ਗੈਰ ਕਾਨੂੰਨੀ ਢੰਗ ਨਾਲ ਬੀਜ਼ਾਂ ਦੀ ਵਿਕਰੀ ਕਰਨ ਵਾਲੇ ਡੀਲਰਾਂ ਵਿਰੁੱਧ ਹੋਵੇ ਕਾਰਵਾਈ: ਡਾ.ਸੁਰਿੰਦਰ ਸਿੰਘ

05/09/2022 6:57:16 PM

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਜਲੰਧਰ ਵਲੋ ਜ਼ਿਲ੍ਹੇ ਅਧੀਨ ਸਮੂਹ ਇਨਪੁੱਟਸ ਵਿਕਰੇਤਾਵਾਂ ਦੀ ਚੈਕਿੰਗ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ। ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁੱਹਇਆ ਕਰਵਾਉਣ ਲਈ 10 ਵੱਖ-ਵੱਖ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਸੀ। 

ਡਾ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਚੈਕਿੰਗ ਦੌਰਾਨ ਜਿਥੇ ਕੁਆਲਿਟੀ ਕੰਟਰਲ ਐਕਟ ਅਨੁਸਾਰ ਖੇਤੀ ਇਨਪੁੱਟਸ ਦੀ ਵਿਕਰੀ ਕਰ ਰਹੇ ਡੀਲਰਾਂ ਦਾ ਰਿਕਾਰਡ ਅਤੇ ਸਟਾਕ ਚੈਕ ਕੀਤਾ ਗਿਆ ਹੈ। ਉਥੇ ਬਗੈਰ ਆਡੀਸ਼ਨਾ, ਬੀਜ਼ਾਂ ਦੀ ਕਾਲਾਬਾਜ਼ਾਰੀ, ਬਗੈਰ ਲਾਇਸੈਂਸ ਤੋਂ ਖੇਤੀ ਇਨਪੁੱਟਸ ਦੀ ਵਿਕਰੀ ਕਰ ਰਹੇ ਡੀਲਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜੋ ਅਜਿਹੇ ਗੈਰ ਕਾਨੂੰਨੀ ਕੰਮ ਕਰ ਰਹੇ ਡੀਲਰਾਂ ਖ਼ਿਲਾਫ਼ ਢੁੱਕਵੀ ਕਾਰਵਈ ਕੀਤੀ ਜਾ ਸਕੇ। 

ਡਾ.ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਵੱਖ-ਵੱਖ ਬਲਾਕਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਮੌਕੇ ’ਤੇ ਲੌੜੀਂਦੇ ਡਾਕੂਮੈਂਟ ਨਾ ਪੇਸ਼ ਕਰਨ ਵਾਲੇ ਡੀਲਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਵੱਖ-ਵੱਖ ਖੇਤੀ ਅਧਿਕਾਰੀਆਂ ਵੱਲੋਂ ਕੀਤੀ ਇਸ ਚੈਕਿੰਗ ਦੌਰਾਨ ਵੱਖ-ਵੱਖ ਡੀਲਰਾਂ ਅਧੀਨ ਪਾਇਆਂ ਗਈਆਂ ਉਣਤਾਈਆਂ ਬਾਰੇ ਸਬੰਧਤ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਡਾ.ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਾਦ ਬੀਜ ਅਤੇ ਦਵਾਈ ਆਦਿ ਦੀ ਖ੍ਰੀਦ ਭਰੋਸੇਯੋਗ ਅਦਾਰੇ ਪਾਸੋ ਕਰਨ ਅਤੇ ਸਸਤੇ ਦੇ ਚੱਕਰ ਵਿੱਚ ਪਿਡਾਂ ਵਿੱਚ ਗਲਤ ਅਨਸਰਾਂ ਪਾਸੋਂ ਇਨ੍ਹਾਂ ਖੇਤੀ ਵਸਤਾਂ ਦੀ ਖ੍ਰੀਦ ਕਰਨ ਤੋਂ ਗੁਰੇਜ ਕਰਨ। ਝੋਨੇ ਦੀਆਂ ਸਿਫਾਰਿਸ਼ਸ਼ੁਦਾ ਕਿਸਮਾਂ ਦਾ ਤਸਦੀਕਸ਼ੂਦਾ ਬੀਜ ਸਿਰਫ਼ ਲਾਇਸੈਂਸੀ ਡੀਲਰ ਅਤੇ ਭਰੋਸੇਯੋਗ ਅਦਾਰੇ ਪਾਸੋਂ ਖ੍ਰੀਦ ਬਿੱਲ ਪ੍ਰਾਪਤ ਕਰਦੇ ਹੋਏ ਖ੍ਰੀਦੀਆ ਜਾਵੇ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।


rajwinder kaur

Content Editor

Related News