ਦਬੰਗ ਦਿੱਲੀ ਨੇ ਜੈਪੁਰ ਪਿੰਕ ਪੈਂਥਰਸ ਨੂੰ 30-26 ਨਾਲ ਹਰਾਇਆ

07/30/2017 2:44:38 AM

ਹੈਦਰਾਬਾਦ— ਦਬੰਗ ਦਿੱਲੀ ਨੇ ਸ਼ਨੀਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਪਿੰਕ ਪੈਥਰਸ 'ਤੇ 30-26 ਨਾਲ ਕਰੀਬੀ ਜਿੱਤ ਦਰਜ ਕੀਤੀ। ਦਿੱਲੀ ਨੇ ਸ਼ੁਰੂ 'ਚ ਬੜ੍ਹਤ ਬਣਾਈ ਪਰ 6 ਮਿੰਟ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਆ ਗਈਆ। ਇਸ ਤੋਂ ਬਾਅਦ ਪਿੰਕ ਪੈਂਥਰਸ ਨੇ ਬੜ੍ਹਤ ਹਾਸਲ ਕਰਨਾ ਸ਼ੁਰੂ ਕੀਤਾ ਅਤੇ ਉਹ ਪਹਿਲੇ ਹਾਫ ਤੱਕ 16-9 ਤੋਂ ਅੱਗੇ ਹੋ ਗਈ।
ਦਿੱਲੀ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਜੈਪੁਰ 'ਤੇ ਦਬਾਅ ਬਣਾਉਂਣਾ ਸ਼ੁਰੂ ਕੀਤਾ ਅਤੇ 27-21 ਨਾਲ ਬੜ੍ਹਤ ਬਣਾਕੇ ਜਿੱਤ ਹਾਸਲ ਕੀਤੀ।


Related News