ਭਾਰਤੀ ਮੁੱਕੇਬਾਜ਼ਾਂ ਨੇ ਬਾਲਕਨ ਓਪਨ 'ਚ ਸੋਨ ਤਮਗੇ ਸਮੇਤ ਅੱਠ ਤਮਗੇ ਜਿੱਤੇ

10/22/2017 3:18:15 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਮੁੱਕੇਬਾਜ਼ਾਂ ਨੇ ਬੁਲਗਾਰੀਆ ਦੇ ਸੋਫੀਆ 'ਚ ਤੀਜੀ ਯੁਵਾ ਕੌਮਾਂਤਰੀ ਚੈਂਪੀਅਨਸ਼ਿਪ ਬਾਲਕਨ ਓਪਨ 2017 'ਚ ਸੋਨ ਤਮਗੇ ਸਮੇਤ ਅੱਠ ਤਮਗੇ ਆਪਣੀ ਝੋਲੀ 'ਚ ਪਾਏ। 

ਭਾਰਤੀ ਮੁੱਕੇਬਾਜ਼ਾਂ ਨੇ ਚਾਰ ਸੋਨ ਤਮਗਿਆਂ ਤੋਂ ਇਲਾਵਾ ਇਕ ਚਾਂਦੀ ਅਤੇ 3 ਕਾਂਸੀ ਤਮਗੇ ਵੀ ਪ੍ਰਾਪਤ ਕੀਤੇ ਹਨ ਜਦਕਿ ਭਾਰਤੀ ਯੁਵਾ ਟੀਮ ਨੂੰ ਚੈਂਪੀਅਨਸ਼ਿਪ ਦੀ ਸਰਵਸ਼੍ਰੇਸ਼ਟ ਟੀਮ ਵੀ ਐਲਾਨਿਆ ਗਿਆ ਹੈ। ਨੀਤੂ (48 ਕਿਲੋਗ੍ਰਾਮ), ਸਾਕਸ਼ੀ (54 ਕਿਲੋਗ੍ਰਾਮ), ਸ਼ਸ਼ੀ (57 ਕਿਲੋਗ੍ਰਾਮ) ਅਤੇ ਨੇਹਾ ਯਾਦਵ (+81 ਕਿਲੋਗ੍ਰਾਮ) ਨੇ ਸੋਨ ਤਮਗੇ ਜਦਕਿ ਅੰਕੁਸ਼ਿਤਾ ਬੋਰੋ (64 ਕਿਲੋਗ੍ਰਾਮ) ਨੇ ਚਾਂਦੀ ਦਾ ਤਮਗਾ ਜਿੱਤਿਆ। ਕਾਂਸੀ ਤਮਗੇ ਜਾਯ ਕੁਮਾਰੀ (51 ਕਿਲੋਗ੍ਰਾਮ), ਸਪਨਾ (75 ਕਿਲੋਗ੍ਰਾਮ) ਅਤੇ ਅਨੁਪਮਾ (+81 ਕਿਲੋਗ੍ਰਾਮ) ਨੇ ਜਿੱਤੇ।


Related News