ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ

Friday, Jun 12, 2020 - 09:38 AM (IST)

ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਬਹੁਤ ਸਾਰੇ ਖੇਤੀ ਮਜ਼ਦੂਰ ਢਿੱਡੋਂ ਭੁੱਖੇ ਰਹਿ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ, ਜਿਨ੍ਹਾਂ ਵਿੱਚੋਂ ਕਈ ਲਾਇਕ ਬੱਚੇ ਉੱਚ ਸਿੱਖਿਆ ਵੀ ਹਾਸਲ ਕਰ ਲੈਂਦੇ ਹਨ । ਇਨ੍ਹਾਂ ਪੜ੍ਹੇ ਲਿਖੇ ਬੱਚਿਆਂ ਦੀ ਬਦਕਿਸਮਤੀ ਇਹ ਹੈ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਵੀ ਮਾਂ ਪਿਓ ਵਾਂਗ ਖੇਤਾਂ ਵਿੱਚ ਦਿਹਾੜੀ ਹੀ ਕਰਨੀ ਪੈਂਦੀ ਹੈ । ਤਾਲਾਬੰਦੀ ਕਾਰਨ ਬਹੁਤੇ ਨੌਜਵਾਨਾਂ ਦੀਆਂ ਨੌਕਰੀਆਂ ਵੀ ਚਲੀਆਂ ਗਈਆਂ, ਜਿਨ੍ਹਾਂ ਨੂੰ ਵੀ ਖੇਤੀ ਨੇ ਹੀ ਸੰਭਾਲਿਆ। ਇਹ ਪੜ੍ਹੇ ਲਿਖੇ ਨੌਜਵਾਨ ਕਲਮ ਦੀ ਜਗ੍ਹਾ ਝੋਨੇ ਦੀ ਪਨੀਰੀ ਚੁੱਕਣ ਲਈ ਮਜਬੂਰ ਹੋ ਗਏ ਹਨ । 

ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜਖੇਪਲ ਧਾਲੀਵਾਲ ਵਾਸ ਦੇ ਬੇਅੰਤ ਸਿੰਘ ਨੇ ਬੀ.ਏ., ਬੀ.ਐੱਡ., ਐੱਮ. ਏ., ਡਬਲ. ਐੱਮ. ਏ. (ਚੱਲ ਰਹੀ ਹੈ), ਟੈੱਟ ਦਾ ਪੇਪਰ ਵੀਂ ਪਾਸ ਕਰ ਲਿਆ ਹੈ । ਮਾਂ ਦਾ ਸਾਇਆ ਨਾ ਹੋਣ ਕਰਕੇ ਬੇਅੰਤ ਆਪਣੇ ਪਿਤਾ ਨਾਲ ਇਕੱਲਾ ਹੀ ਰਹਿੰਦਾ ਹੈ ਅਤੇ ਉਸਦੇ ਦੋ ਭਰਾ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਹ ਵੱਖ ਰਹਿੰਦੇ ਹਨ । ਇਨ੍ਹਾਂ ਪੜ੍ਹਨ ਤੋਂ ਬਾਅਦ ਵੀ ਬੇਅੰਤ ਖੇਤਾਂ ਵਿੱਚ ਮਜ਼ਦੂਰੀ ਕਰਦਾ ਹੈ । ਬੇਅੰਤ ਨੇ ਦੱਸਿਆ ਕਿ ਉਸ ਦੇ ਪਿਤਾ ਅਕਸਰ ਹੀ ਕਹਿੰਦੇ ਰਹਿੰਦੇ ਹਨ ਕਿ ਜੇਕਰ ਇਨ੍ਹਾਂ ਪੜ੍ਹਨ ਤੋਂ ਬਾਅਦ ਵੀ ਮੇਰੇ ਵਾਂਗ ਖੇਤਾਂ ਵਿੱਚ ਦਿਹਾੜੀ ਹੀ ਕਰਨੀ ਸੀ ਤਾਂ ਫਿਰ ਇਨਾਂ ਸਮਾਂ ਅਤੇ ਪੈਸਾ ਕਿਉਂ ਖ਼ਰਾਬ ਕੀਤਾ? 

ਪੜ੍ਹੋ ਇਹ ਵੀ - ਕੋਰੋਨਾ : ਲੈਟਿਨ ਅਮਰੀਕਾ ਬਹੁਤ ਜਲਦੀ ਐਲਾਨ ਹੋਵੇਗਾ ਅਗਲਾ ਹਾਟਸਪਾਟ (ਵੀਡੀਓ)

ਇਸਦੇ ਹੀ ਲਾਗਲੇ ਪਿੰਡ ਜਖੇਪਲ ਹੰਬਲ ਵਾਸ ਦੇ  ਬਲਵਿੰਦਰ ਸਿੰਘ, ਜੋ ਕਿ ਬੀ. ਐੱਡ. ਅਤੇ ਐੱਮ.ਏ. ਦੀ ਡਿਗਰੀ ਹਾਸਲ ਕਰ ਚੁੱਕੇ ਹਨ ਨੇ ਦੱਸਿਆ ਕਿ ਪਿਤਾ ਨਾ ਹੋਣ ਕਰਕੇ ਵੱਡੇ ਦੋ ਭਰਾਵਾਂ ਨੇ ਆਪ ਅਨਪੜ੍ਹ ਰਹਿਕੇ ਬਲਵਿੰਦਰ ਨੂੰ ਐਮ ਏ ਤੱਕ ਦੀ ਪੜ੍ਹਾਈ ਕਰਵਾਈ ਅਤੇ ਹੁਣ ਆਪਣੇ ਭਰਾਵਾਂ ਨਾਲ ਹੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਰਿਹਾ ਹੈ । 

ਪੜ੍ਹੋ ਇਹ ਵੀ - ਕੋਰੋਨਾ ਸਮੇਤ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ’ਚ ਆਈਆਂ ਕਈ ਬੀਮਾਰੀਆਂ (ਵੀਡੀਓ)

ਨੌਜਵਾਨਾਂ ਨੇ ਦੱਸਿਆ ਕਿ ਜੋ ਸੂਬਾ ਸਰਕਾਰ ਨੇ ਘਰ ਘਰ ਨੌਕਰੀ ਦੇਣ ਲਈ ਕਿਹਾ ਸੀ ਉਸ ਅਧੀਨ ਇਨ੍ਹਾਂ ਨੇ ਵੀ ਨੌਕਰੀ ਲੈਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ। ਬੇਅੰਤ ਨੇ ਦੱਸਿਆ ਕਿ ਇੱਕ ਵਾਰ ਸੰਗਰੂਰ ਇਸ ਸਬੰਧੀ ਉਨ੍ਹਾਂ ਨੂੰ ਬੁਲਾਇਆ ਗਿਆ ਜਿੱਥੇ, ਜ਼ੋਮੈਟੋ ਵਿੱਚ 10 ਤੋਂ 15 ਮੁੰਡੇ ਭਰਤੀ ਕਰਨੇ ਸਨ ਪਰ ਭਰਤੀ ਹੋਣ ਲਈ ਸੈਂਕੜੇ ਬੇਰੁਜ਼ਗਾਰ ਆ ਗਏ । 

ਪੜ੍ਹੋ ਇਹ ਵੀ - ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)

ਉਨ੍ਹਾਂ ਦੱਸਿਆ ਕਿ ਇਸ ਸਾਲ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਉਨ੍ਹਾਂ ਨੂੰ ਝੋਨੇ ਦੀ ਲਵਾਈ ਦਾ 3500 ਤੋਂ 4000 ਰੁਪਏ ਤੱਕ ਮੁੱਲ ਮਿਲ ਜਾਵੇਗਾ । ਜਿਸ ਨਾਲ ਉਨ੍ਹਾਂ ਦੀ 500 ਰੁਪਏ ਦਿਹਾੜੀ ਬਣ ਜਾਵੇਗੀ । ਜੇਕਰ ਝੋਨੇ ਦੀ ਲਵਾਈ ਇੱਕ ਮਹੀਨਾ ਚੱਲਦੀ ਹੈ ਤਾਂ ਉਹ 15000 ਰੁਪਏ ਦੇ ਕਰੀਬ ਕਮਾ ਲੈਣਗੇ । ਇਸ ਲਈ ਉਨ੍ਹਾਂ ਨੇ ਪਿੰਡ ਵਿੱਚੋਂ ਹੀ 12 ਬੰਦੇ ਅਤੇ ਬੀਬੀਆਂ ਦਾ ਗਰੁੱਪ ਬਣਾਇਆ ਅਤੇ ਠੇਕੇ ਤੇ ਝੋਨਾ ਲਾਉਣਾ ਸ਼ੁਰੂ ਕੀਤਾ । 

ਪੜ੍ਹੋ ਇਹ ਵੀ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਪੰਜਾਬ ਦੇ ਹੋਰ ਵੀ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬਲਵਿੰਦਰ ਸਿੰਘ ਅਤੇ ਬੇਅੰਤ ਸਿੰਘ ਵਾਂਗ ਬੇਰੁਜ਼ਗਾਰੀ ਦੇ ਝੰਬੇ ਪੀੜ੍ਹੀ ਦਰ ਚੱਲਦੀ ਮਜ਼ਦੂਰੀ ਹੀ ਕਰ ਰਹੇ ਹਨ । ਇਹ ਨੌਜਵਾਨ ਇਸ ਗੱਲ ਤੋਂ ਹੀ ਨਿਰਾਸ਼ ਹਨ ਕਿ ਜੇਕਰ ਮਜ਼ਦੂਰੀ ਹੀ ਕਰਨੀ ਸੀ ਤਾਂ ਅਸੀਂ ਅਨਪੜ੍ਹ ਰਹਿ ਕੇ ਵੀ ਕਰ ਸਕਦੇ ਸੀ। ਨਾਕਾਮਯਾਬੀ ਦੇ ਬਾਵਜੂਦ ਵੀ ਇਨ੍ਹਾਂ ਨੌਜਵਾਨਾਂ ਨੂੰ ਆਸ ਹੈ ਤਾਂਹੀ ਇਹ ਅਜੇ ਵੀ ਪੜ੍ਹ ਰਹੇ ਹਨ ਅਤੇ ਕਾਬਲੀਅਤ ਦੇ ਬਰਾਬਰ ਨੌਕਰੀ ਦੀ ਤਲਾਸ਼ ਕਰ ਰਹੇ ਹਨ । 

ਪੜ੍ਹੋ ਇਹ ਵੀ - ਮੋਟਾਪਾ ਦੂਰ ਕਰਨ ਲਈ ਪੀਓ ਲੂਣ ਵਾਲਾ ਪਾਣੀ, ਜਾਣੋ ਇਸ ਦੇ ਹੋਰ ਵੀ ਫਾਇਦੇ


author

rajwinder kaur

Content Editor

Related News