ਜ਼ਮੀਨ ਹੇਠਲੇ ਪਾਣੀ ਤੇ ਲੇਬਰ ਦੀ ਘਾਟ ਕਰਕੇ ਝੋਨੇ ਦੀ ਸਿੱਧੀ ਬਿਜਾਈ ਜਰੂਰੀ: ਡਾ. ਸੁਰਿੰਦਰ

05/06/2020 5:44:20 PM

ਜਲੰਧਰ - ਜ਼ਿਲਾ ਜਲੰਧਰ ਵਿਚ ਮੱਕੀ ਦੀ ਬਿਜਾਈ, ਝੋਨੇ ਦੇ ਬੀਜ ਦੀ ਉੱਪਲੱਭਧਤਾ, ਝੌਨੇ ਦੀ ਸਿੱਧੀ ਬਿਜਾਈ ਤੇ ਕਣਕ ਦੇ ਨਾੜ ਦੀ ਸੰਭਾਲ ਪ੍ਰਤੀ ਮਹੱਤਵਪੂਰਣ ਉਪਰਾਲੇ ਕਰਨ ਹਿੱਤ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਾ. ਰਣਜੀਤ ਸਿੰਘ ਚੌਹਾਨ ਖੇਤੀਬਾੜੀ ਅਫਸਰ ਰੁੜਕਾ ਕਲਾਂ, ਡਾ. ਗੁਰਮੁੱਖ ਸਿੰਘ, ਖੇਤੀਬਾੜੀ ਅਫਸਰ ਨਕੋਦਰ ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ.ਮਨਦੀਪ ਸਿੰਘ ਅਤੇ ਡਾ.ਅਮਰੀਕ ਸਿੰਘ, ਡਾ.ਸੁਰਜੀਤ ਸਿੰਘ, ਡਾ.ਗੁਰਚਰਨ ਸਿੰਘ, ਡਾ.ਲਖਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਇੰਜ. ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਸ਼ਾਮਲ ਹੋਏ। ਡਾ.ਸੁਰਿੰਦਰ ਸਿੰਘ ਨੇ ਕੋਵਿਡ-19 ਕਰਕੇ ਲੇਬਰ ਦੀ ਕਮੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਹਦਾਇਤ ਕੀਤੀ ਉਥੇ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਦਿਨੀ ਸੂਬੇ ਦੇ ਜ਼ਿਲਾ ਫਾਜ਼ਿਲਕਾ ਦੇ ਕਈਂ ਪਿੰਡਾਂ ਵਿਚ ਟਿੱਡੀ ਦਲ ਦਾ ਹਮਲਾ ਦੇਖਿਆ ਗਿਆ ਹੈ। 

ਪੜ੍ਹੋ ਇਹ ਵੀ ਖਬਰ - ‘ਅੰਨ ਭੰਡਾਰ ਹੁੰਦੇ ਹੋਏ ਵੀ ਭੁੱਖੇ ਮਰ ਰਹੇ ਹਨ ਲੋਕ’, ਜਾਣੋ ਆਖਰ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਬਰਸੀ 'ਤੇ ਵਿਸ਼ੇਸ਼ : ਸ਼ੱਕਰਗੜ੍ਹ ਦਾ ਜਾਇਆ ਸ਼ਬਦ ਵਣਜਾਰਾ ‘ਸ਼ਿਵ ਕੁਮਾਰ ਬਟਾਲਵੀ’

ਇਸ ਕੀੜੇ ਦੇ ਹਮਲੇ ਨੂੰ ਨਜਿੱਠਣ ਲਈ ਬਲਾਕ ਪੱਧਰ ’ਤੇ ਇੰਤਜ਼ਾਮ ਕਰਨ ਦੇ ਨਾਲ-ਨਾਲ ਪਿੰਡਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਲੌੜ ਪੈਣ ’ਤੇ ਸਪਰੇ ਪੰਪਾਂ ਆਦਿ ਦਾ ਅਗਾਂਊ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ। ਕਾਹਨ ਸਿੰਘ ਪੰਨੂ, ਸਕੱਤਰ ਖੇਤੀਬਾੜੀ ਪੰਜਾਬ ਵਲੋਂ ਕੀਤੀ ਗਈ ਵੀਡੀਓ ਕਾਨਫਰੈਂਸ ਅਤੇ ਜਾਰੀ ਆਦੇਸ਼ਾਂ ਅਨੁਸਾਰ ਕਿਹਾ ਗਿਆ ਕਿ ਭਾਂਵੇਂ ਸਾਡੇ ਜ਼ਿਲੇ ਵਿਚ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾਂ ਬਹੁਤ ਘੱਟ ਹੈ ਪਰ ਸਾਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ। ਮੀਟਿੰਗ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਵਿਚ 19500 ਹੈਕਟੇਅਰ ਰਕਬਾ ਮੱਕੀ ਹੇਠ ਬੀਜਣ ਬਾਰੇ ਵੀ ਦੱਸਦਿਆਂ ਹੋਇਆਂ ਕਿਹਾ ਕਿ ਮੱਕੀ ਦਾ ਬੀਜ ਜਲਦੀ ਹੀ ਬਲਾਕਾਂ ਵਿਚ ਪੁੱਜ ਜਾਵੇਗਾ। ਮੀਟਿੰਗ ਵਿਚ ਸ਼ਾਮਲ ਖੇਤੀਬਾੜੀ ਅਫਸਰਾਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਿੰਡਾਂ ਵਿਚ ਕਣਕ ਦੇ ਨਾੜ ਨੂੰ ਜਮੀਨ ਵਿਚ ਵਾਹੁਣ ਅਤੇ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਸੁਨੇਹੇ ਦੇਣ ਅਤੇ ਪਿੰਡਾਂ ਦੇ ਸਪੀਕਰਾਂ ਰਾਹੀਂ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ ਨੁਕਸਾਨਾਂ ਬਾਰੇ ਪਿੰਡ ਦੀ ਪੰਚਾਇਤਾਂ ਨੂੰ ਆਪਣੇ ਨਾਲ ਸ਼ਾਮਲ ਕਰਦੇ ਹੋਏ ਅਨਾਂਊਂਸਮੈਂਟ ਕਰਵਾਉਣ। 

ਪੜ੍ਹੋ ਇਹ ਵੀ ਖਬਰ - Viral World ’ਚ ਦੋ ਭੈਣਾਂ 'ਰਾਜੀ ਕੌਰ ਅਤੇ ਵੀਨੂ ਗਿੱਲ' ਦੀ 'ਮਾਝਾ/ਮਾਲਵਾ' ਪੰਜਾਬੀ ਚਰਚਾ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਖ਼ਰਬੂਜੇ ਸ਼ਾਹ ਉਰਫ਼ ਸਾਈ ਅੱਲਾ ਦਿੱਤਾ 

ਇਸ ਮੌਕੇ ਇੰਜ. ਨਵਦੀਪ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਮਿਤੀ 1 ਜੂਨ ਤੋਂ ਕਰਨ ਲਈ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੀ ਸਕੀਮ ਅਨੁਸਾਰ ਕਿਸਾਨ ਝੋਨਾ ਬੀਜਣ ਵਾਲੀ ਡੀ. ਐੱਸ. ਆਰ ਮਸ਼ੀਨ ਸਬਸਿਡੀ ’ਤੇ ਪ੍ਰਾਪਤ ਕਰਨ ਲਈ ਆਪਣਾ ਬਿਨੈਪੱਤਰ ਸਾਦੇ ਕਾਗਜ਼ ਵਿਚ ਆਪਣੇ ਬਲਾਕ ਦਫਤਰ ਵਿਖੇ ਵਾਟਸਐੱਪ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹਨ। ਡਾ. ਰਣਜੀਤ ਸਿੰਘ ਚੌਹਾਨ, ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਵਿਚ ਰੁਝਾਨ ਵੱਧ ਰਿਹਾ ਹੈ। ਇਸ ਸਬੰਧੀ ਵੇਲੇ ਸਿਰ ਤਕਨੀਕੀ ਜਾਣਕਾਰੀ ਅਤੇ ਮਸ਼ੀਨਾਂ ਉਪਲੱਭਧ ਹੋਣ ਨਾਲ ਇਹ ਤਕਨੀਕ ਜਿਸ ਰਾਹੀਂ ਪਾਣੀ ਅਤੇ ਲੇਬਰ ਦੀ ਬਚਤ ਹੋ ਸਕਦੀ ਹੈ, ਨੂੰ ਭਰਵਾਂ ਹੂੰਗਰਾ ਮਿਲ ਸਕਦਾ ਹੈ।
       
ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।


rajwinder kaur

Content Editor

Related News