ਯੁਕੀ ਭਾਂਬਰੀ ਫਿਰ ਭਾਰਤ ਦਾ ਨੰਬਰ ਇਕ ਸਿੰਗਲ ਖਿਡਾਰੀ ਬਣਿਆ

06/26/2017 8:13:29 PM

ਨਵੀਂ ਦਿੱਲੀ  — ਯੁਕੀ ਭਾਂਬਰੀ ਏ. ਟੀ. ਪੀ. ਦੀ ਤਾਜ਼ਾ ਵਿਸ਼ਵ ਰੈਂਕਿੰਗ 'ਚ 7 ਸਥਾਨ ਅੱਗੇ ਵੱਧ ਕੇ 219ਵੇਂ ਸਥਾਨ 'ਤੇ ਪਹੁੰਚ ਗਏ ਹਨ, ਜਿਸ 'ਚ ਉਹ ਪੁਰਸ਼ ਸਿੰਗਲ 'ਚ ਫਿਰ ਤੋਂ ਭਾਰਤ ਦੇ ਨੰਬਰ ਇਕ ਟੈਨਿਸ ਖਿਡਾਰੀ ਬਣ ਗਏ ਹਨ। ਪਿਛਲੇ ਹਫਤੇ ਬ੍ਰਿਟੇਨ 'ਚ ਐਗੋਨ ਟਰਾਫੀ 'ਚ ਆਪਣੇ ਤੋਂ ਜ਼ਿਆਦਾ ਰੈਂਕਿੰਗ ਦੇ ਕੈਨੇਡਾਈ ਖਿਡਾਰੀ ਪੀਟਰ ਪੋਲਸਕੀ  ਨੂੰ ਹਰਾ ਕੇ ਪ੍ਰੀ ਕੁਆਰਟਰ 'ਚ ਪਹੁੰਚਣ ਵਾਲੇ ਯੁਕੀ 7 ਸਥਾਨ ਅੱਗੇ ਵੱਧਣ ਨਾਲ ਰਾਮਕੁਮਾਰ ਰਾਮਨਾਥਨ ਨੂੰ ਪਿੱਛੇ ਛੱਡਣ 'ਚ ਸਫਲ ਰਹੇ ਜੋ ਇਕ ਸਥਾਨ ਹੇਠਾ 222ਵੇਂ ਸਥਾਨ 'ਤੇ ਖਿਸਕ ਗਏ।
ਯੁਕੀ ਜਨਵਰੀ 2016 'ਚ ਚੋਟੀ 100 'ਚ ਸ਼ਾਮਲ ਸੀ ਪਰ ਸੱਟਾਂ ਕਾਰਨ ਉਹ ਪਿਛਲੇ ਸਾਲ ਜ਼ਿਆਦਾ ਸਮਾ ਨਹੀਂ ਖੇਡ ਸਕੇ ਅਤੇ ਇਸ ਨਾਲ ਅਕਤੂਬਰ 2016 'ਚ 552ਵੇਂ ਸਥਾਨ 'ਤੇ ਖਿਸਕ ਗਏ ਸਨ ਪਰ ਵਾਪਸੀ ਤੋਂ ਬਾਅਦ ਉਨ੍ਹਾਂ ਨੇ ਰੈਂਕਿੰਗ 'ਚ ਲਗਾਤਾਰ ਸੁਧਾਰ ਕੀਤਾ ਹੈ। ਬਾਕੀ ਭਾਰਤੀ ਖਿਡਾਰੀਆਂ 'ਚ ਪ੍ਰਜਨੇਸ਼ ਗੁਣੇਸ਼ਵਰਨ ਨੂੰ ਵੀ ਉਜਵੇਕਿਸਤਾਨ 'ਚ ਫਰਜਾਨਾ ਚੈਲੰਜਰ ਦੇ ਕੁਆਰਟਰ ਫਾਈਨਲ 'ਚ ਪਹੁੰਚਣ ਦਾ ਫਾਇਦਾ ਮਿਲਿਆ। ਇਸ 'ਚ ਉਹ 12 ਸਥਾਨ ਅੱਗੇ 256ਵੇਂ ਸਥਾਨ 'ਤੇ ਪਹੁੰਚ ਗਏ।
ਡਬਲ ਰੈਂਕਿੰਗ 'ਚ ਰੋਹਨ ਬੋਪੰਨਾ ਹੁਣ ਵੀ ਭਾਰਤ ਦੇ ਨੰਬਰ ਇਕ ਖਿਡਾਰੀ ਬਣੇ ਹੋਏ ਹਨ। ਉਹ 2 ਸਥਾਨ 'ਤੇ 21ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਸ ਤੋਂ ਬਾਅਦ ਪੁਰਵ ਰਾਜਾ ਅਤੇ ਦਿਵਿਜ ਸ਼ਰਣ (ਦੋਵੇਂ ਇਕ ਸਥਾਨ ਹੇਠਾ ਸੰਯੁਕਤ 58ਵੇਂ ਸਥਾਨ 'ਤੇ), ਦਿੱਗਜ ਲਿਏਂਡਰ ਪੇਸ (62ਵੇਂ) ਅਤੇ ਵਿੰਬਲਡਨ ਡਬਲ 'ਚ ਜਗ੍ਹਾ ਬਣਾਉਣ ਵਾਲੇ ਜੀਵਨ  ਨੇਦੁਚਝਿਆਨ (3 ਸਥਾਨ ਹੇਠਾ 98ਵੇਂ ਸਥਾਨ) ਦਾ ਨੰਬਰ ਆਉਂਦਾ ਹੈ। ਉਧਰ ਡਬਲਯੂ. ਟੀ. ਏ. ਰੈਂਕਿੰਗ 'ਚ ਸਾਨੀਆ ਮਿਰਜ਼ਾ ਪਹਿਲਾ ਦੀ ਤਰ੍ਹਾਂ 7ਵੇਂ ਸਥਾਨ ਤੇ ਬਣੀ ਹੋਈ ਹੈ। ਉਸ ਦੇ 5855 ਰੇਟਿੰਗ ਅੰਕ ਹਨ।


Related News