈ ਕਿਆਰਾ ਸੱਤ ਘੰਟੇ ਵਿੱਚ ਭਰਨਾ ਹੁੰਦਾ ਹੈ ਤਾਂ ਕੱਟ ਲੱਗਣ ਤੇ ਉਸੇ ਕਿਆਰੇ ਵਿੱਚ ਦੁਆਰਾ ਪਾਣੀ ਛੱਡਣਾ ਪੈਂਦਾ ਹੈ, ਜਿਸ ਨਾਲ ਬਿਜਲੀ ਅਤੇ ਪਾਣੀ ਦੀ ਬਰਬਾਦੀ ਹੁੰਦੀ ਹੈ । 

ਆਲਮੀ ਵਿਧਵਾ ਜਾਗਰੂਕਤਾ ਦਿਹਾੜਾ: ‘ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ’

ਪਿੰਡ ਫਫੜੇ ਭਾਈਕੇ ਦੇ ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਗਰਿੱਡ ਵਾਲੇ ਇਹ ਵਾਅਦਾ ਜ਼ਰੂਰ ਕਰਦੇ ਹਨ ਕਿ ਜੇਕਰ ਅਸੀਂ ਅੱਠ ਘੰਟਿਆਂ ਵਿੱਚੋਂ ਬਿਜਲੀ ਦਾ ਕੱਟ ਲਾਉਂਦੇ ਹਾਂ ਤਾਂ ਉਹ ਅਗਲੀ ਵਾਰੀ ਵਿੱਚ ਪੂਰੀ ਕਰ ਦੇਵਾਂਗੇ ਪਰ ਅਜਿਹਾ ਕਦੇ ਨਹੀਂ ਹੋਇਆ । ਬਹੁਤ ਵਾਰ ਬਿਜਲੀ ਦੀ ਅੱਠ ਘੰਟਿਆਂ ਦੀ ਵਾਰੀ ਦੇ ਵਿਚਾਲੇ ਵੀ ਕੱਟ ਲੱਗਦੇ ਹਨ। ਇਹ ਕੱਟ ਜੇਕਰ ਅੱਧਾ ਘੰਟਾ ਵੀ ਲੱਗਦਾ ਹੈ ਤਾਂ ਕਿਸਾਨ ਨੂੰ ਉਹ ਘਾਟਾ ਪੂਰਾ ਕਰਨ ਲਈ ਦੋ ਘੰਟਿਆਂ ਦੀ ਬਿਜਲੀ ਖਰਾਬ ਕਰਨੀ ਪੈਂਦੀ ਹੈ ਕਿਉਂਕਿ ਜ਼ਿਆਦਾ ਗਰਮੀ ਨਾਲ ਖਾਲ ਅਤੇ ਖੇਤ ਛੇਤੀ ਸੁੱਕ ਜਾਂਦੇ ਹਨ। ਇਸ ਬਾਰੇ ਜੇਕਰ ਗਰਿੱਡ ਵਾਲਿਆਂ ਨਾਲ ਗੱਲ ਕਰਦੇ ਹਾਂ ਕਿ ਬਿਜਲੀ ਦੀ ਵਾਰੀ ਦੇ ਵਿਚਾਲੇ ਕੱਟ ਨਾ ਲੱਗੇ ਤਾਂ ਉਹ ਕਹਿੰਦੇ ਹਨ ਕਿ ਜ਼ਿਆਦਾ ਲੋਡ ਜਾਂ ਉੱਪਰੋਂ ਆਏ ਹੁਕਮਾਂ ਕਾਰਨ ਕੱਟ ਲਾਉਣਾ ਪੈਂਦਾ ਹੈ। ਇਕਬਾਲ ਸਿੰਘ ਨੇ ਕਿਹਾ ਕਿ ਮੋਟਰਾਂ ਵੱਡੀਆਂ ਹੋ ਗਈਆਂ ਹਨ ਪਰ ਬਿਜਲੀ ਦੀਆਂ ਤਾਰਾਂ ਅਤੇ ਬਾਕੀ ਸਾਮਾਨ ਅਜੇ ਪੁਰਾਣਾ ਹੀ ਹੈ ਇਸ ਕਾਰਨ ਲੋਡ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਰਨੇਟਰ ਚਲਾਉਣਾ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ । 

ਕੀਮਤ ਅਦਾ ਕਰੋ ਅਤੇ ਸਿੱਖੋ ਸਮਾਰਟਫੋਨ ਦੀ ਆਦਤ ਤੋਂ ਬਚਣਾ

ਇਸ ਬਾਰੇ ਬੁਢਲਾਡਾ ਗਰਿੱਡ ਦੇ ਜੇਈ ਅਜੈਬ ਸਿੰਘ ਨੇ ਦੱਸਿਆ ਕਿ ਜੇਕਰ ਅਸੀਂ ਅੱਠ ਘੰਟਿਆਂ ਵਿੱਚੋਂ ਕਦੇ ਵੀ ਕੱਟ ਲਾਉਂਦੇ ਹਾਂ ਤਾਂ ਉਸ ਨੂੰ ਜ਼ਰੂਰ ਅਗਲੀ ਵਾਰੀ ਵਿੱਚ ਪੂਰਾ ਕਰਦੇ ਹਾਂ । ਪਰ ਵਾਰੀ ਦੇ ਵਿਚਾਲੇ ਕੱਟ ਜ਼ਿਆਦਾ ਲੋਡ ਜਾਂ ਪੀ ਸੀ ਪਟਿਆਲਾ ਤੋਂ ਆਏ ਹੁਕਮਾਂ ਕਰਕੇ ਲੱਗਦਾ ਹੈ । ਹੁਣ ਦੀ ਗੱਲ ਕਰੀਏ ਤਾਂ ਪਾਵਰ ਟਰਾਂਸਫਾਰਮਰ ਖਰਾਬ ਹੋਣ ਕਰਕੇ ਬਿਜਲੀ ਪੂਰੀ ਨਾ ਕਰਨ ਦੀ ਸਮੱਸਿਆ ਆ ਰਹੀ ਹੈ ਜਿਸ ਨੂੰ ਕਿ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ ।  

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ


author

rajwinder kaur

Content Editor

Related News