ਕਾਲੇ ਚੌਲਾਂ ਦੀ ਕਿਸਮ ਬਚਾਉਣ ’ਚ ਜੁਟਿਆ ਛੱਤੀਸਗੜ੍ਹ

Thursday, Aug 27, 2020 - 05:29 PM (IST)

ਕਾਲੇ ਚੌਲਾਂ ਦੀ ਕਿਸਮ ਬਚਾਉਣ ’ਚ ਜੁਟਿਆ ਛੱਤੀਸਗੜ੍ਹ

ਖੇਤੀਬਾੜੀ ਮਹਿਕਮਾਂ ਝੋਨੇ ਦੀਆਂ ਖਤਮ ਹੋ ਰਹੀਆਂ ਦੇਸੀ ਕਿਸਮਾਂ ਨੂੰ ਬਚਾਉਣ ਦਾ ਤਹੱਈਆਂ ਕਰ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਛੱਤੀਸਗੜ੍ਹ ਦੇ ਕਈ ਕਿਸਾਨਾਂ ਵਲੋਂ ਕਾਲੇ ਚੌਲਾਂ ਦਾ ਬੀਜ ਮੁਫ਼ਤ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਤਕਨੀਕੀ ਜਾਣਕਾਰੀ, ਜੈਵਿਕ ਖਾਦ ਅਤੇ ਰੇਹ-ਸਪ੍ਰੇਹ ਵੀ ਦਿੱਤੀ ਗਈ ਹੈ। ਕਾਲੇ ਚੌਲ ਝੋਨੇ ਦੀ ਬਹੁਤ ਫਾਇਦੇਮੰਦ ਕਿਸਮ ਹੈ। ਇਹ ਸਿਹਤ ਲਈ ਵੀ ਲਾਭਦਾਇਕ ਹੈ, ਕਿਉਂਕਿ ਇਹ ਸਿਹਤ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਇਸ ਦਾ ਮੁੱਲ ਵੀ ਆਮ ਝੋਨੇ ਨਾਲੋਂ ਵੱਧ ਮਿਲਦਾ ਹੈ।

200 ਸਾਲ ਪੁਰਾਣੇ ਪੰਜਾਬ ਦੇ ਇਸ ‘ਅੰਬਾਂ ਦੇ ਬਾਗ਼’ ਦੀ ਸੁਣੋ ਦਿਲਚਸਪ ਕਹਾਣੀ (ਵੀਡੀਓ)

PunjabKesari

ਪਹਿਲਾਂ ਛੱਤੀਸਗੜ੍ਹ ’ਚ ਕਾਲੇ ਚੋਲਾਂ ਦੀ ਤੁਲਸੀ ਘਾਟੀ, ਗੁਡਮਾ ਅਤੇ ਮਰਹਨ ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਸੀ ਪਰ ਕੁਝ ਸਾਲਾਂ ਤੋਂ ਹਾਈਬ੍ਰੈਡ ਬੀਜ ਆਉਣ ਕਰਕੇ ਦੇਸੀ ਕਿਸਮਾਂ ਖਤਮ ਹੋਣ ਦੇ ਕੰਢੇ ਹਨ। ਇਸੇ ਲਈ ਖੇਤੀਬਾੜੀ ਮਹਿਕਮਾ ਝੋਨੇ ਦੀਆਂ ਪੁਰਾਣੀਆਂ ਕਿਸਮਾਂ ਨੂੰ ਮੁੜ ਸਰਜੀਤ ਕਰਨ ਲਈ ਕਿਸਾਨਾਂ ਨੂੰ ਇਨ੍ਹਾਂ ਵੱਲ ਮੋੜ ਰਿਹਾ ਹੈ। ਖੇਤੀ ਮਾਹਿਰ  ਕਿਸਾਨਾਂ ਨੂੰ ਕਾਲੇ ਚੌਲਾਂ ਦੀ ਖੇਤੀ ਵੱਲ ਮੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਰਸਾਇਣ ਛੱਡ ਜੈਵਿਕ ਖਾਦਾਂ ਵਰਤਣ ਲਈ ਵੀ ਹੱਲਾਸ਼ੇਰੀ ਦੇ ਰਹੇ ਹਨ।

ਕੈਨੇਡਾ ਸਟੂਡੈਂਟ ਵੀਜ਼ਾ: 12ਵੀਂ ਤੋਂ ਬਾਅਦ ਗੈਪ ਹੈ ਤਾਂ ਡਿਗਰੀ ਤੋਂ ਬਾਅਦ ਵੀ ਸਾਬਿਤ ਹੋ ਸਕਦੈ ਵਰਦਾਨ

PunjabKesari

ਕਾਲੇ ਚੌਲਾਂ ਨੂੰ 'ਐਂਟੀ ਓਕਸੀਡੈਂਟ' ਗੁਣਾ ਨਾਲ ਭਰਪੂਰ ਮੰਨਿਆ ਜਾਂਦਾ ਹੈ, ਜੋ ਕਿ ਸਾਡੇ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜ੍ਹਦਾ ਹੈ। ਆਮ ਚੌਲਾਂ ਦੇ ਮੁਕਾਬਲੇ ਇਨ੍ਹਾਂ 'ਚ ਵਿਟਾਮਿਨ ਬੀ ਅਤੇ ਈ ਦੇ ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਰਿਪੋਰਟਾਂ ਮੁਤਾਬਕ, ਆਮ ਲੋਕਾਂ ਦੀ ਸਿਹਤ ਦੇ ਨਾਲ ਇਹ ਕਿਸਾਨਾਂ ਲਈ ਵੀ ਬਿਹਤਰ ਸਾਬਤ ਹੋ ਰਹੇ ਹਨ ਕਿਉਂਕਿ ਰਿਵਾਇਤੀ ਚੌਲਾਂ ਦੇ ਮੁਕਾਬਲੇ ਇਹ ਕਾਫੀ ਮਹਿੰਗੇ ਹਨ, ਜਿਸ ਨਾਲ ਕਿਸਾਨਾਂ ਨੂੰ ਮੋਟਾ ਫਾਇਦਾ ਹੋ ਰਿਹਾ ਹੈ।

ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਜਾਵੋ ਸਾਵਧਾਨ

PunjabKesari

ਆਮ ਤੌਰ 'ਤੇ ਰਿਵਾਇਤੀ ਚੌਲਾਂ ਦੀ ਕੀਮਤ 15 ਰੁਪਏ ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਕਾਲੇ ਚੌਲਾਂ ਦੀ ਕੀਮਤ 200 ਰੁਪਏ ਤੋਂ 1,500 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕਿਸਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕੁਝ ਸਾਲਾਂ 'ਚ ਕਾਲੇ ਚੌਲ ਮਹਾਰਾਸ਼ਟਰ ਦੀਆਂ ਪ੍ਰਮੁੱਖ ਫਸਲਾਂ 'ਚੋਂ ਇਕ ਹੋਣਗੇ ਕਿਉਂਕਿ ਇੱਥੇ ਦੀ ਮਿੱਟੀ ਇਸ ਦੇ ਉਤਪਾਦਨ ਲਈ ਢੁੱਕਵੀਂ ਹੈ।

ਚਾਕਲੇਟ ਖਾਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਇਨ੍ਹਾਂ ਫਲੇਵਰਾਂ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ


author

rajwinder kaur

Content Editor

Related News