ਸੈਮੀਫਾਈਨਲ ''ਚ ਵੀ ਜਾਰੀ ਰੱਖਾਂਗੇ ਹਮਲਾਵਰ ਨੀਤੀ : ਮਨਪ੍ਰੀਤ

06/16/2017 7:49:47 PM

ਲੰਡਨ— ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਐੱਉ. ਆਈ. ਐੱਚ. ਵਰਲਡ ਲੀਗ ਸੈਮੀਫਾਈਨਲ 'ਚ ਟੀਮ ਆਪਣੀ ਬਿਹਤਰੀਨ ਪ੍ਰਦਰਸ਼ਨ ਨੂੰ ਅੱਗੇ ਵੀ ਜਾਰੀ ਰੱਖੇਗੀ। ਭਾਰਤ ਨੇ ਵੀਰਵਾਰ ਨੂੰ ਪਹਿਲੇ ਹਾਫ ਦੀ ਸੁਸਤੀ ਤੋਂ ਉਭਰਦੇ ਹੋਏ ਤੀਜੇ ਕੁਆਰਟਰ 'ਚ ਚਾਰ ਗੋਲ ਕਰਕੇ ਸਕਾਟਲੈਂਡ ਨੂੰ 4-1 ਨਾਲ ਹਰਾਇਆ ਸੀ ਅਤੇ ਹੁਣ ਉਹ ਸ਼ਨੀਵਾਰ ਨੂੰ ਪੂਲ 'ਬੀ' 'ਚ ਕੈਨੇਡਾ ਖਿਲਾਫ ਅਤੇ ਫਿਰ ਐਤਵਾਰ ਮੁੱਖ ਵਿਰੋਧੀ ਪਾਕਿਸਤਾਨ ਖਿਲਾਫ ਮੁਕਾਬਲੇ 'ਚ ਉਤਰਗਾ। ਮਨਪ੍ਰੀਤ ਨੇ ਮੈਚ ਦੀ ਇਕ ਸ਼ਾਮ ਪਹਿਲਾਂ ਕਿਹਾ ਕਿ ਕੈਨੇਡਾ ਟੀਮ ਰੈਕਿੰਗ 'ਚ ਸਾਡੇ ਤੋਂ ਥੱਲੇ ਹੈ ਇਸ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਹਲਕੇ 'ਚ ਨਹੀਂ ਲੈ ਸਕਦੇ। ਉਹ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਥੇ ਤੱਕ ਪਹੁੰਚੇ ਹਨ। ਪਰ ਸਾਡੇ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੀ ਹਮਲਾਵਰ ਨੀਤੀ ਨੂੰ ਇੱਥੇ ਵੀ ਜਾਰੀ ਰੱਖੀਏ।
ਪਿਛਲੇ ਕੁਝ ਸਮੇਂ ਤੋਂ ਭਾਰਤ ਦਾ ਕੈਨੇਡਾ ਖਿਲਾਫ ਰਿਕਾਰਡ ਵਧੀਆ ਰਿਹਾ ਹੈ। ਭਾਰਤ ਨੇ 2015 ਦੇ ਸੁਲਤਾਨ ਅਜਲਾਨ ਸ਼ਾਹ 'ਚ ਕੈਨੇਡਾ ਨੂੰ 5-3 ਨਾਲ ਅਤੇ ਪਿਛਲੇ ਸਾਲ 3-1 ਨਾਲ ਹਰਾਇਆ ਸੀ। ਰੀਓ ਓਲੰਪਿਕ 'ਚ ਭਾਰਤ ਨੇ ਕੈਨੇਡਾ ਨਾਲ ਡਰਾਅ ਖੇਡਿਆ ਸੀ। ਕਪਤਾਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਾਡੀ ਸ਼ੁਰੂਆਤ ਵਧੀਆ ਨਹੀਂ ਸੀ। ਪਰ ਬਰੈਕ ਤੋਂ ਬਾਅਦ ਕੋਚ ਨੇ ਸਾਡੇ ਅੰਦਰ ਕਾਫੀ ਵਿਸ਼ਵਾਸ ਜਗਾਇਆ। ਕੋਚ ਨੇ ਸਾਨੂੰ ਖੇਡ 'ਚ ਹਮਲਾਵਰ ਨੀਤੀ ਅਪਣਾਉਣ ਲਈ ਕਿਹਾ। ਕੋਚ ਨੇ ਸਾਡੀ ਰਣਨੀਤੀ ਯਾਦ ਦਿਵਾਈ ਅਤੇ ਫਿਰ ਅਸੀਂ ਉਸ ਦੇ ਅਨੁਸਾਰ ਤੀਜੇ ਕੁਆਰਟਰ 'ਚ ਕਈ ਸ਼ਾਨਦਾਰ ਗੋਲ ਕੀਤੇ। ਕੈਨੇਡਾ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ ਮੁੱਖ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਭਾਰਤ ਨੇ ਪਿਛਲੇ ਸਾਲ ਲੀਗ ਅਤੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-2 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਟੀਮ ਨੂੰ ਅਜਲਨ ਸ਼ਾਹ ਕੱਪ 'ਚ ਵੀ ਪਾਕਿਸਤਾਨ ਨੂੰ 5-1 ਨਾਲ ਹਰਾਇਆ ਸੀ। ਇਸ ਸਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਪਹਿਲਾਂ ਮੁਕਾਬਲਾ ਹੋਵੇਗਾ।
ਮਨਪ੍ਰੀਤ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਹੋਣ ਵਾਲੇ ਇਸ ਮੁਕਾਬਲੇ ਨੂੰ ਵੀ ਅਸੀਂ ਕਿਸੇ ਹੋਰ ਮੁਕਾਬਲੇ ਦੀ ਤਰ੍ਹਾਂ ਹੀ ਦੇਖ ਦੇ ਹਾਂ ਅਤੇ ਸਾਡੀ ਨਜ਼ਰ ਲੀਗ ਦੇ ਪੜਾਅ 'ਚ ਤਿੰਨ ਅੰਕ ਹਾਸਲ ਕਰਨ 'ਤੇ ਲੱਗੀ ਹੋਈ ਹੈ। ਉਹ ਇਕ ਵਧੀਆ ਟੀਮ ਹੈ ਪਰ ਅਸੀਂ ਵੀ  ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਕੈਨੇਡਾ ਅਤੇ ਪਕਿਸਤਾਨ ਖਿਲਾਫ ਹੋਣ ਵਾਲੇ ਮੁਕਾਬਲੇ 'ਚ ਵੀ ਅਸੀਂ ਆਪਣੀ ਪਿਛਲੀ ਹਮਲਾਵਰ ਨੀਤੀ ਨੂੰ ਜਾਰੀ ਰੱਖਾਗੇ। ਉਸ ਨੇ ਕਿਹਾ ਕਿ ਮੁਕਾਬਲੇ ਨੂੰ ਲੈ ਕੇ ਟੀਮ 'ਤੇ ਕੋਈ ਦਬਾਅ ਨਹੀਂ ਹੈ ਕਿਉਂਕਿ ਟੀਮ ਇਸ ਸਾਲ ਦਸੰਬਰ 'ਚ ਹੋਣ ਵਾਲੇ ਪੁਰਸ਼ ਹਾਕੀ ਵਰਲਡ ਲੀਗ ਫਾਈਨਲ ਦੇ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ। ਇਸ ਲਈ ਅਸੀਂ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁੰਦੇ ਹਾਂ।


Related News