ਕੋਰੋਨਾ ਦੇ ਕਹਿਰ ਤੋਂ ਹੁਣ ਤੱਕ ਬਚਿਆ ਹੋਇਆ ਹੈ ਇਹ ‘ਮਹਾਂਦੀਪ’, ਜਾਣੋ ਕਿਵੇਂ (ਵੀਡੀਓ)
Wednesday, Sep 16, 2020 - 06:40 PM (IST)
ਜਲੰਧਰ (ਬਿਊਰੋ) - ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਤੱਕ ਵੀ ਜਾਰੀ ਹੈ। ਕੋਰੋਨਾ ਲਾਗ (ਮਹਾਮਾਰੀ) ਦੇ ਇਸ ਦੌਰ ’ਚ ਇਕ ਅਜਿਹਾ ਮਹਾਂਦੀਪ ਵੀ ਹੈ, ਜਿੱਥੇ ਇਸ ਮਾਰੂ ਵਾਇਰਸ ਦੀ ਪਹੁੰਚ ਨਹੀਂ ਹੋ ਸਕੀ। ਇਸ ਦਾ ਨਾਂ ਹੈ ‘ਅੰਟਾਰਟਿਕਾ ਮਹਾਂਦੀਪ’। ਦੱਸ ਦੇਈਏ ਕਿ ਇਹ ਮਹਾਂਦੀਪ ਅਜਿਹਾ ਹੈ, ਜਿਥੇ ਤੁਸੀਂ ਮੂੰਹ ’ਤੇ ਬਗੈਰ ਮਾਸਕ ਪਾਏ ਵੀ ਸੌਖੇ ਢੰਗ ਨਾਲ ਘੁੰਮ ਫਿਰ ਸਕਦੇ ਹੋ ਅਤੇ ਹਜ਼ਾਰਾਂ ਮੀਲ ਦੂਰ ਤੋਂ ਕੋਰੋਨਾ ਲਾਗ ਦੀ ਪੂਰੀ ਖਬਰ ਰੱਖ ਸਕਦੇ ਹੋ।
ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ
ਇਸ ਮਹਾਂਦੀਪ ’ਤੇ ਕਰੀਬ ਇਕ ਹਜ਼ਾਰ ਵਿਗਿਆਨੀ ਅਤੇ ਹੋਰ ਲੋਕ ਇਸ ਬਰਫੀਲੀ ਥਾਂ ’ਤੇ ਰਹਿ ਰਹੇ ਹਨ। ਜਿਨ੍ਹਾਂ ਨੇ ਹੁਣ ਕਈ ਮਹੀਨਿਆਂ ਬਾਅਦ ਸੂਰਜ ਦੇਖਿਆ ਹੈ। ਇਨ੍ਹਾਂ ਨੇ ਇਕ ਆਲਮੀ ਯਤਨ ਸ਼ੁਰੂ ਕੀਤਾ ਹੈ, ਜਿਸ ਤਹਿਤ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਉਣ ਵਾਲੇ ਸਹਿਕਰਮੀ ਇਹ ਜਾਨਲੇਵਾ ਵਾਇਰਸ ਨਾ ਲੈ ਕੇ ਆਉਣ। ਕੋਵਿਡ-19 ਬਾਰੇ ਦੇਸ਼ਾਂ ਵਿਚਕਾਰ ਆਪਣੇ ਤਕਰਸ ਤੇ ਬੇਸ਼ੱਕ ਵਿਗੜ ਰਹੇ ਹੋਣ ਪਰ ਇਥੇ ਤੀਹ ਦੇਸ਼ਾਂ ਦੀ ਕੌਂਸਲ ਆਫ਼ ਮੈਨੇਜਰਸ ਆਫ ਨੈਸ਼ਨਲ ਅੰਟਾਰਕਟਿਕਾ ਪ੍ਰੋਗਰਾਮ ਵਾਇਰਸ ਨੂੰ ਬਾਹਰ ਰੱਖਣ ਲਈ ਇੱਕਮੁੱਠ ਹੈ।
ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਅੰਟਾਰਕਟਿਕ ਪ੍ਰੋਗਰਾਮਿਸ ਇਸ ਗੱਲ ਤੋਂ ਸਹਿਮਤ ਹਨ ਕਿ ਕੋਰੋਨਾ ਲਾਗ ਜ਼ਬਰਦਸਤ ਕਹਿਰ ਲਿਆ ਸਕਦੀ ਹੈ। ਜ਼ਿਕਰਯੋਗ ਹੈ ਕਿ ਸੀਮਤ ਮੈਡੀਕਲ ਦੇਖਭਾਲ ਅਤੇ ਜਨਤਕ ਸਿਹਤ ਪ੍ਰਤੀਕਿਰਿਆਵਾਂ ਕਾਰਨ ਅੰਟਾਰਕਟਿਕਾ ਦੇ ਔਖੇ ਵਾਤਾਵਰਨ ਵਿਚ ਜ਼ਿਆਦਾ ਇਨਫੈਕਟਡ ਕੋਰੋਨਾਵਾਇਰਸ, ਮੌਤ ਦੀ ਦਰ ’ਤੇ ਬੀਮਾਰੀ ਨਾਲ ਤਬਾਹੀ ਵਾਲੇ ਨਤੀਜੇ ਦੇ ਸਕਦਾ ਹੈ।
ਇਸ ਲਈ ਓਥੇ ਦੇ ਬਾਸ਼ਿੰਦਿਆ ਨੂੰ ਖ਼ਬਰਦਾਰ ਕੀਤਾ ਗਿਆ ਹੈ ਕਿ ਉਹ ਸੈਲਾਨੀਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਾ ਰੱਖਣ। ਇਸ ਮਹਾਂਦੀਪ ’ਤੇ ਮੌਜੂਦ ਮੁਲਾਜ਼ਮਾਂ ਨੂੰ ਕਾਫੀ ਸਮਾਂ ਹੱਥ ਧੋਣ ਅਤੇ ਛਿੱਕ ਆਉਣ ਨਾਲ ਜੁੜੇ ਸ਼ਿਸ਼ਟਾਚਾਰ ਬਾਰੇ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਇਸ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ। ਇਸ ਮਾਮਲੇ ਦੇ ਸਬੰਧ ’ਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....
ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)