ਚੀਨੀ ਤਾਈਪੇ ਗ੍ਰਾਂ ਪ੍ਰੀ ਗੋਲਡ ''ਚ ਖਿਤਾਬ ਬਚਾਉਣ ''ਤੇ ਟਿਕੀਆਂ ਸੌਰਵ ਦੀਆਂ ਨਜ਼ਰਾਂ

06/26/2017 4:39:58 PM

ਤਾਈਪੇ — ਸਾਬਕਾ ਚੈਂਪੀਅਨ ਸੌਰਵ ਵਰਮਾ ਕੱਲ੍ਹ ਜਦੋਂ ਇੱਥੇ ਸ਼ੁਰੂ ਹੋਣ ਵਾਲੇ 200,000 ਡਾਲਰ ਇਨਾਮੀ ਰਾਸ਼ੀ ਦੇ ਚੀਨੀ ਤਾਈਪੇ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਮੁਕਾਬਲੇਬਾਜ਼ਾਂ ਨਾਲ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਮੱਧਪ੍ਰਦੇਸ਼ ਦਾ ਇਹ 24 ਸਾਲਾਂ ਖਿਡਾਰੀ ਟੂਰਨਾਮੈਂਟ ਤੋਂ ਪਹਿਲਾ ਸਰਵਸ਼੍ਰੇਸ਼ਠ ਫਾਰਮ 'ਚ ਨਹੀਂ ਹੈ। ਉਹ ਹਾਲਾਂਕਿ ਕਈ 3 ਖੇਡਾਂ ਵਾਲੇ ਰੋਮਾਂਚਕ ਮੁਕਾਬਲੇ ਖੇਡ ਚੁੱਕਿਆ ਹੈ ਪਰ ਸਖ਼ਤ ਜਤਨ ਤੋਂ ਬਾਅਦ ਵੀ ਉਹ ਮੌਕੇ ਦਾ ਫਾਇਦਾ ਨਹੀਂ ਚੁੱਕ ਸਕਿਆ।
ਇਸ ਹਫਤੇ ਉਸ ਦੀ ਮਾਨਸਿਕ ਮਜ਼ਬੂਤੀ ਦਾ ਪ੍ਰਰੀਖਣ ਹੋਵੇਗਾ, ਜਿਸ 'ਚ ਇਹ ਚੌਥਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਮਲੇਸ਼ੀਆ ਦੇ ਲੀ. ਜੀ. ਜੀਆ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗਾ। ਪੁਰਸ਼ ਸਿੰਗਲ ਦੇ ਬਾਕੀ ਖਿਡਾਰੀਆਂ 'ਚ ਰਾਹੁਲ ਯਾਦਵ ਚਿਟਾਬੋਈਨਾ ਦੀ ਭਿੜਤ ਐਨ ਚਿਆ ਚਾਂਗ ਨਾਲ ਜਦਕਿ ਸੀਰਿਲ ਵਰਮਾ ਦਾ ਸਾਹਮਣਾ ਸਥਾਨਕ ਸ਼ਟਲਰ ਵੇਈ ਚੀ ਲਿਊ ਨਾਲ ਹੋਵੇਗਾ। ਅਭਿਸ਼ੇਕ ਯੇਲੇਗਾਰ ਮਲੇਸ਼ੀਆ ਦੇ ਯੂ ਮਿੰਗ ਐਡਮ ਲਾਓ ਦੇ ਸਾਹਮਣੇ ਹੋਣਗੇ।
ਮੁੰਬਈ ਦੇ ਹਰਸ਼ੀਲ ਦਾਨੀ ਹਾਂਗਕਾਂਗ ਦੇ ਲੀ ਚਾਕ ਵਾਈ, ਕਾਰਤੀਕੇਯ ਗੁਲਸ਼ਨ ਕੁਮਾਰ ਸਥਾਨਕ ਖਿਡਾਰੀ ਸ਼ਿਹ ਕੁਏਈ ਚੁਨ ਅਤੇ ਸਿਧਾਰਥ ਠਾਕੁਰ ਥਾਈਲੈਂਡ ਸੁਪਾਨਿਊ ਅਵਿਹਿੰਗਸਾਨੋਨ ਨਾਲ ਭਿੜਨਗੇ। ਹੇਮੰਤ ਐਮ ਗੌੜਾ ਦਸਵਾ ਦਰਜਾ ਪ੍ਰਾਪਤ ਸੁਆਨ ਯਿ ਦੇ ਜਦਕਿ ਹਰਸ਼ਿਤ ਅਗਰਵਾਲ ਇਕ ਕੁਆਲੀਫਾਇਰ ਦੇ ਸਾਹਮਣੇ ਹੋਣਗੇ। ਮਹਿਲਾ ਸਿੰਗਲ 'ਚ ਸਾਈ ਉਤੇਜਿਤਾ ਰਾਓ ਚੁੱਕਾ ਦੀ ਭਿੜਤ ਕੋਰੀਆ ਦੀ ਯਿਓਂਗ ਕਿਮ ਨਾਲ ਜਦਕਿ ਸ਼੍ਰੀ ਕਿਸ਼ਣ ਪ੍ਰਿਆ ਕੁਦਾਰਾਵਲੀ ਦਾ ਸਾਹਮਣਾ ਚੌਥਾ ਦਰਜਾ ਖਿਡਾਰੀ ਚਿਆਂਗ ਮੇਈ ਹੁਈ ਨਾਲ ਹੋਵੇਗਾ। ਤਨਵੀ ਲਾਡ ਦਾ ਸਾਹਮਣਾ ਚੀਨੀ ਤਾਇਪੇ ਦੀ ਹੁੰਗ ਯਿ ਟਿੰਗ ਨਾਲ ਹੋਵੇਗਾ।

 


Related News