AFC ਫੁਟਸਾਲ ਵਿਕਾਸ ਪ੍ਰੋਗਰਾਮ ''ਚ ਭਾਰਤ ਲਈ ਖਾਕੇ ਦਾ ਮੁਲਾਕਣ ਕੀਤਾ ਗਿਆ

08/11/2017 11:55:20 PM

ਨਵੀਂ ਦਿੱਲੀ— ਏਸ਼ੀਆਈ ਫੁਟਬਾਲ ਕਨਫੈਡਰੇਸ਼ਨ (ਏ.ਐੱਫ.ਸੀ.) ਫੁਟਸਾਲ ਵਿਕਾਸ ਪ੍ਰੋਗਰਾਮ ਖਤਮ ਹੋ ਗਿਆ ਜਿਸ 'ਚ ਭਾਰਤ 'ਚ ਫੁਟਸਾਲ ਲਈ ਖਾਕਾ ਤਿਆਰ ਕਰਨ ਅਤੇ ਵਿਕਾਸ ਦਾ ਮੁਲਾਕਣ ਕੀਤਾ ਗਿਆ। ਏ.ਐੱਫ.ਸੀ ਦੇ ਫੁਟਸਾਲ 'ਚ ਸਾਕਰ ਵਿਕਾਸ ਵਿਭਾਗ ਦੇ ਤਕਨੀਕੀ ਡਾਇਰੈਕਟਰ ਅਲੀ ਤਰਗੋਲਿਜਾਦੇਹ, ਏ.ਐੱਫ.ਸੀ. ਫੁਟਸਾਲ ਵਿਕਾਸ ਪ੍ਰੋਗਰਾਮ ਦੇ ਪ੍ਰੋਜੈਕਟ ਮੈਨੇਜਰ ਜੇਕਬ ਜੋਸਬ ਬਿਗਸ ਅਤੇ ਏ.ਐੱਫ.ਸੀ. ਫੁਟਸਾਲ ਰੈਫਰੀ ਵਿਭਾਗ ਦੇ ਬਦਰੂਲ ਹਿਸ਼ਾਮ ਬਿਨ ਕਲਾਮ ਨੇ ਏ.ਐੱਫ.ਸੀ. ਦੀ ਨੁਮਾਇੰਦਗੀ ਕੀਤੀ।
ਏ.ਆਈ.ਐੱਫ.ਐੱਫ. ਵਲੋਂ ਬੈਠਕ 'ਚ ਜਨਰਲ ਸਕੱਤਰ ਕੁਸ਼ਾਲ ਦਾਸ, ਆਈ.ਲੀਗ ਸੀ.ਈ.ਓ. ਸੁਨੰਦਾ ਧਰ, ਮਹਾਸੰਘ ਦੇ ਤਕਨੀਕੀ ਡਾਇਰੈਕਟਰ ਸਾਵੀਯੋ ਮੇਡੇਈਰਾ ਨੇ ਹਿੱਸਾ ਲਿਆ। ਚਾਰ ਦਿਨ ਪ੍ਰੋਗਰਾਮ ਦਾ ਆਯੋਜਨ ਭਾਰਤ 'ਚ ਫੁਟਸਾਲ ਦਾ ਵਿਕਾਸ ਕਰਨ ਅਤੇ ਇਸ ਦਾ ਖਾਕਾ ਤਿਆਰ ਕਰਨ ਲਈ ਕੀਤਾ ਗਿਆ।


Related News