ਵਰਧਨ ਸਿੰਗਲ ਤੋਂ ਬਾਹਰ ਪਰ ਬਾਲਾਜੀ ਦੇ ਨਾਲ ਡਬਲਜ਼ ਸੈਮੀਫਾਈਨਲ ''ਚ ਪਹੁੰਚੇ

08/09/2017 6:46:13 PM

ਨਵੀਂ ਦਿੱਲੀ— ਵਿਸ਼ਣੂ ਵਰਧਨ ਚੀਨ ਦੇ ਜਿਨਾਨ 'ਚ ਏ.ਟੀ.ਪੀ. ਚੈਲੰਜਰ ਟੂਰਨਾਮੈਂਟ ਦੇ ਪੁਰਸ਼ ਸਿੰਗਲ 'ਚ ਸਿੱਧੇ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਏ ਪਰ ਉਹ ਹਮਵਤਨ ਐੱਨ. ਸ਼੍ਰੀਰਾਮ ਬਾਲਾਜੀ ਦੇ ਨਾਲ ਮਿਲ ਕੇ ਡਬਲਜ਼ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੇ। ਵਰਧਨ ਸਿੰਗਲ 'ਚ ਇਕੱਲੇ ਖਿਡਾਰੀ ਰਹਿ ਗਏ ਸਨ ਪਰ ਉਹ ਲਿਥੁਵਾਨੀਆ ਦੇ ਛੇਵਾਂ ਦਰਜਾ ਪ੍ਰਾਪਤ ਬੇਰੇਨਕਿਸ ਤੋਂ 4-6, 4-6 ਨਾਲ ਹਾਰ ਗਏ। ਇਸ ਨਾਲ ਸਿੰਗਲ 'ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ।

ਸਾਕੇਤ ਮਾਇਨੇਨੀ, ਸਿਥਾਰਥ ਰਾਵਤ, ਬਾਲਾਜੀ, ਸ਼ਸ਼ੀ ਕੁਮਾਰ ਮੁਕੁੰਦ ਅਤੇ ਐੱਨ ਵਿਜੇ ਸੁੰਦਰ ਪਹਿਲੇ ਦੌਰ 'ਚ ਹੀ ਬਾਹਰ ਹੋ ਗਏ ਸਨ। ਵਰਧਨ ਅਤੇ ਬਾਲਾਜੀ ਨੇ ਹਾਲਾਂਕਿ ਡਬਲਜ਼ ਦੇ ਕੁਆਰਟਰਫਾਈਨਲ 'ਚ ਸਥਾਨਕ ਖਿਡਾਰੀ ਦੀ ਵੁ ਅਤੇ ਝੇਝੇਨ ਚਯਾਂਗ ਨੂੰ 7-6 (4), 6-3 ਨਾਲ ਹਰਾ ਕੇ ਅੰਤਿਮ ਚਾਰ 'ਚ ਪ੍ਰਵੇਸ਼ ਕੀਤਾ। ਪਿਛਲੇ ਹਫਤੇ ਵਰਧਨ ਅਤੇ ਬਾਲਾਜੀ ਨੇ 125,000 ਡਾਲਰ ਇਨਾਮੀ ਚੇਂਗਦੂ ਚੈਲੰਜਰ ਦਾ ਖਿਤਾਬ ਜਿੱਤਿਆ ਸੀ।


Related News