78 ਓਵਰਾਂ 'ਚ ਚਾਹੀਦੀਆਂ ਸਨ 4 ਦੌੜਾਂ, ਪਰ ਨਾਕਾਮ ਰਹੀ ਪਾਕਿ ਦੀ ਇਹ ਟੀਮ (ਵੀਡੀਓ)

10/19/2017 10:25:42 AM

ਨਵੀਂ ਦਿੱਲੀ(ਬਿਊਰੋ)— ਜੇਕਰ 78 ਓਵਰ ਬਾਕੀ ਹੋਣ ਅਤੇ ਬਣਾਉਣ ਲਈ ਸਿਰਫ 4 ਦੌੜਾਂ ਹੋਣ ਤਾਂ ਤੁਸੀਂ ਉਸ ਟੀਮ ਦੀ ਜਿੱਤ ਪੱਕੀ ਸਮਝ ਰਹੇ ਹੋਵੋਗੇ। ਹਾਲਾਂਕਿ ਪਾਕਿਸਤਾਨ ਵਿਚ ਹੋਏ ਇਕ ਮੈਚ ਦੀ ਅਜਿਹੀ ਹਾਲਤ ਵਿਚ ਵੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਵੀ ਵਿਵਾਦਪੂਰਨ ਨਿਯਮ ਮੈਨਕੇਡਿੰਗ ਦੀ ਵਜ੍ਹਾ ਨਾਲ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਮੈਨਕੇਡਿੰਗ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਨੇ ਇਕ ਵਾਰ ਫਿਰ ਮੈਨਕੇਡਿੰਗ ਉੱਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਘਰੇਲੂ ਕ੍ਰਿਕਟ ਕਾਇਦ ਏ ਆਜਮ ਟੂਰਨਾਮੈਂਟ ਦੇ ਇਕ ਮੈਚ ਵਿਚ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਿਟੀ ਦਾ ਮੁਕਾਬਲਾ ਪੇਸ਼ਾਵਰ ਨਾਲ ਸੀ। ਪਾਵਰ ਡਿਵੈਲਪਮੈਂਟ ਨੂੰ ਆਖਰੀ ਦਿਨ ਜਿਤ ਲਈ 78 ਓਵਰਾਂ ਵਿਚ 4 ਦੌੜਾਂ ਬਣਾਉਣਆਂ ਸਨ। ਹਾਲਾਂਕਿ ਤਿੰਨ ਦਿਨ ਖਤਮ ਹੋਣ ਦੇ ਬਾਅਦ ਮੈਚ ਦੋਨਾਂ ਪਾਸਿਓ ਬਰਾਬਰ ਝੁੱਕਿਆ ਹੋਇਆ ਸੀ। ਪੇਸ਼ਾਵਰ ਨੂੰ ਵੀ ਜਿੱਤ ਲਈ ਸਿਰਫ ਇਕ ਵਿਕਟ ਦੀ ਜ਼ਰੂਰਤ ਸੀ।

ਇਸ ਦੌਰਾਨ ਮੁਹੰਮਦ ਸ਼ਾਦ ਬੱਲੇਬਾਜ਼ੀ ਕਰ ਰਹੇ ਸਨ ਅਤੇ ਨਾਨ ਸਟਰਾਈਕਰ ਐਂਡ ਉੱਤੇ ਉਨ੍ਹਾਂ ਦੇ ਸਾਥੀ ਮੁਹੰਮਦ ਇਰਫਾਨ ਸਨ। ਉਥੇ ਹੀ ਬੱਲੇਬਾਜ਼ੀ ਦਾ ਜਿੰਮਾ ਤਾਜ ਅਲੀ ਦੇ ਹੱਥਾਂ ਵਿਚ ਸੀ। ਅਜਿਹੇ ਵਿਚ ਤਾਜ ਅਲੀ ਗੇਂਦ ਪਾਉਣ ਲਈ ਅੱਗੇ ਵਧੇ ਅਤੇ ਗੇਂਦ ਕਰਨ ਤੋਂ ਪਹਿਲਾਂ ਵੇਖਿਆ ਕਿ ਮੁਹੰਮਦ ਇਰਫਾਨ ਕਰ‍ੀਜ ਤੋਂ ਬਾਹਰ ਹੋ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਨੇ ਇਰਫਾਨ ਨੂੰ ਮੈਨਕੇਡਿੰਗ ਦੇ ਜਰੀਏ ਆਊਟ ਕਰ ਦਿੱਤਾ। ਅਜਿਹੇ ਵਿਚ ਅੰਪਾਇਰ ਕੋਲ ਆਊਟ ਦੇਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਅੰਪਾਇਰ ਨੇ ਇਕ ਵਾਰ ਫੀਲਡਿੰਗ ਟੀਮ ਨੂੰ ਫਿਰ ਤੋਂ ਆਪਣੇ ਫ਼ੈਸਲਾ ਉੱਤੇ ਵਿਚਾਰ ਕਰਨ ਨੂੰ ਵੀ ਕਿਹਾ। ਹਾਲਾਂਕਿ ਡਿਵੈਲਪਮੈਂਟ ਦੀ ਟੀਮ ਨੇ ਆਪਣਾ ਫੈਸਲਾ ਨਹੀਂ ਬਦਲਿਆ। ਇਸ ਵਜ੍ਹਾ ਨਾਲ ਡਿਵੈਲਪਮੈਂਟ ਨੂੰ ਪੇਸ਼ਾਵਰ ਦੇ ਹੱਥੋਂ ਤਿੰਨ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News