ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਵੱਲ ਮੁੜੇ ਕਿਸਾਨ (ਵੀਡੀਓ)
Tuesday, Jun 09, 2020 - 02:38 PM (IST)
ਜਲੰਧਰ (ਬਿਊਰੋ) - ਖੇਤੀ ਮਾਹਿਰਾਂ ਅਤੇ ਖ਼ੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਮੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਦਾ ਅਸਰ ਘੱਟ ਹੀ ਵੇਖਣ ਨੂੰ ਮਿਲਦਾ ਸੀ। ਕਿਉਂਕਿ ਕਿਸਾਨ ਪਾਲਣ ਪੋਸ਼ਣ ਅਤੇ ਪੈਦਾਵਾਰ ਵੱਲੋਂ ਹੱਥੀਂ ਝੋਨਾ ਲਗਾਉਣ ਨੂੰ ਹੀ ਵਧੀਆ ਮੰਨਦੇ ਸਨ। ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਕਾਰਨ ਹੁਣ ਸਾਰੇ ਮਜ਼ਦੂਰ ਆਪੋ ਆਪਣੇ ਘਰਾਂ ਨੂੰ ਪਰਤ ਗਏ ਹਨ ਅਤੇ ਇਸੇ ਕਾਰਨ ਮਜ਼ਦੂਰਾਂ ਦੀ ਕਮੀ ਹੋ ਗਈ ਹੈ। ਮਜ਼ਦੂਰਾਂ ਦੇ ਨਾ ਹੋਣ ਕਰਕੇ ਹੱਥੀਂ ਝੋਨਾ ਲਗਾਉਣਾ ਸੰਭਵ ਨਹੀਂ ਹੈ। ਦੂਜਾ ਜੋ ਬਚੇ ਪ੍ਰਵਾਸੀ ਮਜ਼ਦੂਰ ਜਾਂ ਪੰਜਾਬੀ ਮਜ਼ਦੂਰ ਹਨ, ਉਹ ਲਵਾਈ ਦੇ ਦੁੱਗਣੇ ਭਾਅ ਮੰਗ ਰਹੇ ਹਨ। ਇਸ ਲਈ ਕਿਸਾਨ ਹੁਣ ਆਪ ਮੁਹਾਰੇ ਹੀ ਝੋਨੇ ਦੀ ਸਿੱਧੀ ਬਿਜਾਈ ਵੱਲ ਮੁੜੇ ਹਨ।
ਪੜ੍ਹੋ ਇਹ ਵੀ - ATM ਕੈਸ਼ ਦੇ ਰੱਖ-ਰਖਾਅ ਲਈ ਨਿਯੁਕਤ ਕੀਤੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਔਰਤਾਂ (ਵੀਡੀਓ)
ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਮੁਤਾਬਕ ਇਸ ਵਾਰ ਤਕਰੀਬਨ ਪੰਜ ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣਾ ਮਿੱਥਿਆ ਗਿਆ ਸੀ। ਪਰ ਖੁਸ਼ੀ ਵਾਲੀ ਗੱਲ ਇਹ ਹੋਈ ਕਿ ਇਹ ਰਕਬਾ 6 ਤੋਂ 7 ਲੱਖ ਹੈਕਟੇਅਰ ਪਹੁੰਚਣ ਦਾ ਅੰਦਾਜ਼ਾ ਹੈ। ਕਿਉਂਕਿ ਕਿਸਾਨ ਇਸ ਨੂੰ ਘੱਟ ਖ਼ਰਚੇ ਵਾਲਾ ਸੌਦਾ ਸਮਝ ਕੇ ਖੁਦ ਹੀ ਵੱਧ ਤਰਜੀਹ ਦੇਣ ਲੱਗੇ ਹਨ। ਇਸ ਵਾਰ 25 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਆਉਣ ਦੀ ਸੰਭਾਵਨਾ ਹੈ। ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾਂ ਅਤੇ ਝੋਨਾ ਲਾਉਣ ਵਾਲੀਆਂ 800 ਮਸ਼ੀਨਾਂ 40 ਤੋਂ 50 ਫੀਸਦੀ ਤੱਕ ਦੀ ਸਬਸਿਡੀ ਉੱਤੇ ਦੇਣ ਦੀ ਸਹਿਮਤੀ ਦਿੱਤੀ ਹੈ।
ਪੜ੍ਹੋ ਇਹ ਵੀ - ਅਮਰੀਕਾ ਨੂੰ ਕੋਰੋਨਾ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖ਼ਿਲਾਫ਼ ਅੰਦੋਲਨਾਂ ਨੇ ਚੁਤਰਫ਼ਾ ਘੇਰਿਆ !
ਮਜ਼ਦੂਰਾਂ ਦੀ ਘਾਟ ਕਾਰਨ ਅਤੇ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਣ ਦਾ ਅਨੁਮਾਨ ਹੈ। ਦੂਜੇ ਪਾਸੇ ਇਹ ਵੀ ਖ਼ਬਰਾਂ ਹਨ ਕਿ ਪਿੰਡਾਂ ਵਿੱਚ ਵੱਸਦੇ ਪੰਜਾਬੀ ਮਜ਼ਦੂਰਾਂ ਲਈ ਕਿਸਾਨ ਆਪਣੇ ਵੱਲੋਂ ਹੀ ਝੋਨੇ ਦਾ 3000 ਅਤੇ ਬਾਸਮਤੀ ਲਈ 3200 ਲਵਾਈ ਮੁੱਲ ਤੈਅ ਕਰ ਰਹੇ ਹਨ। ਇਸ ਲਈ ਮਤੇ ਵੀ ਪਾਏ ਜਾ ਰਹੇ ਹਨ ਕਿ ਜੋ ਕਿਸਾਨ ਇਸ ਤੋਂ ਵੱਧ ਮੁੱਲ ਦੇਵੇਗਾ, ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਸਾਰੀਆਂ ਮਜ਼ਦੂਰ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਵੀ ਕਰ ਰਹੀਆਂ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੁੱਲ ਨਿਰਧਾਰਤ ਕਰਨਾ ਲੇਬਰ ਕਮਿਸ਼ਨ ਦਾ ਕੰਮ ਹੈ। ਇਸ ਨੂੰ ਆਪਣੇ ਤੌਰ ’ਤੇ ਤੈਅ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਫੈਸਲਿਆਂ ਨੂੰ "ਬੰਧੂਆ ਮਜ਼ਦੂਰੀ" ਦੀ ਤਰਜਮਾਨੀ ਕਿਹਾ ਜਾ ਰਿਹਾ ਹੈ।
ਪੜ੍ਹੋ ਇਹ ਵੀ - ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਤਣਾਅ ਵਧ ਰਿਹਾ ਹੈ, ਅਤੇ ਜੋ ਕਿਸਾਨ ਵੱਧ ਮੁੱਲ ਦੇ ਕੇ ਝੋਨਾ ਲਵਾ ਰਹੇ ਹਨ ਉਨ੍ਹਾਂ ਦਾ ਵੀ ਦੂਜੇ ਕਿਸਾਨਾਂ ਨਾਲ ਮਨ ਮੁਟਾਵ ਹੋ ਰਿਹਾ ਹੈ। ਜਦ ਕਿ ਇਸ ਮੁੱਦੇ 'ਤੇ ਸਾਂਝੀ ਪੰਚਾਇਤ ਵਿੱਚ ਬਹਿ ਕੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਪਸੀ ਗੱਲਬਾਤ ਨਾਲ ਹੀ ਕੋਈ ਹੱਲ ਨਿਕਲ ਸਕੇਗਾ। ਇਸ ਸਬੰਧੀ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਸੁਣੋ ਜਗਬਾਮੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ