ਕਿਸਾਨੀ ਮੰਗਾਂ ਦੇ ਹੱਕ ਵਿਚ ਕਿਸਾਨ ਸਭਾ ਨੇ ਐਸ.ਡੀ.ਐਮ ਸੁਨਾਮ ਨੂੰ ਦਿੱਤਾ ਮੰਗ ਪੱਤਰ

03/21/2017 4:08:32 PM

ਜਲੰਧਰ ( ਬਿਊਰੋ)— ਸਥਾਨਕ ਐਸ. ਡੀ. ਐਮ ਵਿਖੇ ਕੁਲ ਹਿੰਦ ਕਿਸਾਨ ਸਭਾ ਦੀ ਸੁਬਾ ਕਮੇਟੀ ਦੇ ਫੈਸਲੇ ਅਨੁਸਾਰ ਕਿਸਾਨੀ ਮੰਗਾ ਦੇ ਹੱਕ ਵਿੱਚ ਐਸ. ਡੀ. ਐਮ ਸੁਨਾਮ ਨੂੰ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਸਿੰਘ ਜਨਾਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾ ਜਿਵੇਂ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਪੂਰਾ ਕਰਜਾ ਮਾਫ ਕੀਤਾ ਜਾਵੇ, ਆਲੂ ਉਤਪਾਦਕਾ ਦੇ ਆਲੂ ਅਤੇ ਹੋਰ ਸਬਜ਼ੀਆਂ ਦੀ ਸਰਕਾਰੀ ਖਰੀਦ ਕੀਤੀ ਜਾਵੇ ਅਤੇ ਕੋਲਡ ਸਟੋਰ ਵਿੱਚ ਕਿਸਾਨਾਂ ਲਈ ਰਾਖਵੀਂ ਰੱਖੀ ਜਾਵੇ, ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਡਾਕਟਰ ਸੁਆਮੀ ਨਾਥਨ ਕਮਿਸਨ ਦੀਆਂ ਸਿਫਾਰਸ਼ਾਂ ਅਨੁਸਾਰ 40% ਖਰਚ ਤੇ ਮੁਨਾਫਾ ਜੋੜ ਕੇ ਤਹਿ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਖੇਤੀ ਲਾਗਤਾ ਕਮਿਸ਼ਨ ਨੂੰ ਭੇਜੀ ਤਜਵੀਜ ਅਨੁਸਾਰ 824 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ, ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਰਹੇ ਅਵਾਰਾ ਪਸ਼ੂਆਂ, ਕੁੱਤਿਆਂ ਅਤੇ ਜੰਗਲੀ ਜਾਨਵਰਾਂ ਵਾਸਤੇ ਰੱਖ ਬਣਾ ਕੇ ਕਿਸਾਨਾਂ ਦੀਆਂ ਫਸਲਾਂ ਅਤੇ ਕੀਮਤੀ ਜਾਨਾਂ ਦਾ ਨੁਕਸਾਨ ਤੋਂ ਬਚਾ ਲਈ ਕਦਮ ਚੁੱਕੇ ਜਾਣ, ਕਿਸਾਨਾਂ ਦੇ ਬਕਾਇਆ ਖੇਤੀ ਕੁਨੈਕਸ਼ਨ ਸਰਕਾਰੀ ਖਰਚੇ ''ਤੇ ਜਾਰੀ ਕੀਤੇ ਜਾਣ, ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਦੀ ਤਜਵੀਜ ਨੂੰ ਰੱਦ ਕੀਤਾ ਜਾਵੇ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਡਰਿਪ ਸਿਸਟਮ ਵਾਲੇ ਟਿਊਬੈੱਲ ਕੁਨੈਕਸਨ ਰੈਗੂਲਰ ਕਰਕੇ ਪਾਵਰਕਾਮ ਵੱਲੋਂ ਕੀਤੇ ਜ਼ੁਰਮਾਨੇ ਮੁਆਫ ਕੀਤੇ ਜਾਣ, ਐਗਰੋ ਅਧਾਰਿਤ ਇੰਡਸਟਰੀ ਸਹਿਕਾਰੀ ਪੱਧਰ ਤੇ ਲਾਈ ਜਾਵੇ ਅਤੇ ਸੇਮ ਨਾਲ ਮਰ ਰਹੀਆਂ ਫਸਲਾਂ ਨੂੰ ਬਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਯੋਗ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਕਿਸਾਨ ਸਭਾ ਵੱਡੇ ਪੱਧਰ ''ਤੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਇਸ ਸਮੇਂ ਕਿਸਾਨ ਸਭਾ ਦੇ ਸਕੱਤਰ ਨਛੱਤਰ ਸਿੰਘ ਗੰਢੂਆਂ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਸੰਧੇ ਸੁਰਜੀਤ ਸਿੰਘ ਭੋਲਾ ਨਿਰਮਲ ਸਿੰਘ ਬਲਦੇਵ ਲੱਧੜ ਠੇਕੇਦਾਰ ਚੰਦ ਸਿੰਘ ਸੰਧੇ ਡਾਕਟਰ ਵਰਿੰਦਰ ਕੋਸ਼ਿਕ ਲਖਵਿੰਦਰ ਸਿੰਘ ਚਹਿਲ ਐਡ. ਮਿੱਤ ਸਿੰਘ ਜਨਾਲ ਨਰੰਗ ਸਿੰਘ ਜਖੇਪਲ ਗੁਰਚਰਨ ਸਿੰਘ ਚੋਹਾਨ ਗੁਰਮੇਲ ਸਿੰਘ ਜਨਾਲ ਆਦਿ ਹਾਜ਼ਰ ਸਨ।


Related News