ਘੱਟ ਖ਼ਰਚਿਆਂ ''ਚ ਚੋਖਾ ਮੁਨਾਫ਼ਾ ਕਮਾ ਰਿਹੈ ਕਿਸਾਨ ਹਰਿੰਦਰ ਸਿੰਘ, ਪਨੀਰੀ ਰਾਹੀਂ ਕਰਦੈ ਕਮਾਦ ਦੀ ਕਾਸ਼ਤ
Wednesday, Jul 19, 2023 - 06:50 PM (IST)

ਜਲੰਧਰ : ਸਫ਼ਲਤਾ ਦੀ ਕਹਾਣੀ ਸਾਡੇ ਲਈ ਹਮੇਸ਼ਾ ਚਾਨਣ ਮੁਨਾਰਾ ਸਾਬਿਤ ਹੁੰਦੀ ਹੈ। ਸਾਡੇ ਆਲੇ-ਦੁਆਲੇ ਅਜਿਹੇ ਰਾਹ ਦਸੇਰੇ ਕਿਸਾਨ ਮੌਜੂਦ ਹਨ ਜਿਨ੍ਹਾਂ ਦੀ ਮਿਹਨਤ ਤੇ ਲਗਨ ਨਾਲ ਨਾ ਸਿਰਫ਼ ਆਮਦਨ ਵਿੱਚ ਵਾਧਾ ਹੋਇਆ ਹੈ ਸਗੋਂ ਕੁਦਰਤੀ ਵਸੀਲੀਆਂ ਦੀ ਬੱਚਤ ਵੀ ਹੋਈ ਹੈ। ਅਜਿਹਾ ਹੀ ਇਕ ਅਗਾਂਹਵਧੂ ਕਿਸਾਨ ਪਿੰਡ ਭਾਮੜੀ ਬਲਾਕ ਹਰਚੋਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੁਦਰਤੀ ਵਸੀਲੇ ਬਚਾਓ ਸੰਕਲਪ ਤਹਿਤ ਖੇਤੀ ਕਰ ਰਿਹਾ ਹੈ। ਹਰਿੰਦਰ ਸਿੰਘ ਰਿਆੜ ਤਕਰੀਬਨ 55 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ ਅਤੇ ਉਸ ਦਾ ਸਮੁੱਚਾ ਧਿਆਨ ਜਿੱਥੇ ਖੇਤੀ ਖਰਚੇ ਬਚਾਉਣਾ ਅਤੇ ਵਧੇਰੇ ਝਾੜ ਪ੍ਰਾਪਤ ਕਰਨਾ ਹੈ, ਉਥੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਪ੍ਰਤੀ ਵੀ ਬੜਾ ਫਿਕਰਮੰਦ ਹੈ।
ਇਹ ਵੀ ਪੜ੍ਹੋ : ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ
ਕਮਾਦ ਦੀ ਖੇਤੀ ਵਿੱਚ ਇਸ ਨੌਜਵਾਨ ਕਿਸਾਨ ਨੇ ਇਲਾਕੇ ਵਿੱਚ ਨਿਵੇਕਲੇ ਉੱਦਮ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸ਼ੂਗਰਕੇਨ ਬਰੀਡਿਗ ਇੰਸਟੀਚਿਉਟ ਕੋਇਮਬਾਟੂਰ ਤੋਂ ਵੱਖ ਵੱਖ ਇਨਾਮ ਵੀ ਹਾਸਿਲ ਕੀਤੇ ਹਨ। ਕਿਸਾਨ ਵੱਲੋਂ 4 ਫੁੱਟ ਤੇ ਕਮਾਦ ਦੀ ਟਰੱਚ ਵਿਧੀ ਰਾਹੀਂ ਕਾਸ਼ਤ ਕੀਤੀ ਜਾ ਰਹੀ ਹੈ। ਇਸ ਤਰੀਕੇ ਰਾਹੀਂ ਕਮਾਦ ਦੀ ਕਾਸ਼ਤ ਕਰਨ ਨਾਲ ਲਗਭਗ 40-50 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਗੰਨੇ ਦੀ ਕੁਆਲਿਟੀ/ ਰਿਕਵਰੀ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ’ਚ ਪਏ ਵੈਣ, ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਲਾੜੀ ਦੀਆਂ ਉੱਜੜੀਆਂ ਖ਼ੁਸ਼ੀਆਂ
ਕਿਸਾਨ ਵੱਲੋਂ ਕਮਾਦ ਦਰਮਿਆਨ ਅੰਤਰ ਫ਼ਸਲ ਵਜੋਂ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਰਹੀ ਹੈ। ਕਮਾਦ ਕਿਉਂਕਿ ਲੰਬੇ ਸਮੇਂ ਦੀ ਫ਼ਸਲ ਹੈ, ਇਸ ਫ਼ਸਲ ਦਰਮਿਆਨ ਦੂਜੀਆਂ ਫ਼ਸਲਾਂ ਦੀ ਖੇਤੀ ਬਗੈਰ ਕਮਾਦ ਦਾ ਝਾੜ ਘਟਾਏ ਵਾਧੂ ਆਮਦਨ ਦੇਣ ਦੇ ਸਮਰਥ ਹੈ। ਕਿਸਾਨ ਖੰਡ ਮਿੱਲ ਕੀੜੀ ਅਫਗਾਨਾ ਤੋਂ ਵਧੀਆ ਬੀਜ, ਕਮਾਦ ਦੀ ਬਿਜਾਈ ਲਈ ਮਸ਼ੀਨਰੀ, ਕਮਾਦ ਵਿਚ ਡਰੋਨ ਰਾਹੀਂ ਸਪਰੇ, ਗੋਡੀ ਕਰਨੀ ਜਾਂ ਮਿੱਟੀ ਚੜ੍ਹਾਉਣਾ ਆਦਿ ਵਰਗੇ ਕੰਮਾਂ ਲਈ ਲੋੜੀਂਦੀ ਮਸ਼ੀਨਰੀ ਆਦਿ ਵੀ ਖੰਡ ਮਿੱਲ ਤੋਂ ਪ੍ਰਾਪਤ ਕਰਦੇ ਹੋਏ ਆਪਣੇ ਖੇਤੀ ਖ਼ਰਚੇ ਬਚਾ ਰਿਹਾ ਹੈ।
ਇਹ ਵੀ ਪੜ੍ਹੋ : ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ
ਕਮਾਦ ਦੀ ਪਨੀਰੀ ਰਾਹੀਂ ਕਾਸ਼ਤ ਇਸ ਕਿਸਾਨ ਦੀ ਵਿੱਲਖਣ ਖੇਤੀ ਦਾ ਨਮੂਨਾ ਹੈ | ਟਰੇਂਚ ਵਿਧੀ ਰਾਹੀਂ ਜਿੱਥੇ 6-8 ਕੁਇੰਟਲ ਬੀਜ ਰਾਹੀਂ ਇਕ ਏਕੜ ਰਕਬੇ ਵਿੱਚ ਪਨੀਰੀ ਬੀਜੀ ਜਾ ਸਕਦੀ ਹੈ, ਉੱਥੇ ਨਾਲ ਹੀ ਫ਼ਸਲ ਵਿੱਚ ਸੱਪ ਵੀ ਨਹੀਂ ਰਹਿੰਦੇ ਅਤੇ ਘੱਟ ਖ਼ਰਚੇ ਰਾਹੀਂ ਨਰੋਈ ਪਨੀਰੀ ਦੀ ਲਵਾਈ ਹੋ ਜਾਂਦੀ ਹੈ। ਕਮਾਦ ਦੀ ਫ਼ਸਲ 'ਤੇ ਕੀੜਿਆਂ-ਮਕੌੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਕਿਸਾਨ ਵੱਲੋਂ ਜੈਵਿਕ ਢੰਗ ਤਰੀਕੇ ਅਪਣਾਏ ਜਾਂਦੇ ਰਹੇ ਹਨ। ਇਸ ਲਈ ਆਈ ਪੀ ਐੱਮ ਵਿਧੀ ਅਧੀਨ ਟਰਾਈਕੋਕਾਰਡਾਂ ਰਾਹੀਂ ਵੱਖ ਵੱਖ ਟੋਪ ਅਤੇ ਸ਼ੂਟ ਬੋਰਰਾਂ ਦੀ ਰੋਕਥਾਮ, ਫਸਲ ਦਾ ਰੈਗੂਲਰ ਨਿਰੀਖਣ ਅਤੇ ਸਰਵੇਖਣ ਕਰਦੇ ਹੋਏ ਲੋੜ ਅਨੁਸਾਰ ਹੀ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
ਕਿਸਾਨ ਨੇ ਕਮਾਦ ਦੀ ਵਾਢੀ ਲਈ ਵਿਭਾਗ ਰਾਹੀਂ 33 ਫ਼ੀਸਦੀ ਸਬਸਿਡੀ 'ਤੇ ਸ਼ੂਗਰਕੇਨ ਹਾਰਵੈਸਟਰ ਵੀ ਖਰੀਦੀ ਹੈ। ਕਿਸਾਨ ਇਹ ਮਸ਼ੀਨ ਕਿਰਾਏ 'ਤੇ ਵੀ ਚਲਾਉਂਦਾ ਹੈ। ਮਜ਼ਦੂਰਾਂ ਦੀ ਘਾਟ ਕਾਰਨ ਵਾਢੀ ਦੇ ਸੀਜ਼ਨ ਤੋਂ ਪਹਿਲਾਂ ਹੀ ਉਸ ਦੀ ਮਸ਼ੀਨ ਕਮਾਦ ਦੀ ਹਾਰਵੈਸਟਿੰਗ ਲਈ ਬੁੱਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨ ਵੱਲੋਂ ਤਕਰੀਬਨ 1.5 ਏਕੜ ਰਕਬੇ ਵਿੱਚ ਵੱਖ-ਵੱਖ ਸਬਜ਼ੀਆਂ ਅਤੇ ਫੁੱਲਾਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ। ਪ੍ਰਤੀ ਏਕੜ ਤਕਰੀਬਨ 2 ਲੱਖ ਰੁਪਏ ਦੀ ਪਨੀਰੀ ਵੇਚ ਕੇ ਵੀ ਚੋਖੀ ਕਮਾਈ ਹੋ ਜਾਂਦੀ ਹੈ।
ਡਾ. ਨਰੇਸ਼ ਕੁਮਾਰ ਗੁਲਾਟੀ
ਡਾ. ਗੁਰਦੀਪ ਸਿੰਘ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8