ਕੋਹਲੀ, ਧੋਨੀ ਅਤੇ ਧਵਨ ਨਹੀਂ, ਇਹ ਖਿਡਾਰੀ ਹੈ ਭਾਰਤ ਦੀ ਜਿੱਤ ਦੀ ਗਾਰੰਟੀ

06/27/2017 1:01:25 PM

ਨਵੀਂ ਦਿੱਲੀ— ਭਾਰਤੀ ਟੀਮ ਅਜੇ ਵੈਸਟਇੰਡੀਜ਼ ਦੇ ਦੌਰੇ 'ਤੇ ਹੈ ਅਤੇ ਇਸ ਟੀਮ 'ਚ ਇਕ ਖਿਡਾਰੀ ਅਜਿਹਾ ਵੀ ਹੈ, ਜਿਸ ਨੂੰ ਜੇਕਰ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਜਾਵੇ ਤਾਂ ਟੀਮ ਇੰਡੀਆ ਦੀ ਜਿੱਤ ਪੱਕੀ ਰਹਿੰਦੀ ਹੈ। ਉਹ ਖਿਡਾਰੀ ਨਾ ਤਾਂ ਕਪਤਾਨ ਕੋਹਲੀ ਹੈ, ਨਾ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਨਾ ਹੀ ਯੁਵਰਾਜ ਅਤੇ ਨਾ ਹੀ ਸ਼ਿਖਰ ਧਵਨ ਹੈ। ਉਸ ਖਿਡਾਰੀ ਦਾ ਨਾਂ ਹੈ ਕੁਲਦੀਪ ਯਾਦਵ। ਕੁਲਦੀਪ ਯਾਦਵ ਨੇ ਅਜੇ ਤੱਕ ਇਕ ਟੈਸਟ ਅਤੇ ਦੋ ਕੌਮਾਂਤਰੀ ਵਨਡੇ ਮੈਚ ਖੇਡੇ ਹਨ। ਜਿਸ 'ਚੋਂ ਭਾਰਤ ਨੂੰ ਇਕ ਟੈਸਟ ਅਤੇ ਇਕ ਵਨਡੇ 'ਚ ਜਿੱਤ ਮਿਲੀ ਹੈ ਅਤੇ ਇਕ ਵਨਡੇ ਮੈਚ ਮੀਂਹ ਦੇ ਚਲਦੇ ਰੱਦ ਹੋ ਗਿਆ। ਟੈਸਟ ਮੈਚ 'ਚ ਕੁਲਦੀਪ ਨੇ ਚਾਰ ਵਿਕਟਾਂ ਝਟਕਾ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ ਸੀ, ਤਾਂ ਵਨਡੇ 'ਚ ਤਿੰਨ ਵਿਕਟਾਂ ਲੈ ਕੇ ਵੈਸਟਇੰਡੀਜ਼ ਦੇ ਟੀਮ ਦੀ ਕਮਰ ਤੋੜ ਦਿੱਤੀ ਸੀ।

ਕੁਲਦੀਪ ਯਾਦਵ ਇਕ ਅਜਿਹਾ ਨਾਂ ਹੈ ਜਿਸ 'ਚ ਸ਼ਾਨਦਾਰ ਪ੍ਰਤਿਭਾ ਭਰੀ ਹੋਈ ਹੈ। ਉਸ ਨੂੰ ਸਿਰਫ ਮੌਕੇ ਦੀ ਭਾਲ ਰਹਿੰਦੀ ਹੈ ਅਤੇ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਉਹ ਖ਼ੁਦ ਨੂੰ ਸਾਬਤ ਕਰ ਦਿੰਦਾ ਹੈ। 2004-05 'ਚ ਕਾਨਪੁਰ 'ਚ ਕ੍ਰਿਕਟ ਖੇਡਣਾ ਸ਼ੁਰੂ ਕਰਨ ਵਾਲਾ ਇਹ ਛੋਟਾ ਬੱਚਾ ਹੁਣ 22 ਸਾਲਾਂ ਦੀ ਉਮਰ 'ਚ ਭਾਰਤੀ ਵਨਡੇ ਟੀਮ ਦਾ ਮੈਂਬਰ ਬਣ ਗਿਆ ਹੈ। ਕੁਲਦੀਪ ਖੱਬੇ ਹੱਥ ਤੋਂ ਗੇਂਦ ਨੂੰ ਦੋਹਾਂ ਪਾਸਿਓਂ ਘੁਮਾ ਲੈਂਦੇ ਹਨ। ਉਹ ਭਾਰਤ ਦਾ ਇਕਮਾਤਰ ਚਾਈਨਾਮੈਨ ਗੇਂਦਬਾਜ਼ ਹੈ। ਉਹ ਖੱਬੇ ਹੱਥ ਨਾਲ ਕਲਾਈ ਦੇ ਸਹਾਰੇ ਗੇਂਦ ਸਪਿਨ ਕਰਾਉਂਦਾ ਹੈ ਜੋ ਅੰਦਰ ਵਾਲੇ ਪਾਸੇ ਜਾਂਦੀ ਹੈ। ਉਸ ਨੂੰ ਜਦੋਂ ਵੀ ਮੌਕਾ ਮਿਲਿਆ ਉਸ ਨੇ ਖੁਦ ਨੂੰ ਸਾਬਤ ਕੀਤਾ ਹੈ।


Related News