ਏਸ਼ੀਆ ਕੱਪ ਹਾਕੀ : ਫਾਈਨਲ ''ਚ ਭਾਰਤੀ ਟੀਮ ਦਾ ਮਲੇਸ਼ੀਆ ਨਾਲ ਹੋਵੇਗਾ ਮੁਕਾਬਲਾ

10/22/2017 12:38:53 PM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ 'ਚ ਆਪਣੇ ਲੰਬੇ ਸਮੇ ਦੀ ਮੁਕਾਬਲੇਬਾਜ਼ ਟੀਮ ਪਾਕਿਸਤਾਨ ਨੂੰ 4-0 ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। 
ਹੁਣ ਐਤਵਾਰ ਨੂੰ ਸ਼ਾਮ 5 ਵਜੇ ਭਾਰਤ ਅਤੇ ਮਲੇਸ਼ੀਆ ਦਾ ਸਾਹਮਣਾ ਹੋਵੇਗਾ। ਮਲੇਸ਼ੀਆਈ ਟੀਮ ਨੇ ਕੋਰੀਆ ਦੇ ਖਿਲਾਫ 1-1 ਨਾਲ ਰੋਮਾਂਚਕ ਡਰਾਅ ਖੇਡਿਆ। ਭਾਰਤ ਸੁਪਰ-4 'ਚ 7 ਅੰਕ ਦੇ ਨਾਲ ਚੋਟੀ 'ਤੇ ਰਿਹਾ ਜਦਕਿ ਮਲੇਸ਼ੀਆ ਦੇ 4 ਅਤੇ ਕੋਰੀਆ ਦੇ 3 ਅੰਕ ਰਹੇ। ਪਾਕਿਤਾਨ ਇਕ ਅੰਕ ਦੇ ਨਾਲ ਹੁਣ ਤੀਜੇ ਸਥਾਨ ਦੇ ਲਈ ਕੋਰੀਆਈ ਟੀਮ ਨਾਲ ਭਿੜੇਗਾ।  


Related News