ਰਵਾਇਤੀ ਫ਼ਸਲਾਂ ਦੀ ਥਾਂ ਬਾਗ਼ਬਾਨੀ ਅਪਣਾ ਕਿਸਾਨ ਵਧਾ ਸਕਦੇ ਹਨ ਆਪਣੀ ਆਮਦਨ

07/27/2020 12:49:18 PM

ਗੁਰਮੁਖ ਸਿੰਘ 
(ਮੋ. 09914411551)

ਅਕਸਰ ਦੇਖਿਆ ਗਿਆ ਹੈ ਕਿ ਖੇਤੀ ਨਾਲ ਜੁੜੇ ਕਿਸਾਨ ਖੇਤੀ ਸਬੰਧੀ ਵਧਦੇ ਖਰਚੇ ਜਾਂ ਕਰਜ਼ੇ ਆਦਿ ਕਾਰਨ ਖੁਦਕੁਸ਼ੀ ਦਾ ਰਾਹ ਅਪਣਾ ਰਹੇ ਹਨ। ਪਰ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਜੇਕਰ ਤੁਸੀਂ ਕਰਜ਼ਿਆਂ ਤੋਂ ਮੁਕਤੀ ਚਾਹੁੰਦੇ ਹੋ ਤਾਂ ਸਾਨੂੰ ਆਪਣੀਆਂ ਫਸਲਾਂ ਵਿੱਚ ਬਦਲਾਅ ਕਰਨਾ ਹੀ ਪਵੇਗਾ। ਮੈਂ ਤੁਹਾਡੇ ਨਾਲ ਅੱਜ ਇਹੋ ਜਿਹੀਆਂ ਕੁਝ ਗੱਲਾਂ ਸਾਂਝੀਆਂ ਕਰਾਂਗਾ, ਜਿਸ ਨਾਲ ਸਾਡੇ ਸਿਰ ਤੋਂ ਕਰਜ਼ਿਆਂ ਦਾ ਭਾਰ ਹੌਲਾ ਹੋ ਸਕਦਾ ਹੈ । 

ਵਿਦੇਸ਼ਾਂ ਵਿੱਚ ਕਿਸਾਨ ਕਿਉਂ ਹਨ ਖੁਸ਼ਹਾਲ ?
ਅਕਸਰ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਵਿਚ, ਜੋ ਕਿਸਾਨ ਹਨ, ਉਹ ਬਹੁਤ ਖੁਸ਼ਹਾਲ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਕਿ ਉਹ ਸਾਡੇ ਵਾਂਗ ਇੱਕ ਜਾਂ ਦੋ ਫਸਲਾਂ ਦੇ ਸਿਰ ’ਤੇ ਨਹੀਂ ਰਹਿੰਦੇ। ਜੇਕਰ ਉਨ੍ਹਾਂ ਕੋਲ 5 ਜਾਂ 50 ਏਕੜ ਜ਼ਮੀਨ ਹੈ ਤਾਂ ਉਹ ਆਪਣੀ ਜ਼ਮੀਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਲਗਾਉਂਦਾ ਹੈ। ਪਰ ਸਾਡਾ ਹਾਲ ਇਹੋ ਜਿਹਾ ਹੋ ਚੁੱਕਾ ਹੈ ਕਿ ਜੇ ਇੱਕ ਨੇ ਝੋਨਾ ਲਗਾਇਆ ਤਾਂ ਅਸੀਂ ਸਾਰਾ ਝੋਨਾ ਹੀ ਲਗਾ ਦਿੰਦੇ ਹਾਂ ਜੇ ਇੱਕ ਨੇ ਕਣਕ ਬੀਜੀ ਹੈ ਤਾਂ ਅਸੀਂ ਸਾਰੇ ਕਣਕ ਦੁਆਲੇ ਹੀ ਹੋ ਜਾਂਦੇ ਹਾਂ ।

ਕਈ ਪੱਖਾਂ ਤੋਂ ਲਾਹੇਵੰਦ ਹੋ ਸਕਦੀ ਹੈ ਬਰਸਾਤ ਦੇ ਦਿਨਾਂ ’ਚ ਫਲਦਾਰ ਬੂਟਿਆਂ ਦੀ ਕਾਸ਼ਤ

ਸਾਨੂੰ ਕੁਝ ਰੈਗੂਲਰ ਫਸਲਾਂ ਤੋਂ ਧਿਆਨ ਹਟਾ ਕੇ ਦਰੱਖਤ ਜਾਂ ਬਾਗਬਾਨੀ ਵੱਲ ਵੀ ਧਿਆਨ ਦੇਣਾ ਪਵੇਗਾ। ਅਕਸਰ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਕਿਸਾਨ ਭਰਾ ਆਪਣੇ ਖੇਤਾਂ ਵਿੱਚ ਦਰੱਖਤ ਜ਼ਰੂਰ ਲਗਾਉਂਦੇ ਸਨ। ਬੇਸ਼ੱਕ ਖੇਤਾਂ ਦੇ ਬੰਨ੍ਹਿਆਂ ’ਤੇ ਹੀ ਕਿਉਂ ਨਾ ਲਗਾਉਣ ਪਰ ਅੱਜ ਅਸੀਂ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਚੁੱਕੇ ਹਾਂ। ਅੱਜ ਕਿਸਾਨ ਭਰਾਵਾਂ ਨੇ ਦਰੱਖਤਾਂ ਤਾਂ ਕੀ  ਲਗਾਉਣੇ ਖੇਤਾਂ ਦੇ ਬੰਨਿਆਂ ’ਤੇ ਰੋਡ ਅਪ ਦਾ ਛਿੜਕਾਅ ਇੰਨਾ ਕਰਦੇ ਹਾਂ ਅਤੇ ਘਾਹ ਤੱਕ ਨਹੀਂ ਹੋਣ ਦਿੰਦੇ। ਪਰ ਇਸ ਗੱਲੋਂ ਦੁਆਬਾ ਅਜੇ ਵਧਾਈ ਦਾ ਪਾਤਰ ਹੈ ਕਿ ਕਿਤੇ ਨਾ ਕਿਤੇ ਦਰੱਖਤ ਜਾਂ ਬਾਗਬਾਨੀ ਵੱਲ ਜ਼ਰੂਰ ਧਿਆਨ ਦੇ ਰਿਹਾ ਹੈ। ਇੱਕ ਗੱਲ ਹੋਰ ਖਾਸ ਧਿਆਨ ਦੇਣ ਵਾਲੀ ਅਸੀਂ ਬਹੁਤ ਘੱਟ ਸੁਣਿਆ ਹੋਵੇਗਾ ਕਿ ਦੁਆਬੇ ਦਾ ਕੋਈ ਕਿਸਾਨ ਭਰਾ ਜਿਸ ਨੇ ਖੁਦਕੁਸ਼ੀ ਕੀਤੀ ਹੋਵੇ । 

ਕੋਰੋਨਾ ਕਾਲ 'ਚ ਜਾਣੋ ਫ਼ਲ-ਸਬਜ਼ੀਆਂ ਨੂੰ ਕਿਵੇਂ ਕਰੀਏ ਸਾਫ਼

PunjabKesari

ਸਾਗਵਾਨ ਇੱਕ ਬਹੁਤ ਵਧੀਆ ਹੱਲ ਹੈ : 
ਸਾਗਵਾਨ ਬਾਰੇ ਵੀ ਸਾਡੇ ਮਨ ਵਿੱਚ ਅਜਿਹੀਆਂ ਧਾਰਨਾਵਾਂ ਹਨ ਕਿ ਇਹ ਸਾਡੀਆਂ ਜ਼ਮੀਨਾਂ ਵਿੱਚ ਨਹੀਂ ਹੁੰਦਾ ਜਾਂ ਇਸ ਨੂੰ ਤਿਆਰ ਹੋਣ ਵਾਸਤੇ ਚਾਲੀ ਤੋਂ ਪੰਜਾਹ ਸਾਲ ਲੱਗ ਜਾਂਦੇ ਹਨ। ਕਿਸਾਨ ਭਰਾਵੋਂ ਇੱਕ ਗੱਲ ਤਾਂ ਯਾਦ ਹੋਵੇਗਾ ਕਿ ਜਦੋਂ ਸ਼ੁਰੂਆਤੀ ਦੌਰ ਵਿੱਚ ਪਾਪੂਲਰ ਆਇਆ ਸੀ ਤਾਂ ਬਹੁਤ ਸਾਰੇ ਕਿਸਾਨਾਂ ਨੇ ਇਸ ਨੂੰ ਨਕਾਰ ਦਿੱਤਾ ਸੀ ਕਿ ਇਹ ਲੱਕੜ ਬਹੁਤ ਪੋਲੀ ਹੁੰਦੀ ਹੈ ਪਰ ਪੋਪਲਰ ਦੀ ਖੇਤੀ ਕਰਕੇ ਕਿਸਾਨ ਭਰਾਵਾਂ ਨੇ ਬਹੁਤ ਸਾਰਾ ਪੈਸਾ ਕਮਾਇਆ। 

ਅੱਜ ਸਾਗਵਾਨ ਵੀ ਉਸੇ ਦੌਰ ਵਿੱਚੋਂ ਲੰਘ ਰਿਹਾ ਹੈ ਸੋਚਣਾ ਬਣਦਾ ਹੈ ਕਿ ਜੇਕਰ 18 ਤੋਂ 20 ਸਾਲਾਂ ਵਿੱਚ ਹੋਣ ਵਾਲਾ ਸਫੈਦਾ 6 ਤੋਂ 7 ਸਾਲ ਵਿੱਚ ਤਿਆਰ ਹੋ ਸਕਦਾ ਹੈ ਤਾਂ ਸਾਗਵਾਨ ਕਿਉਂ ਨਹੀਂ ਹੋ ਸਕਦਾ। ਜੇਕਰ ਅਸੀਂ ਕੁਝ ਸਾਗਵਾਨ ਦੀ ਵਧੀਆ ਨਸਲ ਆਪਣੇ ਖੇਤਾਂ ਵਿੱਚ ਲਗਾਉਂਦੇ ਹਾਂ, ਜਿਵੇਂ ਰੈੱਡ ਬਰਮਾ ਟੀਕ (ਲਾਲ ਸਾਗਵਾਨ) ਇਹ 9 ਤੋਂ 10 ਸਾਲ ਵਿੱਚ ਆਰਾਮ ਨਾਲ ਤਿਆਰ ਹੋ ਜਾਂਦਾ ਹੈ। ਇਸ ਦੀ ਬਾਜ਼ਾਰ ਵਿੱਚ ਕੀਮਤ ਵੀ ਬਹੁਤ ਹੈ, ਕਿਉਂਕਿ ਇਸ ਦੀ ਵਰਤੋਂ ਬਹੁਤ ਜਗ੍ਹਾਂ ’ਤੇ ਹੁੰਦੀ ਹੈ, ਜਿੱਥੇ ਬਾਕੀ ਲੱਕੜ ਸਾਨੂੰ ਆਸਾਨੀ ਨਾਲ ਮਿਲਦੀ ਹੈ। ਲਾਲ ਸਾਗਵਾਨ ਸਾਨੂੰ ਅਕਸਰ ਆਰਡਰ ’ਤੇ ਮੰਗਵਾਉਣਾ ਪੈਂਦਾ ਹੈ, ਜਿਸ ਕਰਕੇ ਇਸ ਦੀ ਕੀਮਤ 3000 ਤੋਂ 4000 ਰੁਪਏ ਪ੍ਰਤੀ ਕਿਊਬਿਕ ਫੁੱਟ ਹੁੰਦੀ ਹੈ। ਇੱਕ ਰੁੱਖ ਵਿੱਚੋਂ ਪੰਦਰਾਂ ਕਿਊਬਿਕ ਫੁੱਟ ਲੱਕੜ ਨਿਕਲ ਜਾਂਦੀ ਹੈ। 

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ

ਪਿੰਕ ਗੁਆਵਾ (ਲਾਲ ਇਲਾਹਾਬਾਦੀ) ਅਮਰੂਦ ਦੀ ਕਾਸ਼ਤ:-

PunjabKesari

ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ

ਜੇਕਰ ਅਸੀਂ ਬਾਗਬਾਨੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਵਧੀਆ ਬਦਲ ਲਾਲ ਇਲਾਹਾਬਾਦੀ ਅਮਰੂਦ ਹੈ। ਇਸ ਦੀ ਕੀਮਤ ਵੀ ਬਾਜ਼ਾਰ ਵਿੱਚ ਬਹੁਤ ਵਧੀਆ ਪੈ ਜਾਂਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ 100 ਤੋਂ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਵਿਕਦਾ ਹੈ। ਜੇਕਰ ਅਸੀਂ ਇਸ ਦੀ ਅੱਧੀ ਕੀਮਤ ਵੀ ਲਾ ਕੇ ਚੱਲੀਏ ਤਾਂ ਅਸੀਂ ਪ੍ਰਤੀ ਏਕੜ ਲੱਖਾਂ ਰੁਪਏ ਮੁਨਾਫਾ ਲੈ ਸਕਦੇ ਹਾਂ।  ਦੂਜੀ ਗੱਲ ਬਾਕੀ ਫਸਲਾਂ ਦੀ ਤਰ੍ਹਾਂ ਸਾਨੂੰ ਹਰ ਸਾਲ ਇਸ ’ਤੇ ਵਾਰ-ਵਾਰ ਖਰਚਾ ਨਹੀਂ ਕਰਨਾ ਪੈਂਦਾ। ਅਸੀਂ ਇੱਕ ਵਾਰੀ ਇਸ ’ਤੇ ਖਰਚਾ ਕਰਦੇ ਹਾਂ ਤਾਂ ਤਕਰੀਬਨ 12 ਤੋਂ 15 ਸਾਲ ਇਸ ਤੋਂ ਆਰਾਮ ਨਾਲ ਕਮਾਈ ਕਰ ਸਕਦੇ ਹਾਂ ਇਹ ਫ਼ਸਲਾਂ ਸਾਨੂੰ ਸਾਲ ਵਿੱਚ ਦੋ ਵਾਰ ਫਲ ਦੇ ਕੇ ਜਾਂਦੀ ਹੈ। 

ਅਨਾਰ ਦੀ ਖੇਤੀ ਵੀ ਲਾਹੇਵੰਦ ਹੈ :-

PunjabKesari

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਮਰੂਦ ਤੋਂ ਇਲਾਵਾ ਅਸੀਂ ਅਨਾਰ ਦੀ ਖੇਤੀ ਵੀ ਕਰ ਸਕਦੇ ਹਾਂ। ਇਸ ਦੀ ਵਧੀਆ ਨਸਲ ਪ੍ਰਤੀ ਪੌਦਾ 30 ਤੋਂ 40 ਕਿਲੋ ਤੱਕ ਦਾ ਅਸਾਨੀ ਨਾਲ ਝਾੜ ਦੇ ਜਾਂਦੀ ਹੈ। ਅਨਾਰ ਦੀ ਡਿਮਾਂਡ ਵੀ ਮਾਰਕੀਟ ਵਿੱਚ ਲਗਾਤਾਰ ਬਣੀ ਰਹਿੰਦੀ ਹੈ ਅਤੇ ਇਸ ਦੇ ਜੂਸ ਦੀ ਵੀ ਮਾਰਕੀਟ ਵਿੱਚ ਬਹੁਤ ਡਿਮਾਂਡ ਰਹਿੰਦੀ ਹੈ। ਜੇਕਰ ਅਸੀਂ ਇਸ ਦੀ ਵੀ ਕੋਈ ਵਧੀਆ ਨਸਲ ਲਗਾਉਂਦੇ ਹਾਂ ਤਾਂ ਉਸ ਤੋਂ ਸਾਲਾਨਾ ਲੱਖਾਂ ਰੁਪਿਆ ਕਮਾ ਸਕਦੇ ਹਾਂ। ਇਨ੍ਹਾਂ ਨੂੰ ਲਗਾਉਣ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੁੰਦਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਸਾਲਾਨਾ ਕੋਈ ਨਾ ਕੋਈ ਕੁਦਰਤੀ ਮਾਰ ਪੈ ਜਾਂਦੀ ਹੈ, ਜਿਸ ਕਾਰਨ ਸਾਡੀਆਂ ਫਸਲਾਂ ਖੜ੍ਹੀਆਂ ਦਾ ਨੁਕਸਾਨ ਹੋ ਜਾਂਦਾ ਹੈ।

ਕਿਸਾਨ ਭਰਾਵੋ ਇਕ ਗੱਲ ਹਮੇਸ਼ਾਂ ਯਾਦ ਰੱਖੋ ਜੇਕਰ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਕੁਝ ਬਦਲਵੀਆਂ ਫ਼ਸਲਾਂ ਲਗਾਵਾਂਗੇ ਤਾਂ ਸਾਡੀਆਂ ਬਾਕੀ ਫ਼ਸਲਾਂ ਦਾ ਮੁੱਲ ਵਧੀਆ ਪੈ ਜਾਵੇਗਾ। ਖੇਤੀ ਦੀਆਂ ਫਸਲਾਂ ਦੇ ਨਾਲ-ਨਾਲ ਬਾਗਬਾਨੀ ਨੂੰ ਅਪਣਾ ਕੇ ਅਸੀਂ ਆਮਦਨ ਵਧਾ ਸਕਦੇ ਹਾਂ। ਨਾਲ ਹੀ ਸਾਨੂੰ ਜ਼ਹਿਰਲੀਆਂ ਦਵਾਈਆਂ ਦੀ ਵੀ ਸਪਰੇਅ ਕਰਨ ਦੀ ਲੋੜ ਨਹੀਂ ਪਵੇਗੀ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News