ਬੋਪੰਨਾ 2 ਸਥਾਨ ''ਤੇ, ਵਿਸ਼ਣੂ ਚੋਟੀ 200 ''ਚ ਪਹੁੰਚੇ

06/26/2017 9:33:58 PM

ਨਵੀਂ ਦਿੱਲੀ— ਭਾਰਤ ਦੇ ਚੋਟੀ ਡਬਲ ਖਿਡਾਰੀ ਰੋਹਨ ਬੋਪੰਨਾ ਸੋਮਵਾਰ ਨੂੰ ਜਾਰੀ ਤਾਜ਼ਾ ਟੈਨਿਸ ਰੈਂਕਿੰਗ 'ਚ 2 ਸਥਾਨ ਦੇ ਸੁਧਾਰ ਦੇ ਨਾਲ 21ਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਵਿਸ਼ਣੂ ਵਰਧਨ ਅਤੇ ਐਨ ਸ਼੍ਰੀਰਾਮ ਬਾਲਾਜੀ ਨੇ ਚੋਟੀ 200 'ਚ ਛਾਲ ਲਾਈ ਹੈ। ਬੋਪੰਨਾ 23ਵੇਂ ਤੋਂ 21ਵੇਂ ਸਥਾਨ 'ਤੇ ਪਹੁੰਚੇ ਹਨ। ਵਿਸ਼ਣੂ 36 ਸਥਾਨ ਵੱਲ, ਬਾਲਾਜੀ 42 ਸਥਾਨ ਦੀ ਲੰਬੀ ਛਾਲ ਲਾ ਕੇ ਕ੍ਰਮਵਾਰ 174 ਅਤੇ 180ਵੇਂ ਸਥਾਨ 'ਤੇ ਪਹੁੰਚੇ ਹਨ। ਲਿਏਂਡਰ ਪੇਸ ਦਾ 62ਵਾਂ ਅਤੇ ਸਾਨੀਆ ਮਿਰਜ਼ਾ ਦਾ 7ਵਾਂ ਸਥਾਨ ਕਾਇਮ ਹੈ। ਇਸ 'ਚ ਬ੍ਰਿਟੇਨ ਦੇ ਐਂਡੀ ਮਰੇ ਰੈਂÎਕਿੰਗ 'ਚ ਚੋਟੀ 'ਤੇ ਬਣੇ ਹੋਏ ਹਨ। ਕਵੀਂਸ ਕਲੱਬ ਟੂਰਨਾਮੈਂਟ 'ਚ ਮਰੇ ਨੂੰ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰ ਕੇ ਬਾਹਰ ਹੋਣਾ ਪਿਆ ਸੀ। ਉਨ੍ਹਾਂ ਨੇ 86ਵੀਂ ਰੈਂÎਕਿੰਗ ਦੇ ਆਸਟਰੇਲੀਆਈ ਖਿਡਾਰੀ ਜੋਰਡਨ ਥਾਪਸਨ ਨੂੰ ਹਰਾਇਆ ਸੀ। ਸਪੇਨ ਦੇ ਰਾਫੇਲ ਨਡਾਲ ਦੂਜੇ, ਸਵਿਟਜਰਲੈਂਡ ਦੇ ਸਟੇਨਿਸਲਾਸ ਤੀਜੇ, ਸਰਬੀਆ ਦੇ ਨੋਵਾਕ ਜੋਕੋਵਿਚ ਚੌਥੇ ਅਤੇ ਸਵਿਟਜਰਲੈਂਡ ਦੇ ਰੋਜ਼ਰ ਫੇਡਰਰ 5ਵੇਂ ਸਥਾਨ 'ਤੇ ਹਨ।


Related News