ਭਾਰਤੀ ਟੀਮ ਖਿਲਾਫ ਵਨਡੇ ਤੇ ਟੀ-20 ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ

08/18/2017 1:06:46 PM

ਨਵੀਂ ਦਿੱਲੀ— ਆਸਟਰੇਲੀਆ ਕ੍ਰਿਕਟ ਟੀਮ ਨੂੰ ਇਸ ਸਾਲ ਸਤੰਬਰ-ਅਕਤੂਬਰ ਵਿਚ ਭਾਰਤ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ ਖੇਡਣੀ ਹੈ। ਰਾਸ਼ਟਰੀ ਚੋਣਕਰਤਾਵਾਂ ਨੇ ਸ਼ੁੱਕਰਵਾਰ ਨੂੰ ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮਾਂ ਦੀ ਘੋਸ਼ਣਾ ਕਰ ਦਿੱਤੀ ਹੈ। ਭਾਰਤੀ ਟੀਮ ਅਤੇ ਆਸਟਰੇਲੀਆ ਵਿਚਾਲੇ 17 ਸਤੰਬਰ ਤੋਂ 11ਅਕਤੂਬਰ ਤੱਕ 5 ਵਨਡੇ ਅਤੇ 3 ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਆਲਰਾਊਂਡਰ ਜੇਮਸ ਫਾਕਨਰ ਅਤੇ ਨਾਥਨ ਕੋਲਟਰ ਨਾਇਲ ਦੀ ਵਨਡੇ ਟੀਮ ਵਿਚ ਵਾਪਸੀ ਹੋਈ ਹੈ ਜਦੋਂ ਕਿ ਐਸ਼ਟਨ ਆਗਰ ਅਤੇ ਹਿਲਟਨ ਕਾਰਟਰਾਇਟ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਟੀ-20 ਟੀਮ ਲਈ ਤੇਜ਼ ਗੇਂਦਬਾਜ ਜੇਸਨ ਬੇਹਰੇਨਡਰੋਫ ਅਤੇ ਕੇਨ ਰਿਚਰਡਸਨ ਨੂੰ ਚੁਣਿਆ ਗਿਆ ਹੈ ਜਦੋਂ ਕਿ ਸਟਾਰਕ ਅਤੇ ਹੇਜਲਵੁਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਸਟਾਰਕ ਹੁਣ ਸੱਟ ਤੋਂ ਉਭਰ ਰਹੇ ਹਨ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਦੌਰੇ ਉੱਤੇ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਧਾਕੜ ਆਲਰਾਊਂਡਰ ਡਾਨ ਕ੍ਰਿਸਚਿਅਨ ਅਤੇ ਵਿਕਟਕੀਪਰ ਬੱਲੇਬਾਜ ਟਿਮ ਪੈਨ ਨੂੰ ਟੀ-20 ਵਿਚ ਆਪਣੀ ਉਪਯੋਗਤਾ ਸਾਬਤ ਕਰਨ ਲਈ ਮੌਕਾ ਦਿੱਤਾ ਗਿਆ ਹੈ। ਆਸਟਰੇਲੀਆ ਟੀਮ ਦੇ ਚੋਣਕਰਤਾ ਟਰੇਵਰ ਹੋਂਸ ਨੇ ਕਿਹਾ, ''ਨਾਥਨ ਕੋਲਟਰ ਨਾਇਲ ਦੀ ਰਫ਼ਤਾਰ ਵਧੀਆ ਹੈ ਅਤੇ ਉਨ੍ਹਾਂ ਕੋਲ ਕਾਫੀ ਮਿਸ਼ਰਣ ਵੀ ਮੌਜੂਦ ਹੈ। ਸੱਟ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਹੋਈ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਸੀਰੀਜ਼ ਵਿਚ ਵਧੀਆ ਪ੍ਰਦਰਸ਼ਨ ਕਰਨਗੇ।
ਆਸਟਰੇਲੀਆ ਦੀ ਵਨਡੇ ਟੀਮ—
ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਐਸ਼ਟਨ ਆਗਰ, ਹਿਲਟਨ ਕਾਰਟਰਾਇਟ, ਨਾਥਨ ਕੋਲਟਰ-ਨਾਇਲ, ਪੈਟਰਿਕ ਕਮਿੰਸ, ਜੇਮਸ ਫਾਕਨਰ, ਆਰੋਨ ਫਿੰਚ, ਜੋਸ਼ ਹੇਜਲਵੁਡ, ਟਰੇਵਿਸ ਹੇਡ, ਗਲੇਨ ਮੈਕਸਵੇਲ, ਮਾਰਕਸ ਸਟੋਇਨਿਸ, ਮੈਥਿਊ ਵੇਡ ਅਤੇ ਐਡਮ ਜੰਪਾ।
ਆਸਟਰੇਲਿਆ ਦੀ ਟੀ 20 ਟੀਮ—
ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ (ਉਪ-ਕਪਤਾਨ), ਜੇਸਨ ਬੇਹਰੇਨਡਰੋਫ, ਡਾਨ ਕ੍ਰਿਸਚਿਅਨ, ਨਾਥਨ ਕੋਲਟਰ ਨਾਇਲ, ਪੈਟਰਿਕ ਕਮਿੰਸ, ਆਰੋਨ ਫਿੰਚ, ਟਰੇਵਿਸ ਹੇਡ, ਮੋਇਜੇਸ ਹੇਂਰਿਕਸ, ਗਲੇਨ ਮੈਕਸਵੇਲ, ਟਿਮ ਪੈਨ, ਕੇਨ ਰਿਚਰਡਸਨ ਅਤੇ ਐਡਮ ਜੰਪਾ।


Related News