ਹੁਣ ਭਾਰਤੀ ਬੈਡਮਿੰਟਨ ''ਚ ਸਿਰਫ ਸ਼੍ਰੀਕਾਂਤ ਦੀ ਹੋ ਰਹੀ ਹੈ ਗੱਲ

06/26/2017 11:31:42 PM

ਨਵੀਂ ਦਿੱਲੀ— ਹੁਣ ਭਾਰਤੀ ਬੈਡਮਿੰਟਨ ਵਿਚ ਜੇਕਰ ਗੱਲ ਹੋ ਰਹੀ ਹੈ ਤਾਂ ਸਿਰਫ ਸ਼੍ਰੀਕਾਂਤ ਦੀ, ਜਿਸ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ, ਓਲੰਪਿਕ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਖਿਡਾਰੀਆਂ ਨੂੰ ਇਕ ਤੋਂ ਬਾਅਦ ਇਕ ਹਰਾਇਆ ਹੈ। ਇਹ ਅਜਿਹੀਆਂ ਪ੍ਰਾਪਤੀਆਂ ਹਨ, ਜਿਹੜੀਆਂ ਹੁਣ ਤਕ ਕਿਸੇ ਭਾਰਤੀ ਖਿਡਾਰੀ ਨੂੰ ਹਾਸਲ ਨਹੀਂ ਸਨ। ਸ਼੍ਰੀਕਾਂਤ ਨੇ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਲਗਾਤਾਰ ਸੈੱਟਾਂ ਵਿਚ 22-20, 21-16 ਨਾਲ ਹਰਾ ਕੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਦਾ ਪੁਰਸ਼ ਸਿੰਗਲਜ਼ ਵਰਗ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। 
ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਇੰਡੋਨੇਸ਼ੀਆ ਓਪਨ ਤੋਂ ਬਾਅਦ ਇਹ ਲਗਾਤਾਰ ਦੂਜਾ ਸੁਪਰ ਸੀਰੀਜ਼ ਖਿਤਾਬ ਤੇ ਓਵਰਆਲ ਚੌਥਾ ਸੁਪਰ ਸੀਰੀਜ਼ ਖਿਤਾਬ ਸੀ। ਉਸ ਨੂੰ ਇਸ ਸਾਲ ਅਪ੍ਰੈਲ 'ਚ ਖੇਡੇ ਗਏ ਸਿੰਗਾਪੁਰ ਓਪਨ ਫਾਈਨਲ 'ਚ ਹਮਵਤਨ ਬੀ. ਸਾਈ ਪ੍ਰਣੀਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਸ ਨੇ ਇੰਡੋਨੇਸ਼ੀਆ ਓਪਨ ਦੇ ਫਾਈਨਲ ਵਿਚ ਜਗ੍ਹਾ ਬਣਾਈ ਤੇ ਖਿਤਾਬ ਜਿੱਤਿਆ।


Related News