15ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣਾ ਮੇਰੀ ਸਖਤ ਮਿਹਨਤ ਦਾ ਨਤੀਜਾ : ਨਡਾਲ

06/12/2017 1:39:05 PM

ਪੈਰਿਸ— ਰੌਲਾਂ ਗੈਰੋ ਦੀ ਲਾਲ ਬਜ਼ਰੀ 'ਤੇ ਇਕ ਵਾਰ ਫਿਰ ਆਪਣੀ ਉੱਤਮਤਾ ਸਾਬਤ ਕਰਦੇ ਹੋਏ ਇੱਥੇ ਆਪਣਾ 10ਵਾਂ ਫ੍ਰੈਂਚ ਓਪਨ ਟੈਨਿਸ ਖਿਤਾਬ ਜਿੱਤਣ ਵਾਲੇ ਸਪੇਨ ਦੇ ਦਿੱਗਜ ਖਿਡਾਰੀ ਰਾਫੇਲ ਨਡਾਲ ਨੇ ਆਪਣਾ 15ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਇਸ ਦੌਰਾਨ ਉਸ ਨੇ ਕਿਹਾ ਕਿ ਇਹ ਉਪਲੱਬਧੀ ਉਸ ਦੀ ਸਖਤ ਮਿਹਨਤ ਦਾ ਨਤੀਜਾ ਹੈ। ਕਾਲੇ ਕੋਰਟ ਨਡਾਲ ਨੇ ਕਿਹਾ ਕਿ ਇਹ ਟੂਰਨਾਮੈਂਟ ਮੇਰੇ ਲਈ ਕਿਸੇ ਚਮਤਕਾਰ ਦੀ ਤਰ੍ਹਾਂ ਰਿਹਾ। ਮੈਂ ਜਿੱਥੇ ਆਪਣੀ ਪੁਰਾਣੀ ਲੈਅ 'ਚ ਖੇਡ ਸਕਿਆ ਅਤੇ ਸਾਰੇ ਨਤੀਜੇ ਮੇਰੇ ਪੱਖ 'ਚ ਰਹੇ। ਇਹ ਦਿਨ ਮੇਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਪਿਛਲਾ ਕੁੱਝ ਸਮਾ ਬਹੁਤ ਮੁਸ਼ਕਿਲ ਰਿਹਾ। ਮੈਂ ਸੱਟਾਂ ਅਤੇ ਖਰਾਬ ਫਾਰਮ 'ਚੋਂ ਵੀ ਲੰਘਿਆ ਪਰ ਮੈਂ ਕਦੇ ਵੀ ਖੁਦ ਤੋਂ ਵਿਸ਼ਵਾਸ ਨਹੀਂ ਛੱਡਿਆ ਅਤੇ ਸ਼ਾਇਦ ਇਸ ਦਾ ਨਤੀਜਾ ਹੈ ਕਿ ਮੈਂ ਇੱਥੇ ਇਕ ਵਾਰ ਫਿਰ ਸਫਲ ਰਿਹਾ। ਇਹ ਸਫਲਤਾ ਮੇਰੇ ਲਈ ਵਿਸ਼ੇਸ਼ ਸਥਾਨ ਰੱਖਦੀ ਹੈ। ਨਡਾਲ ਨੇ ਕਿਹਾ ਕਿ ਮੈਂ ਅੱਜ ਜਿੱਥੇ ਹਾਂ, ਉਸ ਦੇ ਲਈ ਮੈਂ ਬਹੁਤ ਸਖਤ ਮਿਹਨਤ ਕੀਤੀ ਹੈ। ਰੌਲਾ ਗੈਰੋ ਮੇਰੇ ਲਈ ਹਮੇਸ਼ਾਂ ਵਿਸ਼ੇਸ਼  ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ 'ਚ ਜ਼ਿਆਦਾ ਕੁੱਝ ਹੋ ਸਕਦਾ ਹੈ ਕਿਉਂਕਿ ਇਹ ਇਕ ਹੀ ਟੂਰਨਾਮੈਂਟ 'ਚ ਮੇਰਾ 10ਵਾਂ ਖਿਤਾਬ ਹੈ। ਇਸ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਹੈ।  


Related News