ਕਦੇ ਇਸ ਹਸੀਨਾ ਨਾਲ ਜੁੜਿਆ ਸੀ ਸ਼੍ਰੀਸੰਥ ਦਾ ਨਾਂ, ਅੱਜ ਹੈ 2 ਬੱਚਿਆਂ ਦਾ ਪਿਤਾ

08/17/2017 2:11:56 PM

ਨਵੀਂ ਦਿੱਲੀ— ਆਪਣੇ ਬੋਲਡ ਅਤੇ ਗਲੈਮਰਸ ਲੁਕ ਲਈ ਮਸ਼ਹੂਰ ਰਹੇ ਬਾਲੀਵੁਡ ਹਸੀਨਾ ਰੀਆ ਸੇਨ ਛੇਤੀ ਹੀ ਵਿਆਹ ਕਰਨ ਜਾ ਰਹੀ ਹੈ। ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੀ ਰੀਆ ਦਾ ਕ੍ਰਿਕਟਰ ਸ਼੍ਰੀਸੰਥ ਨਾਲ ਨਾਮ ਜੁੜ ਚੁੱਕਿਆ ਹੈ। ਅਜਿਹਾ ਮੰਨਿਆ ਜਾਂਦਾ ਸੀ ਕਿ ਦੋਨਾਂ ਵਿਚਾਲੇ ਸੀਕਰੇਟ ਅਫੇਅਰ ਰਿਹਾ ਹੈ। ਵਿਆਹ ਤੋਂ ਪਹਿਲਾਂ ਉਹ ਸ਼੍ਰੀਸੰਥ ਨਾਲ ਕਈ ਜਗ੍ਹਾ ਸਪਾਟ ਵੀ ਹੋਈ। ਅਜਿਹੀਆਂ ਅਫਵਾਹਾਂ ਸਨ ਕਿ ਇਕ ਈਵੇਂਟ ਵਿਚ ਮੁਲਾਕਾਤ  ਦੇ ਬਾਅਦ ਦੋਨੋਂ ਕਾਫ਼ੀ ਕਰੀਬ ਆ ਗਏ ਸਨ ਅਤੇ ਚੋਰੀ ਡੇਟ ਕਰ ਕਰਦੇ ਸਨ।
ਯੁਵਰਾਜ ਸਿੰਘ ਨਾਲ ਵੀ ਜੁੜਿਆ ਹੈ ਨਾਂ
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਸੰਥ ਅਤੇ ਰੀਆ ਦਾ ਅਫੇਅਰ ਜ਼ਿਆਦਾ ਦਿਨ ਤੱਕ ਨਹੀਂ ਚੱਲਿਆ। ਇਸਦੇ ਬਾਅਦ ਰੀਆ ਦਾ ਨਾਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਾਲ ਵੀ ਜੁੜਿਆ। ਹਾਲਾਂਕਿ, ਇਸ ਰਿਸ਼ਤੇ ਦੇ ਵੀ ਜਲਦੀ ਹੀ ਟੁੱਟਣ ਦੀਆਂ ਗੱਲਾਂ ਸਾਹਮਣੇ ਆਈਆਂ ਸੀ।
ਫਿਰ ਜੈਪੁਰ ਦੇ ਰਾਜਘਰਾਣੇ ਵਿਚ ਹੋਇਆ ਸ਼੍ਰੀਸੰਥ ਦਾ ਵਿਆਹ
ਰੀਆ ਸੇਨ ਨਾਲ-ਨਾਲ ਸ਼੍ਰੀਸੰਥ ਦਾ ਹੋਰ ਵੀ ਕਈ ਸਾਊਥ ਅਭਿਨੇਤਰੀਆਂ ਅਤੇ ਮਾਡਲਾਂ ਨਾਲ ਅਫੇਅਰ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ। ਹਾਲਾਂਕਿ, ਅਫਵਾਹਾਂ ਨੂੰ ਵਿਰਾਮ ਦਿੰਦੇ ਹੋਏ ਸ਼੍ਰੀਸੰਥ ਨੇ ਜੈਪੁਰ ਦੇ ਸ਼ਾਹੀ ਪਰਿਵਾਰ ਦੀ ਧੀ ਭੁਵਨੇਸ਼ਵਰੀ ਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਭੈੜੇ ਸਮੇਂ ਵਿਚ ਭੁਵਨੇਸ਼ਵਰੀ ਨੇ ਉਨ੍ਹਾਂ ਨੂੰ ਬਹੁਤ ਸਪੋਰਟ ਕੀਤਾ ਸੀ। ਭੁਵਨੇਸ਼ਵਰੀ ਜੈਪੁਰ ਦੇ ਰਾਜਪੂਤ ਪਰਿਵਾਰ ਤੋਂ ਹੈ। ਸ਼੍ਰੀਸੰਥ ਨੇ 13 ਦਸੰਬਰ 2013 ਨੂੰ ਜੈਪੁਰ ਦੇ ਸ਼ੇਖਾਵਤ ਪਰਿਵਾਰ ਦੀ ਪ੍ਰਿੰਸੇਸ ਭੁਵਨੇਸ਼ਵਰੀ ਨਾਲ ਵਿਆਹ ਕੀਤਾ ਸੀ। ਇਹ ਵਿਆਹ ਸ਼ਾਹੀ ਅੰਦਾਜ਼ ਵਿਚ ਹੋਇਆ ਸੀ, ਜਿਸ ਵਿਚ ਸਾਊਥ ਫਿਲਮ ਇੰਡਸਟਰੀ ਦੇ ਨਾਲ-ਨਾਲ ਪਾਲੀਟੀਕਲ ਸਟਾਰ ਵੀ ਮੌਜੂਦ ਰਹੇ ਸਨ। ਸ਼੍ਰੀਸੰਥ ਹੁਣ ਦੋ ਬੱਚਿਆਂ ਦੇ ਪਿਤਾ ਵੀ ਹਨ।


Related News