ਕਿਰਸਾਨੀ ਸਮੱਸਿਆਵਾਂ ਦਾ ਹੱਲ ‘ਕਰਜ਼ਾ ਮੁਆਫ਼ੀ’, ਜਾਣਨ ਲਈ ਸੁਣੋ ਇਹ ਵੀਡੀਓ

Wednesday, Sep 16, 2020 - 06:40 PM (IST)

ਜਲੰਧਰ (ਬਿਊਰੋ) - ਪੰਜਾਬ ਖੇਤੀ ਖੇਤਰ ਵਿੱਚ ਭਾਰਤ ਦਾ ਸਭ ਤੋਂ ਵਿਕਸਤ ਸੂਬਾ ਹੈ, ਜਿੱਥੇ ਜ਼ਿਆਦਾਤਰ ਫ਼ਸਲਾਂ ਦੀ ਪ੍ਰਤੀ ਏਕੜ ਉਪਜ ਸਭ ਤੋਂ ਵੱਧ ਹੈ। ਪੰਜਾਬ ਹੀ ਉਹ ਸੂਬਾ ਹੈ, ਜਿੱਥੇ ਸੀਮਾਂਤ ਕਿਸਾਨਾਂ ਦੀ ਗਿਣਤੀ ਕੁੱਲ ਕਿਸਾਨਾਂ ਵਿੱਚ ਸਿਰਫ 14 ਫੀਸਦ ਹੈ, ਜੋ ਨਾਗਾਲੈਂਡ ਨੂੰ ਛੱਡ ਕੇ ਦੇਸ਼ ਵਿਚ ਸਭ ਤੋਂ ਘੱਟ ਹੈ। ਦੂਜ ਪਾਸੇ ਪੰਜਾਬ ਉਹ ਸੂਬਾ ਹੈ, ਜਿਥੇ 25 ਏਕੜ ਤੋਂ ਵੱਡੀਆਂ ਜੋਤਾਂ ਦੇਸ਼ ਭਰ ਵਿੱਚ ਸਭ ਤੋਂ ਵੱਧ 7 ਫੀਸਦੀ ਤੋਂ ਕਰੀਬ ਹਨ, ਜੋ ਨਾਗਾਲੈਂਡ ਨੂੰ ਛੱਡ ਕੇ ਸਾਰੇ ਸੂਬਿਆਂ ਤੋਂ ਜ਼ਿਆਦਾ ਹੈ। ਪੰਜਾਬ ਦੇਸ਼ ਦੇ ਅਨਾਜ ਭੰਡਾਰ ਵਿਚ ਸਭ ਤੋਂ ਵੱਧ 60 ਫੀਸਦ ਦੇ ਕਰੀਬ ਯੋਗਦਾਨ ਪਾਉਂਦਾ ਰਿਹਾ ਹੈ। 

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਪੰਜਾਬ ਵਿਚ ਪ੍ਰਤੀ ਕਿਸਾਨ ਘਰ ਕਰਜ਼ਾ ਸਾਰੇ ਦੇਸ਼ ਤੋਂ ਜ਼ਿਆਦਾ ਭਾਵ 90 ਹਜ਼ਾਰ ਰੁਪਏ ਪ੍ਰਤੀ ਘਰ ਦੇ ਕਰੀਬ ਹੈ। ਭਾਰਤੀ ਕਿਸਾਨ ਯੂਨੀਅਨ ਦੀ ਇੱਕ ਰਿਪੋਰਟ ਮੁਤਾਬਕ 1 ਅਪ੍ਰੈਲ 2012 ਤੋਂ 31 ਜਨਵਰੀ 2019 ਪੰਜਾਬ ਵਿੱਚ ਖੇਤੀ ਕਰਜ਼ੇ ਦੇ ਸਬੰਧ ’ਚ 919 ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 359 ਨਵੀਂ ਸਰਕਾਰ ਬਣਨ ਤੋਂ ਪਹਿਲੇ 9 ਮਹੀਨਿਆਂ ’ਚ ਹੋ ਗਈਆਂ ਹਨ। ਸਾਲ 2019 ਵਿਚ ਵੀ 528 ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਹਨ। 

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਹਾਲਾਂਕਿ ਪੰਜਾਬ ਸਰਕਾਰ ਨੇ ਦੋ ਲੱਖ ਤੱਕ ਦੇ ਸਹਿਕਾਰੀ ਕਰਜ਼ੇ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਹੈ ਪਰ ਅਜੇ ਵੀ ਕੇਂਦਰੀ ਬੈਂਕਾਂ ਦਾ ਵੱਡਾ ਕਰਜ਼ਾ ਕਿਸਾਨਾਂ ਸਿਰ ਬੋਝ ਵਜੋਂ ਖੜ੍ਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਹੋਰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੇ ਬਾਰੇ ਵਿਸਥਾਰ ਨਾਲ ਜਾਨਣ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਕੋਰੋਨਾ ਦੇ ਕਹਿਰ ਤੋਂ ਹੁਣ ਤੱਕ ਬਚਿਆ ਹੋਇਆ ਹੈ ਇਹ ‘ਮਹਾਂਦੀਪ’, ਜਾਣੋ ਕਿਵੇਂ (ਵੀਡੀਓ)


author

rajwinder kaur

Content Editor

Related News