ਇਹ ਕੀ ਕਰ ਰਹੇ ਹਨ ਯੁਵਰਾਜ ਸਿੰਘ, BCCI ਅਧਿਕਾਰੀ ਵੀ ਹੋਏ ਨਾਰਾਜ਼

11/23/2017 11:10:06 AM

ਨਵੀਂ ਦਿੱਲੀ, (ਬਿਊਰੋ)— ਇਨ੍ਹਾਂ ਦਿਨਾਂ 'ਚ ਭਾਰਤੀ ਕ੍ਰਿਕਟ ਟੀਮ ਨਾਗਪੁਰ 'ਚ ਸ਼੍ਰੀਲੰਕਾ ਦੇ ਖਿਲਾਫ ਦੂਜੇ ਟੈਸਟ ਦੀ ਤਿਆਰੀ 'ਚ ਜੁੱਟੀ ਹੈ। ਇਸ ਵਿਚਾਲੇ ਇਕ ਹੋਰ ਭਾਰਤੀ ਦਿੱਗਜ ਖ਼ੂਬ ਅਭਿਆਸ ਕਰ ਰਿਹਾ ਹੈ। ਹਾਲਾਂਕਿ ਉਹ ਟੀਮ ਦਾ ਹਿੱਸਾ ਨਹੀਂ ਹੈ। ਇਹ ਖਿਡਾਰੀ ਹੈ ਯੁਵਰਾਜ ਸਿੰਘ। ਆਖਰ ਕੀ ਹੈ ਮਾਮਲਾ, ਆਓ ਜਾਣਦੇ ਹਾਂ...

ਭਾਰਤ ਦੇ ਤਜਰਬੇਕਾਰ ਕ੍ਰਿਕਟਰ ਯੁਵਰਾਜ ਸਿੰਘ ਰਣਜੀ ਟਰਾਫੀ ਮੈਚ ਨਾ ਖੇਡ ਕੇ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਫਿੱਟਨੈਸ ਟਰੇਨਿੰਗ ਕਰ ਰਹੇ ਹਨ। ਉਨ੍ਹਾਂ ਦੇ ਇਸ ਫੈਸਲੇ ਨਾਲ ਬੀ.ਸੀ.ਸੀ.ਆਈ. ਦੇ ਅਧਿਕਾਰੀਆਂ ਦਾ ਇਕ ਵਰਗ ਨਾਰਾਜ਼ ਹੁੰਦਾ ਦਿਸ ਰਿਹਾ ਹੈ। ਅਜਿਹੇ 'ਚ ਬੋਰਡ ਦੇ ਅਧਿਕਾਰੀਆਂ ਦਾ ਨਾਰਾਜ਼ ਹੋਣਾ ਚੋਣ ਦੇ ਸਮੇਂ ਯੁਵਰਾਜ ਨੂੰ ਭਾਰੀ ਪੈ ਸਕਦਾ ਹੈ।

ਯੁਵਰਾਜ ਅਜੇ ਤੱਕ ਪੰਜਾਬ ਦੇ ਪੰਜ 'ਚੋਂ 4 ਰਣਜੀ ਮੈਚਾਂ 'ਚ ਨਹੀਂ ਖੇਡੇ ਹਨ। ਉਹ ਵਿਦਰਭ ਦੇ ਖਿਲਾਫ ਮੈਚ 'ਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 20 ਅਤੇ 42 ਦੌੜਾਂ ਬਣਾਈਆਂ ਹਨ। ਬੀ.ਸੀ.ਸੀ.ਆਈ. ਦੇ ਕੁਝ ਅਧਿਕਾਰੀ ਹੁਣ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ ਉਨ੍ਹਾਂ ਦੀ ਮੌਜੂਦਗੀ 'ਤੇ ਸਵਾਲ ਉਠਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਤਰ੍ਹਾਂ ਦੀ ਸੱਟ ਦੇ ਬਾਰੇ 'ਚ ਨਹੀਂ ਦੱਸਿਆ ਹੈ। ਪਤਾ ਲੱਗਾ ਹੈ ਕਿ ਯੁਵਰਾਜ ਯੋ-ਯੋ ਫਿੱਟਨੈਸ ਟੈਸਟ ਨੂੰ ਪਾਸ ਕਰਨ ਦੇ ਲਈ ਬੇਤਾਬ ਹਨ ਜਿਸ 'ਚ ਉਹ ਪਹਿਲਾਂ ਅਸਫਲ ਹੋ ਗਏ ਸਨ। ਭਾਰਤੀ ਟੀਮ 'ਚ ਵਾਪਸੀ ਵੀ ਯੁਵਰਾਜ ਦੇ ਲਈ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀ ਆਈ.ਪੀ.ਐੱਲ. ਨਿਲਾਮੀ ਪੂਲ 'ਚ ਵਾਪਸੀ ਦੀ ਉਮੀਦ ਹੈ ਅਤੇ ਫ੍ਰੈਂਚਾਈਜ਼ੀ ਟੀਮਾਂ ਦੇ ਲਈ ਭਾਰਤੀ ਟੀਮ ਤੋਂ ਬਾਹਰ ਚਲ ਰਹੇ ਖਿਡਾਰੀਆਂ ਨੂੰ ਲੈਣਾ ਪਹਿਲਾ ਬਦਲ ਨਹੀਂ ਹੁੰਦਾ।  


Related News