ਵਾਲੀਬਾਲ ਤੇ ਕਬੱਡੀ ਦਾ ਮਹਾਕੁੰਭ ਅੱਜ ਤੋਂ ਸ਼ੁਰੂ

11/03/2017 4:43:28 AM

ਸੁਲਤਾਨਪੁਰ ਲੋਧੀ (ਧੀਰ)— ਸ੍ਰੀ ਗੁਰੂ ਨਾਨਕ ਦੇਵ ਖੇਡ ਟੂਰਨਾਮੈਂਟ ਕਮੇਟੀ ਵਲੋਂ ਕਰਵਾਏ ਜਾ ਰਹੇ 2 ਰੋਜ਼ਾ ਖੇਡ ਟੂਰਨਾਮੈਂਟ ਸਬੰਧੀ ਅੱਜ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਐੱਸ. ਡੀ. ਐੱਮ. ਡਾ. ਚਾਰੂਮਿਤਾ, ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਇਜ਼ਾ ਲਿਆ। ਇਸ ਮੌਕੇ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਹਾ ਕਿ ਖੇਡ ਟੂਰਨਾਮੈਂਟ ਮੌਕੇ ਪਹੁੰਚ ਰਹੇ ਕੈਬਨਿਟ ਮੰਤਰੀ ਤੇ ਵਿਧਾਇਕ ਦੇ ਲਈ ਸਪੈਸ਼ਲ ਵੀ. ਆਈ. ਪੀ. ਗੈਲਰੀ ਬਣਾਈ ਗਈ ਹੈ, ਜਿਸ 'ਚ ਸਿਰਫ ਪਤਵੰਤੇ ਸੱਜਣ ਹੀ ਬੈਠਣਗੇ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਮੌਕੇ ਸਾਰੇ ਸਟੇਡੀਅਮ 'ਚ ਦਿਨ-ਰਾਤ ਪੁਲਸ ਦਾ ਪਹਿਰਾ ਰਹੇਗਾ।
ਇਸ ਮੌਕੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਜ਼ਰੂਰੀ ਸੁਰੱਖਿਆ ਸਬੰਧੀ ਨਿਰਦੇਸ਼ ਵੀ ਦਿੱਤੇ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਪਰਵਿੰਦਰ ਸਿੰਘ ਪੱਪਾ, ਦੀਪਕ ਧੀਰ ਰਾਜੂ, ਅੰਗਰੇਜ ਸਿੰਘ ਢਿੱਲੋਂ ਡੇਰਾ ਸੈਯਦਾਂ, ਰਾਜੂ ਢਿੱਲੋਂ ਖੇਡ ਪ੍ਰਮੋਟਰ ਨੇ ਦੱਸਿਆ ਕਿ 3 ਨਵੰਬਰ ਨੂੰ ਅੱਜ ਸਵੇਰੇ ਸਾਢੇ 10 ਵਜੇ ਖੇਡ ਟੂਰਨਾਮੈਂਟ ਦਾ ਆਗਾਜ਼ ਵਿਧਾਇਕ ਨਵਤੇਜ ਸਿੰਘ ਚੀਮਾ ਕਰਨਗੇ, ਜਿਸ ਦੌਰਾਨ ਯੂਨੀਵਰਸਿਟੀ ਪੱਧਰ ਦੀਆਂ ਵਾਲੀਬਾਲ ਟੀਮਾਂ ਦੇ ਮੈਚ ਹੋਣਗੇ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਕਬੱਡੀ ਦਾ ਮਹਾਕੁੰਭ ਹੋਵੇਗਾ।  
ਇਸ ਮੌਕੇ ਨਰਿੰਦਰ ਸਿੰਘ ਜੈਨਪੁਰ ਸਕੱਤਰ ਕਾਂਗਰਸ, ਸਤਿੰਦਰ ਸਿੰਘ ਚੀਮਾ ਇੰਚਾਰਜ ਵਿਧਾਇਕ ਦਫਤਰ, ਨਿਹਾਲ ਸਿੰਘ, ਪਰਗਟ ਸਿੰਘ ਸਿੱਧੂ ਬੀ. ਡੀ. ਪੀ. ਓ. , ਸੰਤੋਖ ਸਿੰਘ ਬੱਗਾ, ਕੁੰਦਨ ਸਿੰਘ ਚੱਕਾ ਸਾਬਕਾ ਸਰਪੰਚ, ਜਸਪਾਲ ਸਿੰਘ ਸਵਾਲ ਐੱਨ. ਆਰ. ਆਈ., ਸਰਬਜੀਤ ਸਿੰਘ ਐੱਸ. ਐੱਚ. ਓ. ਆਦਿ ਹਾਜ਼ਰ ਸਨ।


Related News