ਖੂਬ ਵਾਇਰਲ ਹੋ ਰਹੀ ਕੋਹਲੀ ਤੇ ਕੋਚ ਸ਼ਾਸਤਰੀ ਦੀ ਇਹ ਵੀਡੀਓ

11/23/2017 10:39:23 AM

ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਜ਼ੋਰਦਾਰ ਆਗਾਜ਼ ਹੋ ਚੁੱਕਿਆ ਹੈ। ਇਸ ਦੌਰਾਨ ਦੋਨਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਡਰਾਅ ਰਿਹਾ। ਜਿੱਤ ਦੇ ਕਗਾਰ ਉੱਤੇ ਖੜ੍ਹੀ ਟੀਮ ਇੰਡੀਆ ਜਿੱਥੇ ਡਰਾਅ ਤੋਂ ਇਕਦਮ ਅਸੰਤੁਸ਼ਟ ਵਿਖਾਈ ਦਿੱਤੀ, ਉਥੇ ਹੀ ਸ਼੍ਰੀਲੰਕਾਈ ਟੀਮ ਹਾਰਦੇ-ਹਾਰਦੇ ਬਚ ਗਈ। ਇਸ ਮੈਚ ਦੇ ਆਖਰੀ ਦਿਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਆਪਸੀ ਇਸ਼ਾਰਿਆਂ-ਇਸ਼ਾਰਿਆਂ ਵਿਚ ਕੁਝ ਵਾਰਤਾਲਾਪ ਕਰਦੇ ਹੋਏ ਵਿਖਾਈ ਦਿੱਤੇ, ਜਿਸਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਕੋਹਲੀ ਨੇ ਰਵੀ ਸ਼ਾਸਤਰੀ ਨਾਲ ਕੀਤੇ ਇਸ਼ਾਰਿਆਂ ਵਿਚ ਗੱਲਬਾਤ
ਦਰਅਸਲ, ਮੈਦਾਨ ਵਿਚ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੇ ਡਰੈਸਿੰਗ ਰੂਮ ਵਿਚ ਬੈਠੇ ਕੋਚ ਰਵੀ ਸ਼ਾਸਤਰੀ ਨਾਲ ਕੁਝ ਇਸ਼ਾਰੇ ਕਰਕੇ ਗੱਲਬਾਤ ਕੀਤੀ। ਜਿਸਦੀ ਵੀਡੀਓ ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ, ਜੋ ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ। ਵੀਡੀਓ ਵਿਚ ਦੋਨੋਂ ਇਕ ਦੂਜੇ ਨਾਲ ਇਸ਼ਾਰਿਆਂ ਵਿਚ ਗੱਲਬਾਤ ਕਰ ਰਹੇ ਹਨ ਅਤੇ ਦੋਨਾਂ ਦੇ ਇਸ਼ਾਰਿਆਂ ਨੂੰ ਸਮਝ ਪਾਉਣਾ ਵੀ ਕਾਫੀ ਮੁਸ਼ਕਲ ਲੱਗ ਰਿਹਾ ਹੈ, ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਪਤਾਨ ਵਿਰਾਟ ਕੋਹਲੀ, ਕੋਚ ਰਵੀ ਸ਼ਾਸਤਰੀ ਨੂੰ ਪਾਰੀ ਘੋਸ਼ਿਤ ਕਰਨ ਦਾ ਪੁੱਛ ਰਹੇ ਹਨ। ਜਿਸ ਉੱਤੇ ਰਵੀ ਸ਼ਾਸਤਰੀ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ।


Related News