ਡਾ. ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੈਸਟ ਸਰਵੇਲੈਂਸ ਦੀ ਮੀਟਿੰਗ

Thursday, Jul 02, 2020 - 06:20 PM (IST)

ਡਾ. ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੈਸਟ ਸਰਵੇਲੈਂਸ ਦੀ ਮੀਟਿੰਗ

ਜ਼ਿਲ੍ਹਾ ਪੈਸਟ ਸਰਵੇਲੈਂਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਕਿਹਾ ਕਿ ਜ਼ਿਲੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਾਸ਼ਤਕਾਰ ਵੀਰਾਂ ਨੂੰ ਇਸ ਫਸਲ ਦੇ ਕਾਮਯਾਬ ਤਜਰਬਿਆਂ ਤੋਂ ਸੇਧ ਲੈਂਦੇ ਹੋਏ ਝੋਨੇ ਦੀ ਕਾਸ਼ਤਕਰੀ ਵਿੱਚ ਪਾਣੀ ਬਚਾਉਣ ਦੇ ਯਤਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਬਾਸਮਤੀ ਦੀ ਫਸਲ ਬਾਰੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਇਸ ਫਸਲ ਹੇਠ ਤਕਰੀਬਨ 22000 ਹੈਕਟੇਅਰ ਰਕਬਾ ਬੀਜੇ ਜਾਣ ਦਾ ਟੀਚਾ ਹੈ। ਮੀਟਿੰਗ ਵਿੱਚ ਡਾ.ਸਿੰਘ ਨੇ ਕਿਹਾ ਕਿ ਝੋਨੇ ਲਈ ਲੋੜੀਂਦੀਆਂ ਖਾਦਾਂ/ਦਵਾਈਆਂ ਆਦਿ ਦੀ ਖਰੀਦ ਕਿਸਾਨਾਂ ਨੂੰ ਹਮੇਸ਼ਾ ਰਜਿਸਟਰਡ ਡੀਲਰ ਪਾਸੋਂ ਹੀ ਕਰਨੀ ਚਾਹੀਦੀ ਹੈ। ਝੋਨੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਬਾਰੇ ਕਿਸਾਨਾਂ ਨੂੰ ਮਾਹਿਰਾਂ ਦੀ ਸਲਾਹ ਮੁਤਾਬਕ ਲੋੜ ਅਨੁਸਾਰ ਸਪਰੇ ਕਰਨ ਦੀ ਲੋੜ ਹੈ। 

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਮੀਟਿੰਗ ਵਿੱਚ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਵਧੇਰੇ ਖਾਦਾਂ ਦੇ ਇਸਤੇਮਾਲ ਨਾਲ ਕੀੜੇ ਮਕੌੜਿਆਂ ਦਾ ਹਮਲਾ ਵੱਧਦਾ ਹੈ, ਜਿਵੇਂ ਜ਼ਿਆਦਾ ਨਾਈਟ੍ਰੋਜਨ ਵਾਲੀ ਖਾਦ ਪਾਉਣ ਨਾਲ ਝੋਨੇ ਦੇ ਟਿੱਡੇ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਆਦਿ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਖੇਤੀਬਾੜੀ ਵਿਭਾਗ ਵੱਲੋਂ 9 ਵੱਖ-ਵੱਖ ਤਰਾਂ ਦੀਆਂ ਜ਼ਹਿਰਾਂ ਨੂੰ ਬਾਸਮਤੀ ਦੀ ਫਸਲ ’ਤੇ ਨਾ ਵਰਤਣ ਲਈ ਕਿਹਾ ਜਾ ਰਿਹਾ ਹੈ। ਇਹ ਜ਼ਹਿਰਾ ਹਨ - ਐਸੀਫੇਟ, ਟ੍ਰਾਇਜ਼ੋਫਾਸ, ਥਾਇਆਮਿਥੋਕਸਮ, ਕਾਰਬੈਂਡਾਜ਼ਿਮ, ਟ੍ਰਾਈਸਈਕਲਾਜ਼ੋਲ, ਬਿਪਰੋਫਿਜ਼ਨ, ਕਾਰਬੋਫਿਉਰੋਨ, ਪ੍ਰੋਪੀਕੋਨਾਜ਼ੋਲ, ਥਾਇਫਿਨੇਟ ਮਿਥਾਇਲ।

ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'

ਇਨ੍ਹਾਂ ਜ਼ਹਿਰਾ ਦੇ ਇਸਤੇਮਾਲ ਨਾਲ ਬਾਸਮਤੀ ਦੀ ਉਪਜ ਦੀ ਕੁਆਲਿਟੀ ਖਰਾਬ ਹੁੰਦੀ ਹੈ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਇਸ ਫਸਲ ਦੀ ਵਿਕਰੀ ਕਰਨੀ ਔਖੀ ਹੋ ਜਾਂਦੀ ਹੈ। ਮੀਟਿੰਗ ਵਿੱਚ ਡਾ. ਸੰਜੀਵ ਕਟਾਰੀਆ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੱਸਿਆ ਜ਼ਿਲ੍ਹੇ ਵਿੱਚ ਮੱਕੀ ਦੇ ਤਕਰੀਬਨ 2% ਰਕਬੇ ਵਿੱਚ ਮੱਕੀ ਦੀ ਫਸਲ ਤੇ ਫਾਲ ਆਰਮੀ ਵਰਮ ਦੇ ਹਮਲੇ ਬਾਰੇ ਰਿਪੋਰਟ ਪ੍ਰਾਪਤ ਹੋਈ ਹੈ। ਕਿਸਾਨ ਵੀਰਾਂ ਨੂੰ ਇਸ ਕੀੜੇ ਦੀ ਪਛਾਣ ਕਰਦੇ ਹੋਏ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਉਪਰਾਲੇ ਕਰਨ ਦੀ ਲੋੜ ਹੈ। ਫਾਲ ਆਰਮੀ ਵਰਮ ਦੀ ਸੂੰਡੀ ਗੋਭ ਵਾਲੇ ਪੱਤੇ ਨੂੰ ਖਾਂਦੀ ਹੈ ਅਤੇ ਭਾਰੀ ਮਾਤਰਾ ਵਿੱਚ ਬੂਟੇ ਦੇ ਹੇਠਾਂ ਮਲ ਮੂਤਰ ਤਿਆਗਦੀ ਹੈ।

ਡਾ. ਸੰਜੀਵ ਕਟਾਰੀਆ ਨੇ ਦੱਸਿਆ ਜੇਕਰ ਇਸ ਕੀੜੇ ਦਾ ਹਮਲਾ ਹੋਵੇ ਤਾਂ ਕੋਰਾਜਨ ਦਵਾਈ 60 ਮੀ. ਲੀ. ਪ੍ਰਤੀ ਏਕੜ ਸਪਰੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਪ੍ਰਤੀ ਭਾਵੇਂ ਫਿਲਹਾਲ ਘਬਰਾਉਣ ਦੀ ਜ਼ਰੂਰਤ ਨਹੀਂ ਪਰ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਸ ਮਕਸਦ ਲਈ ਆਪਣੇ ਇਲਾਕੇ ਦੇ ਵੱਖ-ਵੱਖ ਖੇਤੀ ਅਦਾਰਿਆਂ ਅਤੇ ਕਿਸਾਨ ਸਮੂਹਾਂ ਆਦਿ ਨੂੰ ਇੱਕਠੇ ਹੋ ਕਿ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਡਾ.ਮਨਿੰਦਰ ਸਿੰਘ ਫਸਲ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੀਟਿੰਗ ਵਿੱਚ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਲੋਹੇ ਦੀ ਘਾਟ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਉਨ੍ਹਾਂ ਕਿਹਾ ਕਿ ਨਦੀਨਾ ਦੀ ਰੋਕਥਾਮ ਲਈ ਬਿਜਾਈ ਤੋਂ 20-25 ਦਿਨਾਂ ਬਾਅਦ ਨਦੀਨਾ ਦੀ ਕਿਸਮ ਅਨੁਸਾਰ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਨਦੀਨਨਾਸ਼ਕ ਦਵਾਈ ਦੀ ਸਪਰੇ ਕਰਨੀ ਚਾਹੀਦੀ ਹੈ। ਡਾ. ਮਨਿੰਦਰ ਨੇ ਕਿਹਾ ਕਿ ਸਿੱਧੇ ਬੀਜ ਰਾਹੀਂ ਬੀਜੇ ਗਏ ਝੋਨੇ ਵਿੱਚ ਕਈ ਵਾਰੀ ਲੋਹੇ ਦੀ ਘਾਟ ਆ ਸਕਦੀ ਹੈ, ਜਿਸ ਲਈ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਡਾ. ਰਿੱਤੂ ਰਾਜ ਫਸਲਾਂ ਦੀਆਂ ਬੀਮਾਰੀਆਂ ਦੇ ਮਾਹਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਹਾ ਕਿ ਬਾਸਮਤੀ ਦੀ ਫਸਲ ਨੂੰ ਮੁੱਢਾਂ ਦੇ ਗਲਣ ਦੇ ਰੋਗ ਤੋਂ ਬਚਾਉਣ ਲਈ ਪਨੀਰੀ ਨੂੰ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਇਸ ਦੀਆਂ ਜੜਾਂ ਨੂੰ ਟ੍ਰਾਈਕੋਡਰਮਾ ਹਰਜੀਐਨਮ ਦੇ ਘੋਲ ਵਿੱਚ ਡੁਬੋ ਕੇ ਲਗਾਉਣਾ ਚਾਹੀਦਾ ਹੈ।

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਮੀਟਿੰਗ ਵਿੱਚ ਡਾ.ਜਸਵੰਤ ਰਾਏ, ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਅਤੇ ਡਾ.ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬੀਜ ਰਾਹੀਂ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਕਿਸਾਨ ਇਸ ਤਕਨੀਕ ਤੋਂ ਬਿਲਕੁੱਲ ਨਾ ਘਬਰਾਉਣ ਸਗੋਂ ਸਿਫਾਰਸ਼ਾਂ ਅਨੁਸਾਰ ਉਪਰਾਲੇ ਕਰਦੇ ਹੋਏ ਇਸ ਤਕਨੀਕ ਨੂੰ ਕਾਮਯਾਬ ਕਰਨ। ਡਾ.ਭਜਨ ਸਿੰਘ ਸੈਣੀ, ਸਹਾਇਕ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਅਮਰੂਦ ਦੀ ਫਸਲ ਤੇ ਫਰੂਟ ਫਲਾਈ ਦਾ ਹਮਲਾ ਤਕਰੀਬਨ 60 ਏਕੜ ਰਕਬੇ ਦੇਖਿਆ ਗਿਆ ਹੈ, ਜਿਸ ਦੀ ਰਕਥਾਮ ਲਈ 2.5 ਐੱਮ.ਐੱਲ ਸੁਮੀਸੀਡੀਨ ਦਵਾਈ ਦਾ ਸਪਰੇ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਕਰਨ ਦੀ ਜ਼ਰੂਰਤ ਹੈ। ਇਸੇ ਤਰਾਂ ਮਿਰਚਾਂ ਤੇ ਚਿੱਟੀ ਮੱਖੀ ਆਦਿ ਦੇ ਹਮਲੇ ਬਾਰੇ ਵੀ ਸੁਚੇਤ ਰਹਿਣ ਦੀ ਲੋੜ ਹੈ। ਵੇਲਾਂ ਵਾਲੀਆਂ ਅਤੇ ਗਰਮੀ ਦੀਆਂ ਵੱਖ-ਵੱਖ ਸਬਜ਼ੀਆਂ ਅਤੇ ਰਸ ਚੂਸਣ ਵਾਲੇ ਕੀੜੇ ਅਤੇ ਭੂੰਡੀ ਆਦਿ ਦਾ ਹਮਲਾ ਕੁੱਝ ਕੁ ਇਲਾਕਿਆਂ ਵਿੱਚ ਨਜ਼ਰ ਆਇਆ ਹੈ। ਕਿਸਾਨ ਵੀਰਾਂ ਨੂੰ ਕੀੜੇ ਦਾ ਹਮਲਾ ਜ਼ਿਆਦਾ ਹੋਣ ’ਤੇ ਸਿਫਾਰਸ਼ ਸ਼ੁਦਾ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।   

ਡਾ.ਨਰੇਸ਼ ਕੁਮਾਰ ਗੁਲਾਟੀ 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।


author

rajwinder kaur

Content Editor

Related News