ਮੋਹਾਲੀ ਵਨਡੇ : ਧੋਨੀ ਕਰਨਗੇ ਗਾਂਗੁਲੀ ਦੀ ਬਰਾਬਰੀ, ਟੁੱਟੇਗਾ ਇਸ ਖਿਡਾਰੀ ਦਾ ਰਿਕਾਰਡ

12/12/2017 3:23:38 PM

ਨਵੀਂ ਦਿੱਲੀ, (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਵਨਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ 13 ਦਸੰਬਰ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ। ਇਹ ਵਨਡੇ ਮੈਚ ਟੀਮ ਇੰਡੀਆ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਲਈ 311ਵਾਂ ਵਨਡੇ ਮੈਚ ਹੋਵੇਗਾ।

ਉਨ੍ਹਾਂ ਨੇ ਭਾਰਤ ਦੇ ਲਈ ਅਜੇ ਤੱਕ 307 ਵਨਡੇ ਮੈਚ ਖੇਡੇ ਹਨ, ਜਦਕਿ 3 ਵਨਡੇ ਮੈਚ ਏਸ਼ੀਆ ਇਲੈਵਨ ਦੇ ਲਈ ਖੇਡੇ ਹਨ। ਧੋਨੀ ਮੋਹਾਲੀ ਵਨਡੇ 'ਚ ਖੇਡਦੇ ਹੀ ਸੌਰਵ ਗਾਂਗੁਲੀ ਦੀ ਬਰਾਬਰੀ ਕਰ ਲੈਣਗੇ। ਗਾਂਗੁਲੀ ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਹੋਣ ਦੇ ਨਾਲ ਨਾਲ ਹੀ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ।

ਦਰਅਸਲ ਮੋਹਾਲੀ ਵਨਡੇ ਧੋਨੀ ਦਾ ਟੀਮ ਇੰਡੀਆ ਦੇ ਲਈ 308ਵਾਂ ਮੈਚ ਹੋਵੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ 3 ਵਨਡੇ ਮੈਚ ਏਸ਼ੀਆ ਇਲੈਵਨ ਦੇ ਲਈ ਖੇਡੇ ਹਨ। ਇਸ ਮੈਚ 'ਚ ਖੇਡਦੇ ਹੋਏ ਧੋਨੀ ਗਾਂਗੁਲੀ ਦੀ ਬਰਾਬਰੀ ਕਰ ਲੈਣਗੇ। ਗਾਂਗੁਲੀ ਨੇ 311 ਇੰਟਰਨੈਸ਼ਨਲ ਵਨਡੇ ਮੈਚ ਖੇਡੇ ਹਨ ਅਤੇ ਮਾਹੀ ਵੀ ਇਸ ਮੁਕਾਮ 'ਤੇ ਪਹੁੰਚ ਜਾਣਗੇ।

ਇਸ ਤੋਂ ਪਹਿਲਾਂ ਧੋਨੀ, ਗਾਂਗੁਲੀ ਦਾ ਇਕ ਖਾਸ ਰਿਕਾਰਡ ਤੋੜ ਚੁੱਕੇ ਹਨ। ਬਤੌਰ ਕਪਤਾਨ ਧੋਨੀ ਟੀਮ ਇੰਡੀਆ ਦੇ ਲਈ 199 ਮੈਚ ਖੇਡ ਚੁੱਕੇ ਹਨ। ਜਦਕਿ ਗਾਂਗੁਲੀ ਨੇ 146 ਵਨਡੇ ਮੈਚ ਖੇਡੇ ਹਨ। ਇਸ ਮਾਮਲੇ 'ਚ ਗਾਂਗੁਲੀ ਤੀਜੇ ਸਥਾਨ 'ਤੇ ਹਨ। ਉਨ੍ਹਾਂ ਤੋਂ ਪਹਿਲਾਂ ਦੂਜੇ ਸਥਾਨ 'ਤੇ ਅਜ਼ਹਰੂਦੀਨ ਹਨ। ਉਨ੍ਹਾਂ ਨੇ ਟੀਮ ਇੰਡੀਆ ਦੇ ਬਤੌਰ ਕਪਤਾਨ 174 ਵਨਡੇ ਮੈਚ ਖੇਡੇ ਹਨ।

ਭਾਰਤ ਦੇ ਲਈ ਸਭ ਤੋਂ ਜ਼ਿਆਦਾ ਵਨਡੇ ਖੇਡਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਉਨ੍ਹਾਂ ਨੇ 463 ਇੰਟਰਨੈਸ਼ਨਲ ਵਨਡੇ ਮੈਚ ਖੇਡੇ ਹਨ। ਸਚਿਨ ਦੇ ਬਾਅਦ ਰਾਹੁਲ ਦ੍ਰਵਿੜ ਹਨ। ਦ੍ਰਵਿੜ ਨੇ ਕੁੱਲ 344 ਇੰਟਰਨੈਸ਼ਨਲ ਵਨਡੇ ਮੈਚ ਖੇਡੇ ਹਨ। ਟੀਮ ਇੰਡੀਆ ਦੇ ਇਹ ਦਿੱਗਜ ਖਿਡਾਰੀ ਕੌਮਾਂਤਰੀ ਕ੍ਰਿਕਟ 'ਚ ਕਈ ਰਿਕਾਰਡ ਬਣਾ ਚੁੱਕੇ ਹਨ। ਹੁਣ ਇਸੇ ਤਰ੍ਹਾਂ ਵਿਰਾਟ ਕੋਹਲੀ ਵੀ ਅੱਗੇ ਵਧ ਰਹੇ ਹਨ।  


Related News